ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਉੱਜਵਲਾ ਸਕੀਮ ਦੇ ਤਹਿਤ ਪੰਜਾਬ ਵਿਚ 50 ਹਜ਼ਾ ਦੇ ਲੱਗਭਗ ਔਰਤਾਂ ਨੂੰ ਮੁਫਤ ਗੈਸ ਚੂਲਾ, ਰੈਗੁਲੇਟਰ, ਪਾਈਪ, ਗੈਸ ਮੁਫਤ ਦਿੱਤਾ ਜਾਵੇਗਾ-ਡਾ.ਸੀਮਾਂਤ ਗਰਗ

*ਗਰੀਬ ਅਤੇ ਪ੍ਰਵਾਸੀ ਗੈਸ ਸਿਲੰਡਰ ਲੈਣ ਵਾਲੇ ਇੱਛੁਕ ਵਿਅਕਤੀ ਆਪਣੇ ਰਾਸ਼ਨ ਕਾਰਡ, ਅਧਾਰ ਕਾਰਡ ਅਤੇ ਪ੍ਰਵਾਸੀ ਆਪਣੇ ਸੂਬੇ ਦਾ ਅਧਾਰ ਕਾਰਡ ਲੈ ਕੇ ਆਉਣ
ਮੋਗਾ, 21 ਅਕਤੂਬਰ (ਜਸ਼ਨ) :-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2014 ਤੋਂ ਲੈ ਕੇ ਅੱਜ ਤਕ ਦੇਸ਼ ਦੇ ਗਰੀਬ ਅਤੇ ਲੋੜਵੰਦ ਔਰਤਾਂ ਨੂੰ  9 ਕਰੋੜ 60 ਲੱਖ ਗੈਸ ਕੁਨੈਕਸ਼ਨ ਦਿੱਤੇ ਹਨ ਅਤੇ ਹੁਣ ਭਾਰਤ ਦੇ ਗਰੀਬ ਅਤੇ ਲੋੜਵੰਦ ਔਰਤਾਂ ਨੂੰ 75 ਲੱਖ ਹੋਰ ਗੈਸ ਕੁਨੈਕਸ਼ਨ ਵਿਚ ਵਿਚ ਮੁਫਤ ਚੂਲਾ, ਰੈਗੁਲੇਟ, ਪਾਈਪ, ਗੈਸ ਮੁਫਤ ਦਿੱਤਾ ਜਾ ਰਿਹਾ ਹੈ। ਜਿਸ ਵਿਚ 50 ਹਜ਼ਾਰ ਦੇ ਲਗਭਗ ਗੈਸ ਕੁਨੈਕਸ਼ਨ ਪੰਜਾਬ ਵਿੱਚ Çੱਤੇ ਾ ਰਹੇ ਹਨ। ਜਿਸਦਾ ਲਾਭ ਜਿਨ੍ਹਾਂ ਔਰਤਾਂ ਦੇ ਕੋਲ ਪਹਿਲਾ ਗੈਸ ਕੁਨੈਕਸ਼ਨ ਨਹੀਂ ਹਨ ਉਹ ਕਨੈਕਸ਼ਨ ਲੈ ਕੇ ਇਸਦਾ ਲਾਭ ਚੁੱਕ ਸਕਦੀਆ ਹਨ। ਇਹ ਜਾਣਕਾਰੀ ਭਾਜਪਾ ਦੇ ਜਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਅਨਿਲ ਬਾਂਸਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਹੋਏ ਪ੍ਰਗਟ ਕੀਤੇ। ਡਾ.ਸੀਮਾਂਤ ਗਰਗ ਨੇ ਕਿਹਾ ਕਿ ਲੋੜਵੰਦ ਵਿਅਖਤੀ ਜਿਨ੍ਹਾਂ ਕੋਲ ਪਹਿਲਾ ਗੈਸ ਕੁਨੈਕਸ਼ਨ ਨਹੀਂ ਹਨ ਉਹ ਪਹਿਲਾ ਆਓ-ਪਹਿਲਾ ਪਾਓ ਦੇ ਤਹਿਤ ਜਲਦੀ ਤੋਂ ਜਲਦੀ ਆਪਣਾ ਗੈਸ ਕੁਨੈਕਸ਼ਨ ਲੈਣਾ ਚਾਹੀਦਾ। ਕਿਉਂਕਿ ਇਹ ਯੋਜਨਾ ਲਿਮਿਟਡ ਸਮੇਂ ਲ ਹੈ। ਉਹਨਾਂ ਕਿਹਾ ਕਿ ਗੈਸ ਕੁਨੈਕਸ਼ਨ ਲੈਣ ਵਾਲੀ ਔਰਤਾਂ ਨੂੰ ਆਪਣਾ ਰਾਸ਼ਨ ਕਾਰਡ ਅਤੇ ਰਾਸ਼ਨ ਕਾਰਡ ਵਿਚ ਦਰਜ਼ ਸਾਰੇ ਮੈਂਬਰ ਜਿਨ੍ਹਾਂ ਦੀ ਉਮਰ 18 ਸਾਲ ਤੋਂ ਵੱਧ ਹਨ ਉਹਨਾਂ ਦੇ ਅਧਾਰ ਕਾਰਡ ਵੀ ਨਾਲ ਲਿਆਉਣ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੀ ਇਸ ਯੋਜਨਾ ਦੇ ਤਹਿਤ ਲਾਭਪਾਤਰੀ ਨੂੰ ਸਾਰਾ ਸਮਾਨ ਗੈਸ ਦਾ ਮੁਫਤ ਦਿੱਤਾ ਜਾਵੇਗਾ। ਇਸ ਮੌਕੇ ਤੇ ਅਨਿਲ ਬਾਂਸਲ ਨੇ ਕਿਹਾ ਕਿ ਜੋ ਪ੍ਰਵਾਸੀ ਲੋਕ ਮੋਗਾ ਵਿਚ ਰਹਿੰਦੇ ਹਨ ਜੇਕਰ ਉਹਨਾਂ ਉੱਜਵਲਾ ਸਕੀਮ ਦੇ ਤਹਿਤ ਇਸ ਸਕੀਮ ਦਾ ਲਾਭ ਲੈਣਾ ਚਾਹੁੰਦੇ ਹਨ ਉਹ ਵੀ ਆਪਣੇ ਸੂਬੇ ਦਾ ਅਧਾਰ ਕਾਰਡ ਲਿਆ ਕੇ ਇਸ ਸਕੀਮ ਦਾ ਇਥੋਂ ਲਾਭ ਲੈ ਸਕਦੇ ਹਨ। ਉਹਨਾਂ ਭਾਜਪਾ ਦੇ ਜਿਲ੍ਹਾ ਦਫਤਰ ਪੁਰਾਣੀ ਦਾਣਾ ਮੰਡੀ ਵਿਖੇ ਲਾਭਪਾਤਰੀਆ ਨੂੰ ਆਪਣੇ ਫਾਰਮ ਭਰ ਕੇ ਗੈਸ ਕੁੈਕਸ਼ਨ ਦਾ ਲਾਭ ਲੈਣ  ਪ੍ਰੇਰਿਤ ਕੀਤਾ।