ਜੀ-20 ਸ਼ਿਖਰ ਸੰਮੇਲ੍ਹਨ ਵਿਚ ਭਾਰਤ ਨੂੰ ਸੰਸਾਰ ਵਿਚ ਮੋਹਰੀ ਦੇਸ਼ ਬਣਨ ਦਾ ਗੌਰਵ ਮਿਲਿਆ ਹੈ-ਡਾ. ਸੀਮਾਂਤ ਗਰਗ

ਮੋਗਾ, 10 ਸਤੰਬਰ (ਜਸ਼ਨ)-ਭਾਰਤ ਵਿਚ ਜੀ-20 ਸ਼ਿਖਰ ਸੰਮੇਲ੍ਹਨ ਵਿਚ ਭਾਰਤ ਨੂੰ ਸੰਸਾਰ ਵਿਚ ਮੋਹਰੀ ਦੇਸ਼ਾਂ ਦੇ ਬਰਾਬਰ ਹੋਣ ਦਾ ਗੌਰਵ ਮਿÇਆ ਹੈ ਅਤੇ ਜੀ-20 ਸ਼ਿਖਰ ਸੰਮੇਲ੍ਹਨ ਨਾਲ ਭਾਰਤ ਨਵੀਂ ਤਾਰਤ ਬਣ ਕੇ ਉਭਰੇਗਾ। ਇਹ ਵਿਚਾਰ ਭਾਜਪਾ ਦੇ ਜ਼ਿਲ੍ਹਾ ਪਧਾਨ ਡਾ.ਸੀਮਾਂਤ ਗਰਗ ਨੇ ਅੱਜ ਭਾਜਪਾ ਦੇ ਜ਼ਿਲ੍ਹਾ ਦਫਤਰ ਵਿਚ ਭਾਜਪਾ ਦੀ ਜ਼ਿਲ੍ਹਾ ਕਾਰਜ਼ਕਾਰਨੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆ ਹੋਏ ਪ੍ਰਗਟ ਕੀਤੇ। ਇਸ ਮੌਕੇ ਤੇ ਜ਼ਿਲ੍ਹਾ ਮਹਾ ਮਤਰੀ ਅਤੇ ਸਾਬਕਾ ਐਸ.ਪੀ.ਮੁਖਤਿਆਰ ਸਿੰਘ, ਮਹਾ ਮੰਤਰੀ ਵਿੱਕੀ ਸਿਤਾਰਾ, ਮਹਾ ਮੰਤਰੀ ਰਾਹੁਲ ਗਰਗ ਜ਼ਿਲ੍ਹਾ ਵਿਸਤਾਰਕ ਮਹਿੰਦਰ ਖੋਖਰ, ਮੀਤ ਪ੍ਰਧਾਨ ਬਲਦੇਵ ਸਿੰਘ ਗਿੱਲ, ਪ੍ਰਵਾਸੀ ਸੈਲ ਦੇ ਪ੍ਰਧਾਨ ਵਿਜੇ ਮਿਸ਼ਰਾ, ਐਸ.ਸੀ. ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੂਰਜ ਭਾਨ, ਸੈਕਟਰੀ ਵਰੁਣ ਭੱਲਾ, ਮੀਤ ਪ੍ਰਧਾਨ ਸੁਮਨ ਮਲਹੋਤਰਾ, ਪ੍ਰੋਮਿਲਾ ਮੈਨਰਾਏ, ਕਮਲ ਘਾਰੂ, ਭਾਜਪਾ ਧਰਮਕੋਟ ਦੇ ਹਲਕਾ ਇੰਚਾਰਜ਼ ਐਡਵੋਕੇਟ ਰਵਿੰਦਰ ਰਵੀ ਗਰੇਵਾਲ, ਨਵਲ ਸੂਦ, ਰਾਊਵਰਿੰਦਰ ਪੱਬੀ, ਹੇਮੰਤ ਸੂਦ, ਜਤਿੰਦਰ ਚੱਢਾ ਆਦਿ ਹਾਜ਼ਰ ਸਨ। ਡਾ.ਸੀਮਾਂਤ ਗਰਗ ਨੇ ਕਿਹਾ ਕਿ ਭਾਰਤ ਨੂੰ ਆਜ਼ਾਦ ਹੋਏ 70 ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਹੈ ਅਤੇ ਅੱਜ ਤਕ ਜੀ-20 ਸ਼ਿਖਰ ਸੰਮੇਲ੍ਹਨ  ਦੀ ਮੇਜ਼ਬਾਨੀ ਭਾਰਤ ਨੇ ਕਦੇ ਨਹੀਂ ਕੀਤੀ। ਉਹਨਾਂ ਕਿਹਾ ਕਿ 2014 ਦੇ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਦੇਸ ਨੀਤੀ ਕਾਰਨ ਅੱਜ ਭਾਰਤ ਸੰਸਾਰ ਵਿਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਉਹਨਾਂ ਕਿਹਾ ਕਿ ਭਾਰਤ ਇਕ ਸ਼ਕਤੀਸ਼ਾਲੀ ਦੇਸ਼ ਦੇ ਤੌਰ ਤੇ ਨਰਿੰਦਰ ਮੋਦੀ ਦੀ ਅਗਵਾਈ ਹੇਠ ਉਭਰਿਆ ਹੈ। ਉਹਨਾਂ ਕਿਹਾ ਕਿ ਭਾਰਤ ਦੀ ਤਾਕਤ ਹੁਣ ਸੰਸਾਰ ਦੇ ਸ਼ਕਤੀਸ਼ਾਲੀ ਦੇਸ਼ਾਂ ਦੇ ਬਰਾਬਰ ਪਹੁੰਚ ਚੁੱਕੀ ਹੈ। ਉਹਨਾ ਕਿਹਾ ਕਿ ਭਾਰਤ ਵੱਲੋਂ ਜੀ-20 ਸ਼ਿਖਰ ਸੰਮੇਲ੍ਹਨ ਕਰਕੇ ਜੋ ਖਿਆਤੀ ਭਾਰਤ ਨੂੰ ਮਿਲਿਆ ਹੈ ਉਹ ਅਦਭੁਤ ਹੈ। ਉਹਨਾਂ ਕਿਹਾ ਕਿ ਸੰਸਾਰ ਦੇ 50 ਤੋਂ ਵੱਧ ਦੇਸ਼ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਭਾਰਤ ਦੀ ਰਾਜਧਾਨੀ ਦਿੱਲੀ ਵਿਚ ਇਸ ਸ਼ਿਖਰ ਸੰਮੇਲ੍ਹਨ ਵਿਚ ਸ਼ਾਮਲ ਹੋਣ ਲਈ ਆਏ ਹਨ। ਉਹਨਾਂ ਕਿਹਾ ਕਿ ਜੀ-20 ਸ਼ਿਖਰ ਸੰਮੇਲ੍ਹਨ ਨਾਲ ਭਾਤ ਇਕ ਗੌਰਵਮਈ ਦੇਸ਼ ਬਣਿਆ ਹੈ। ਉਹਨਾਂ ਕਿਹਾ ਕਿ ਭਾਰਤ ਦੇ 140 ਕਰੋੜ ਲੋਕ ਅੱਜ ਆਪਣੇ ਆਪਨੂੰ ਖੁਸ਼ੀ ਮਹਿਸੂਸ ਕਰ ਰਹੇ ਹਨ। ਉਹਨਾਂ ਕਿਹਾ ਕਿ ਭਾਜਪਾ ਦੀ ਅਗਵਾਈ ਹੇਠ ਭਾਰਤ ਆਉਣ ਵਾਲੇ ਸਮੇ ਵਿਚ ਇਕ ਬਹੁਤ ਵੱਡੀ ਤਾਰਤ ਬਣੇਗਾ। ਉਹਨਾਂ ਕਿਹਾ ਕਿ ਭਾਜਪਾ ਵੱਲੋਂ 1 ਸਤੰਬਰ ਤੋਂ 2 ਅਕਤੂਬਰ ਤਕ ਇਕ ਮਹੀਨਾ ਭਾਜਪਾ ਦੇ ਸਮਾਗਮਾਂ ਦਾ ਆਯੋਜਨ ਕਰ ਰਹੀ ਹੈ।ਜਿਨ੍ਹਾਂ ਵਿਚ ਮੇਰੀ ਮਾਟੀ ਮੇਰਾ ਦੇਸ਼ ਪ੍ਰੋਗ੍ਰਾਮ ਨੂੰ ਇਕ ਸਤੰਬਰ, 2 ਸਤੰਬਰ ਨੂੰ ਵੋਟਰ ਜਾਗਰੂਕਤਾ ਅਭਿਆਨ ਕੈਂਪ, 3 ਸਤੰਬਰ ਨੂੰ ਕਮਲ ਸੁਨੇਹਾ ਸੰਦੇਸ਼ ਹਰ ਵਰਕਰ 4 ਸਤੰਬਰ ਨੂੰ ਰੁਜ਼ਗਾਰ ਬਾਰੇ ਜਾਣਕਾਰੀ ਦਿੱਤੀ ਗਈ। ਇਸਦੇ ਇਲਾਵਾ 17 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮਦੀ ਦਾ ਜਨਮ ਦਿਨ ਤੋਂ 2 ਅਕਤੂਬਰ ਤਕ ਪਖਵਾੜਾ ਮਨਾਇਆ ਜਾਵੇਗਾ। ਉਹਨਾਂ ਕਿਹਾ ਕਿ 17 ਸਤੰਬਰ ਨੂੰ ਵਿਸ਼ਵਕਮਾ ਯੋਜਨਾ ਦੀ ਸ਼ੁਰੂਆਤ ਹੋਵੇਗੀ। 18 ਸਤੰਬਰ ਨੂੰ ਖੂਨਦਾਨ ਕੈਂਪ, 20 ਤੋਂ 22 ਸਤੰਬਰ ਤਕ ਆਯੂਸ਼ਮਾਨ ਹੈਲਥ ਕਾਰਡ ਕੈਂਪ ਲਗਾਇਆ ਜਾਵੇਗਾ, 23 ਅਤੇ 24 ਸਤੰਬਰ ਨੂੰ ਹੇਲਥ ਕੇਂਦਰਾਂ ਵਿਚ ਮੈਡੀਕਲ ਕੈਂਪ ਲਗਾਏ ਜਾਣਗੇ ਅਤੇ 26 ਸਤੰਬਰ ਤੰ 2 ਅਕਤੂਬਰ ਤੱਕ ਵੱਖ-ਵੱਖ ਤਰ੍ਹਾਂ ਦੇ ਸਮਾਗਮ ਦਾ ਆਯੋਜਨ ਕਰਕੇ ਜਨਤਾ ਵਿਚ ਸੇਵਾ ਦੇ ਕੰਮ ਕੀਤੇ ਜਾਣਗੇ। ਉਹਨਾਂ ਭਾਜਪਾ ਦੇ ਸਾਰੇ ਅੋਹਦੇਦਾਰਾਂ ਨੂੰ ਭਾਜਪਾ ਦੇ ਚੱਲਣ ਵਾਲੇ ਇਕ ਮਹੀਨੇ ਦੇ ਸਮਾਗਮ  ਨੂੰ ਮਿਹਨਤ, ਲਗਨ ਨਾਲ ਕਰਦੇ ਹੋਏ ਲੋਕਾਂ ਨੂੰ ਭਾਜਪਾ ਦੀਆਂ ਨੀਤੀਆਂ ਨਾਲ ਜਾਗਰੂਕ ਕਰਕੇ ਭਾਜਪਾ ਦੇ ਨਾਲ ਜੁੜ ਕੇ ਭਾਜਪਾ ਨੂੰ ਮਜਬੂਤ ਕਰਨਾ ਚਾਹੀਦਾ।