ਸਮਾਜ ਸੇਵੀ ਬਲਜੀਤ ਸਿੰਘ ਚਾਨੀ ਦੇ ਮੇਅਰ ਬਨਣ ਦੀ ਖੁਸ਼ੀ ਵਿੱਚ ਕੀਤਾ ਗਿਆ ਜੇਤੂ ਮਾਰਚ

ਮੋਗਾ/ 22 ਅਗਸਤ  (ਜਸ਼ਨ) -ਮੋਗਾ ਤੋਂ ਆਮ ਆਦਮੀ ਪਾਰਟੀ ਦੇ ਜਿੱਤੇ ਕੌਂਸਲਰ ਉੱਘੇ ਸਮਾਜ ਸੇਵੀ ਬਲਜੀਤ ਸਿੰਘ ਚਾਨੀ ਦੇ ਮੋਗਾ ਨਗਰ ਨਿਗਮ ਦਾ ਮੇਅਰ ਬਣਨ ਤੇ ਪਾਰਟੀ ਦੇ ਵਲੰਟੀਅਰ ਅਤੇ ਭਰਾਤਰੀ ਜੱਥੇਬੰਦੀਆਂ ਵੱਲੋਂ ਮੋਗਾ ਸ਼ਹਿਰ ਵਿੱਚ ਜੇਤੈ ਮਾਰਚ ਕੱਢਿਆ ਗਿਆ। ਰਾਸਤੇ ਵਿੱਚ ਲੋਕਾਂ ਵੱਲੋਂ ਆਪਣੇ ਹਰਮਨ ਪਿਆਰੇ ਸਮਾਜ ਸੇਵਕ ਬਲਜੀਤ ਸਿੰਘ ਚਾਨੀ ਦਾ ਫੁੱਲਾ ਦਾ ਹਾਰ ਪਾ ਕੇ ਸਵਾਗਤ ਕੀਤਾ। ਸਮਾਜ ਸੇਵੀ ਸਖਸ਼ੀਅਤ ਬਲਜੀਤ ਸਿੰਘ ਚਾਨੀ ਦੇ ਮੇਅਰ ਬਨਣ ਤੇ ਮਹਿਕ ਵਤਨ ਦੀ ਫਾਉਡੇਸ਼ਨ, ਸਮਾਜ ਸੇਵਾ ਸੁਸਾਇਟੀ, ਖਾਲਸਾ ਸੇਵਾ ਸੋਸਾਇਟੀ ਸਮੇਤ ਮੋਗੇ ਦੀਆਂ ਕਈ ਸੰਸਥਾਵਾ ਨੇ ਇਸ ਖੁਸ਼ੀ ਵਿੱਚ ਸਮੂਲੀਅਤ ਕੀਤੀ। ਇਨ੍ਹਾਂ ਸੰਸਥਾਵਾ ਵੱਲੋਂ ਮੋਗਾ ਦੇ ਵਿਧਾਇਕ ਡਾ. ਅਮਨਦੀਪ ਕੌਰ ਦਾ ਧੰਨਵਾਦ ਕੀਤਾ ਗਿਆ। ਇਸੇ ਜੇਤੂ ਮਾਰਚ ਦੌਰਾਨ ਬਲਜੀਤ ਸਿੰਘ ਚਾਨੀ  ਨੇ  'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਮੋਗਾ ਦੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦਾ ਧੰਨਵਾਦ ਕੀਤਾ। ਇਸ ਜੇਤੂ ਮਾਰਚ ਵਿੱਚ  ਕੌਸਲਰ ਅਰਵਿੰਦਰ ਸਿੰਘ ਕਾਨਪੁਰੀਆ,ਕੌਸਲਰ ਗੁਰਪ੍ਰੀਤ ਸਿੰਘ ਸੱਚਦੇਵਾ, ਭਵਨਦੀਪ ਸਿੰਘ ਪੁਰਬਾ (ਚੇਅਰਮੈਨ: ਮਹਿਕ ਵਤਨ ਦੀ ਫਾਉਡੇਸ਼ਨ), ਸ਼੍ਰੀ ਨਰੇਸ਼ ਚਾਵਲਾ, ਗੁਰਸੇਵਕ ਸਿੰਘ ਸੰਨਿਆਸੀ, ਬਲਜਿੰਦਰ ਸਿੰਘ ਗੋਰਾ (ਜੁਆਇਟ ਸੈਕਟਰੀ: ਆਪ ਮੋਗਾ), ਕੁਲਵਿੰਦਰ ਸਿੰਘ ਤਾਰੇਵਾਲਾ, ਮੈਡਮ ਸੋਨੀਆ ਢੰਡ, ਮੈਡਮ ਲਵਲੀ ਸਿੰਗਲਾ, ਕੁਲਵਿੰਦਰ ਸਿੰਘ ਰਾਮੂੰਵਾਲਾ, ਕੁਲਦੀਪ ਸਿੰਘ ਕਲਸੀ, ਪਰਮਜੋਤ ਸਿੰਘ ਖਾਲਸਾ, ਡਾ. ਰਵੀ ਸ਼ਰਮਾ, ਮਨਦੀਪ ਸਿੰਘ ਗਿੱਲ, ਗੁਰਮੁਖ ਸਿੰਘ, ਜਗਦੀਸ ਸ਼ਰਮਾ, ਅਨਿਲ ਸ਼ਰਮਾ, ਗੁਰਵੰਤ ਸੋਸਨ, ਸੁੱਖਾ ਸਾਫੂਵਾਲਾ, ਪਿਆਰਾ ਸਿੰਘ ਬੱਧਨੀ ਅਤੇ ਹੋਰ ਭਰਾਤਰੀ ਜੱਥੇਬੰਦੀਆਂ ਦੇ ਮੈਂਬਰ ਮੁੱਖ ਤੌਰ ਤੇ ਹਾਜਰ ਹੋਏ।