ਸਟੂਡੈਂਟ ਪਤਨੀ ਦੇ ਇੱਥੇ ਹੁੰਦਿਆਂ ਹੀ ਆਇਆ ਪਿਉ-ਪੁੱਤ ਦਾ ਵੀਜ਼ਾ
ਮੋਗਾ, 28 ਅਗਸਤ (ਜਸ਼ਨ): -ਕੌਰ ਇੰਮੀਗ੍ਰੇਸ਼ਨ ਦੀ ਮਿਹਨਤ ਸਦਕਾ ਅੰਮ੍ਰਿਤਪਾਲ ਸਿੰਘ ਜੰਡੂ ਵਾਸੀ ਹਾਊਸ ਨੰਬਰ 543 , ਦਸ਼ਮੇਸ ਨਗਰ , ਅੰਮ੍ਰਿਤਸਰ ਰੋਡ, ਜ਼ਿਲ੍ਹਾ ਮੋਗਾ ਨੂੰ ਕੈਨੇਡਾ ਦਾ ਸਪਾਊਸ ਤੇ ਉਸਦੇ ਪੁੱਤਰ ਗੁਰਸ਼ਾਨ ਸਿੰਘ ਜੰਡੂ ਨੂੰ ਮਾਈਨਰ ਸਟੱਡੀ ਵੀਜ਼ਾ 27 ਦਿਨਾਂ ‘ਚ ਮਿਲ ਗਿਆ ਹੈ । ਇਸ ਮੌਕੇ ਕੌਰ ਇੰਮੀਗ੍ਰੇਸ਼ਨ ਦੁੱਨੇਕੇ ਸਥਿਤ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੀ ਈ ਓ ਸ. ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਜੰਡੂ ਦੀ ਪਤਨੀ ਹਰਦੀਪ ਕੌਰ ਜੰਡੂ ਦਾ ਵੀਜ਼ਾ ਵੀ ਕੌਰ ਇੰਮੀਗ੍ਰੇਸ਼ਨ ਦੀ ਮਦਦ ਨਾਲ ਹੀ ਆਇਆ ਸੀ ਤੇ ਉਹ 28 ਅਗਸਤ 2023 ਨੂੰ ਕੈਨੇਡਾ ਪੜ੍ਹਨ ਜਾ ਰਹੀ ਹੈ ਤੇ ਇਥੇ ਇਹ ਵੀ ਜਿਕਰਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਜੰਡੂ ਪੰਜਾਬ ਬਿਜਲੀ ਬੋਰਡ ‘ਚ ਬਤੌਰ ਲਾਇਨਮੈਨ ਸੇਵਾਵਾਂ ਨਿਭਾਅ ਰਿਹਾ ਹੈ ਤੇ ਉਹ ਸਾਬਕਾ ਫੌਜੀ ਦੇ ਨਾਲ-ਨਾਲ ਉਹ ਉੱਚ-ਕੋਟੀ ਦਾ ਹਾਕੀ ਪਲੇਅਰ ਵੀ ਹੈ। ਹਰਦੀਪ ਕੌਰ ਜੰਡੂ ਨੇ ਇੱਥੇ ਹੁੰਦਿਆਂ ਹੀ ਪਤੀ ਅੰਮ੍ਰਿਤਪਾਲ ਸਿੰਘ ਜੰਡੂ ਦੀ ਸਪਾਊਸ ਤੇ ਪੁੱਤਰ ਗੁਰਸ਼ਾਨ ਸਿੰਘ ਦੀ ਮਾਈਨਰ ਸਟੱਡੀ ਵੀਜ਼ਾ ਫਾਈਲ 25 ਜੁਲਾਈ 2023 ਨੂੰ ਅਪਲਾਈ ਕੀਤੀ ਤੇ 25 ਅਗਸਤ 2023 ਨੂੰ ਵੀਜ਼ਾ ਆ ਗਿਆ । ਇਸ ਮੌਕੇ ਅੰਮ੍ਰਿਤਪਾਲ ਸਿੰਘ ਜੰਡੂ ਤੇ ਉਸਦੇ ਪੁੱਤਰ ਗੁਰਸ਼ਾਨ ਸਿੰਘ ਅਤੇ ਉਹਨਾਂ ਦੇ ਸਾਰੇ ਪਰਿਵਾਰ ਨੇ ਦੋਹਾਂ ਇਕੱਠਿਆਂ ਨੂੰ ਵੀਜ਼ਾ ਮਿਲਣ ਦੀ ਖੁਸ਼ੀ ਵਿੱਚ ਕੌਰ ਇੰਮੀਗ੍ਰੇਸ਼ਨ ਦਾ ਬਹੁਤ-ਬਹੁਤ ਧੰਨਵਾਦ ਕੀਤਾ ।