ਰਾਸ਼ਟਰ ਭਾਸ਼ਾ ਵਿਕਾਸ ਪਰੀਸ਼ਦ, ਪੁਣੇ ਵੱਲੋਂ ਕਰਵਾਏ ਗਏ ਹਿੰਦੀ ਦੇ “ਅਖਿਲ ਭਾਰਤੀਯ ਆਜ਼ਾਦੀ ਦੇ ਅਮ੍ਰਿਤ ਮਹੋਤਸਵ” ਰਾਜਭਾਸ਼ਾ ਮੁਕਾਬਲੇ ਚੋਂ ਵਿਦਿਆਰਥੀਆਂ ਨੇ ਜਿੱਤੇ ਗੋਲਡ ਮੈਡਲ
ਮੋਗਾ, 18 ਜਨਵਰੀ (ਜਸ਼ਨ) ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਜੋ ਕਿ ਗੁਰੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਹੇਠ ਆਪਣੀ ਵੱਖਰੀ ਪਹਿਚਾਣ ਬਣਾ ਕੇ ੳੱਗੇ ਵੱਦ ਰਹੀ ਹੈ। ਸਕੂਲ ਵਿੱਚ ਵਿਦਿਆਰਥੀਆ ਨੂੰ ਵੱਖ-ਵੱਖ ਪਲੇਟਫਾਰਮ ਮੁਹਈਆ ਕਰਵਾ ਕੇ ਉਹਨਾ ਦੇ ਸਰਵਪੱਖੀ ਵਿਕਾਸ ਲਈ ਭਰਪੂਰ ਯਤਨ ਕਰ ਰਹੀ ਹੈ। ਜਿਸ ਦੇ ਤਹਿਤ ਹੀ ਸਤੰਬਰ 2023 ਦੋਰਾਨ ਰਾਸ਼ਟਰ ਭਾਸ਼ਾ ਵਿਕਾਸ ਪਰੀਸ਼ਦ, ਪੁਣੇ ਦੀ ਸੰਸਥਾ ਵੱਲੋਂ ਸਕੂਲ ਵਿੱਚ ਹਿੰਦੀ ਭਾਸ਼ਾ ਦੇ ਪ੍ਰਸਾਰ ਨੂੰ ਵਧਾਉਣ ਦੇ ਮੰਤਵ ਨਾਲ “ਅਖਿਲ ਭਾਰਤੀਯ ਆਜ਼ਾਦੀ ਦੇ ਅਮ੍ਰਿਤ ਮਹੋਤਸਵ” ਰਾਜਭਾਸ਼ਾ ਮੁਕਾਬਲੇ ਕਰਵਾਏ ਗਏ ਸਨ। ਜਿਸ ਵਿੱਚ ਪਹਿਲੀ ਕਲਾਸ ਤੋਂ ਦੱਸਵੀਂ ਕਲਾਸ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਜਿਸ ਦੇ ਪੇਪਰ ਸਕੂਲ ਵਿੱਚ ਕਰਵਾਏ ਗਏ ਤੇ ਇਹ ਮੁਕਾਬਲੇ ਦੇ ਪੇਪਰ ਸੰਸਥਾ ਵੱਲੋਂ ਹੀ ਚੈੱਕ ਕਰਕੇ ਉਹਨਾ ਦਾ ਰਿਜ਼ਲਟ ਸਕੂਲ ਨੂੰ ਭੇਜਿਆ ਗਿਆ। ਇਸ ਦੋਰਾਨ ਸਕੁਲ ਪ੍ਰਿੰਸੀਪਲ ਨੇ ਦੱਸਿਆ ਕਿ ਤਿੰਨ ਵਿਦਆਰਥੀਆਂ ਅਰਸ਼ਦੀਪ ਸਿੰਘ ਕਲਾਸ ਦੱਸਵੀਂ, ਮਨਜੋਤ ਕੌਰ ਕਲਾਸ ਦੂਸਰੀ ਅਤੇ ਸੁਖਮਨ ਸਿੰਘ ਕਲਾਸ ਛੇਵੀਂ ਨੇ ਏ+ ਗ੍ਰੇਡ ਹਾਸਲ ਕੀਤਾ ਤੇ ਗੋਲਡ ਮੈਡਲ ਪ੍ਰਾਪਤ ਕੀਤੇ। ਇਸ ਦੇ ਨਾਲ ਹੀ ਬਾਕੀ ਭਾਗ ਲੈਣ ਵਾਲੇ ਵਿਦਿਆਰਥੀਆਂ ਚੋਂ 118 ਵਿਦਿਆਰਥੀਆਂ ਨੇ ਏ ਗ੍ਰੇਡ ਹਾਸਲ ਕੀਤੇ। 52 ਵਿਦਿਆਰਥੀਆਂ ਨੇ ਬੀ ਗ੍ਰੇਡ ਹਾਸਲ ਕੀਤੇ। ਇਹਨਾਂ ਸਾਰੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫੀਕੇਟ ਅਤੇ ਸੰਸਥਾ ਵੱਲੋਂ ਹਿੰਦੀ ਭਾਸ਼ਾ ਸੰਬੰਧੀ ਆਏ ਲਿਟਰੇਚਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚੇਅਰਪਰਸਨ ਮੈਡਮ ਕਮਲ ਸੈਣੀ ਨੇ ਕਿਹਾ ਕਿ ਭਾਰਤ ਵਿੱਚ ਕਈ ਭਾਸ਼ਾਵਾਂ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਕਿ ਪੰਜਾਬੀ ਭਾਸ਼ਾ ਸਾਡੀ ਮਾਤ ਭਾਸ਼ਾ ਹੈ ਜਿਸਦਾ ਗਿਆਨ ਹੋਣਾ ਹਰ ਪੰਜਾਬ ਦੇ ਵਸਨੀਕ ਲਈ ਜ਼ਰੂਰੀ ਹੈ। ਇਸੇ ਤਰਾਂ ਹਿੰਦੀ ਭਾਸ਼ਾ ਦੇਸ਼ ਦੀ ਦਫਤਰੀ ਭਾਸ਼ਾ ਹੈ ਅਤੇ ਇਸਦਾ ਗਿਆਨ ਹੋਣਾ ਵੀ ਹਰ ਨਾਗਰਿਕ ਲਈ ਜ਼ਰੂਰੀ ਹੈ। ਅਗਰ ਭਾਸ਼ਾ ਦਾ ਪ੍ਰਸਾਰ ਸਕੁਲੀ ਪੱਧਰ ਤੇ ਕੀਤਾ ਜਾਵੇ ਤਾਂ ਵਿਦਿਆਰਥੀ ਆਸਾਨੀ ਨਾਲ ਭਾਸ਼ਾ ਸਿੱਖ ਸਕਦੇ ਹਨ। ਇਸ ਕਰਕੇ ਹੀ ਇਸ ਤਰਾਂ ਦੇ ਭਾਸ਼ਾ ਸੰਬੰਧੀ ਮੁਕਾਬਲੇ ਸਕੂਲ ਵਿੱਚ ਅਕਸਰ ਹੀ ਕਰਵਾਏ ਜਾਂਦੇ ਹਨ ਤਾਂ ਜੋ ਵਿਦਿਆਰਥੀਆਂ ਨੂੰ ਭਾਸ਼ਾਵਾਂ ਬਾਰੇ ਗਿਆਨ ਪ੍ਰਾਪਤ ਹੋ ਸਕੇ।