ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ 25 ਹਜ਼ਾਰ ਗਰੀਬ ਪਰਿਵਾਰਾਂ ਨੂੰ 101 ਕਰੋੜ ਰੁਪਏ ਜਾਰੀ ਕਰਕੇ ਇਤਿਹਾਸ ਬਣਾਇਆ-ਡਾ.ਸੀਮਾਂਤ ਗਰਗ

*ਮੋਗਾ ਸ਼ਹਿਰ ਦੇ ਵੀ ਹਦਾਰਾ ਲੋਕਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਕਰੋੜਾ ਰੁਪਏ ਦਿੱਤਾ ਜਾ ਰਿਹਾ ਹੈ
 
ਮੋਗਾ, 2 ਅਗਸਤ (ਜਸ਼ਨ):-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2014 ਵਿਚ ਦੇਸ਼ ਦੀ ਸੱਤਾ ਸੰਭਾਲਣ ਤੋਂ ਬਾਅਦ ਗਰੀਬ ਅਤੇ ਲੋੜਵੰਦ ਪਰਿਵਾਰਾਂ ਲਈ ਨਵੀਂ-ਨਵੀਂ ਯੋਜਨਾਵਾਂ ਬਣਾ ਕੇ ਲਾਭ ਦੇਣ ਦੀ ਕੋਸ਼ਿਸ਼ ਕੀਤੀ ਹੈ ਅਤੇ ਉਸ ਕੜੀ ਦੇ ਤਹਿਤ ਪ੍ਰਧਾਨ ਮੰਤਰੀ ਵੱਲੋਂ ਹਰੇਕ ਪਰਿਵਾਰ ਨੂੰ ਆਪਣਾ ਮਕਾਨ ਬਣਾਉਣ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ੁਰੂ ਕੀਤੀ ਗਈ। ਜਿਸਦੇ ਤਹਿਤ ਦੇਸ਼ ਦੇ ਗਰੀਬ ਝੁੱਗੀ-ਝੋਪੜੀ ਵਿਚ ਰਹਿਣ ਵਾਲੇ 1.19 ਕਰੋੜ ਲੋਕਾਂ ਨੂੰ ਪੱਕੇ ਮਕਾਨ ਬਣਾਉਣ ਦਾ 25 ਜੂਨ 2015 ਨੂੰ ਪ੍ਰਧਾਨ ਮੰਤਰੀ ਨੇ ਇਸ ਯੋਜਨਾ ਨੂੰ ਸ਼ੁਰੂ ਕੀਤਾ ਸੀ। ਜਿਸ ਵਿਚ ਸ਼ੋਦ ਕਰਕੇ ਹੁਣ 2.95 ਕਰੋੜ ਪੂਰੇ ਦੇਸ਼ ਵਿਚ ਮਕਾਨ ਬਣਾਉਣ ਦਾ ਟੀਚਾ ਰੱਖਿਆ ਗਿਆ ਅਤੇ ਉਸਦਾ ਬਜਟ ਵੀ ਵਧਾ ਕੇ 79 ਹਜ਼ਾਰ ਕਰੋੜ ਰੁਪਏ ਕਰ ਦਿੱਤਾ ਗਿਆ, ਤਾਂ ਜੋ ਹਰੇਕ ਗਰੀਬ ਪਰਿਵਾਰ ਆਪਣਾ ਪੱਕਾ ਮਕਾਨ ਬਣਾ ਕੇ ਰਹਿ ਸਕੇ। ਇਸ ਵਿਚ ਪਹਿਲਾ ਡੇਢ ਲੱਖ ਰੁਪਏ ਪ੍ਰਤੀ ਪ੍ਰੀਵਾਰ ਨੂੰ ਦਿੱਤਾ ਜਾਂਦਾ ਸੀ, ਜੋ ਵਧਾ ਕੇ ਪੌਣੇ ਦੋ ਲੱਖ ਰੁਪਏ ਕਰ ਦਿੱਤਾ। ਅੱਜ ਪੰਜਾਬ ਦੇ 25 ਹਜ਼ਾਰ ਸ਼ਹਿਰੀ ਗਰੀਬ ਪਰਿਵਾਰਾਂ ਨੂੰ 101 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ। ਜਿਸ ਵਿਚ ਮੋਗਾ ਸ਼ਹਿਰ ਦੇ 500-600 ਪਰਿਵਾਰ ਸ਼ਾਮਲ ਹਨ, ਜਿਨ੍ਹਾਂ ਨੂੰ 3 ਕਰੋੜ ਰੁਪਏ ਦੀ ਰਾਸ਼ ੀਜਾਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਨੇ ਕਿਹਾ ਕਿ 1947 ਦੇ ਬਾਅਦ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲੀ ਸਰਕਾਰ ਹੈ ਜੋ ਗਰੀਬ ਲੋਕਾਂ ਲਈ ਵੱਖ-ਵੱਖ ਯੋਜਨਾਵਾਂ ਬਣਾ ਕੇ ਉਹਨਾਂ ਨੂੰ ਸਹਾਇਤਾ ਰਾਸ਼ੀ ਮੁੱਹਈਆ ਕਰਵਾ ਰਹੀ ਹੈ, ਤਾਂ ਜੋ ਗਰੀਬ ਲੋਕਾਂ ਦੀ ਆਰਥਿਕ ਸਥਿਤੀ ਠੀਕ ਹੋ ਸਕੇ ਅਤੇ ਗਰੀਬ ਲੋਕ ਵੀ ਆਪਣੇ ਪੱਕੇ ਮਕਾਨ ਵਿਚ ਰਹਿ  ਸਕੇ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਕੋਰੋਨਾ ਕਾਲ ਵਿਚ ਵੀ ਗਰੀਬਾਂ ਦੇ ਕੰਮਕਾਜ ਨਾ ਹੋਣ ਕਾਰਨ ਉਹਨਾਂ ਨੂੰ ਮੁਫਤ ਅਨਾਜ ਦੀ ਯੋਜਨਾ ਸ਼ੁਰੂ ਕੀਤੀ, ਜੋ ਅੱਜ ਤਕ ਚੱਲ ਰਹੀ ਹੈ, ਤਾਂ ਜੋ ਗਰੀਬ ਕੋਈ ਵੀ ਵਿਅਕਤੀ ਭੁੱਖਾ ਪੇਟ ਨਾ ਸੋ ਸਕੇ ਅਤੇ ਹਰੇਕ ਵਿਅਕਤੀ ਨੂੰ ਪੇਟ ਭਰ ਕੇ ਖਾਣਾ ਮਿਲ ਸਕੇ। ਉਹਨਾਂ ਕਿਹਾ ਕਿ ਅੱਜ ਤਕ ਜਿਨ੍ਹੀ ਵੀ ਕੇਂਦਰ ਸਰਕਾਰ ਆਈ ਹਨ, ਉਹਨਾਂ ਕੇਂਦਰ ਦੀ ਬਣਾਈ ਗਈ ਯੋਜਨਾਵਾਂ ਨੂੰ ਲਾਗੂ ਤਾ ਕੀਤਾ ਹੈ, ਲੇਕਿਨ ਇਹਨਾਂ ਯੋਜਨਾਵਾਂ ਦਾ ਲਾਭ ਜਮੀਨੀ ਪੱਧਰ ਤੇ 15 ਫੀਸਦੀ ਹੀ ਮਿਲ ਪਾਉਂਦਾ ਹੈ, ਜੋ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯਤਨਾਂ ਤੋਂ ਬਿਨ੍ਹਾਂ ਬਿਚੌਲੀਆ ਪਾਏ 100 ਫੀਸਦੀ ਜਮੀਨੀ ਪੱਧਰ ਤੇ ਲੋਕਾਂ ਨੂੰ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਯੋਜਨਾਵਾਂ ਹਰੇਕ ਵਰਗ ਨੌਜਵਾਨ, ਵਪਾਰੀ, ਦੁਕਾਨਦਾਰ, ਇੰਡਸਟ੍ਰੀਲਿਸਟ, ਵਿਦਿਆਰਥੀ ਹਰੇਕ ਵਰਗ ਨੂੰ ਪ੍ਰਧਾਨ ਮੰਤਰੀ ਯੋਜਨਾਵਾਂ ਦਾ ਲਾਭ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚ ਵੀ ਜੇਕਰ ਭਾਜਪਾ ਦੀ ਸਰਕਾਰ ਲੋਕ ਬਣਾ ਦਿੰਦੇ ਹਨ ਤਾਂ ਪੰਜਾਬ ਵੀ ਦੁਬਾਰਾ ਸੋਨੇ ਦੀ ਚਿੜੀ ਬਣ ਜਾਵੇਗਾ। ਕਿਉਂਕਿ ਪੰਜਾਬ ਵਿਚ ਜੱਦ ਵੀ ਵਿਰੋਧੀ ਰਾਜਨੀਤਿਕ ਪਾਰਟੀਆ ਦੀ ਸਰਕਾਰਾਂ ਆਈਆ ਹਨ ਉਹਨਾਂ ਆਪਣੇ ਘਰਾਂ ਨੂੰ ਭਰਾ ਹੈ ਅਤੇ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਕਿਸੇ ਨੇ ਵੀ ਕੋਈ ਕਾਰਜ਼ ਨਹੀਂ ਕੀਤਾ। ਇਸ ਲਈ ਪੰਜਾਬ ਨੂੰ ਆਰਥਿਕ ਤੌਰ ਤੇ ਮਜਬੂਤ ਕਰਨ ਲਈ ਪੰਜਾਬ ਵਿਚ ਭਾਜਪਾ ਦੀ ਡਬਲ ਇੰਡਨ ਸਰਕਾਰ ਲਿਆਉਣਾ ਜਰੂਰੀ ਹੈ। ਭਾਜਪਾ ਦੀ ਸਰਕਾਰ ਬਣਦੇ ਹੀ ਪੰਜਾਬ ਵਿਚ ਕਾਨੂੰਨ ਵਿਅਵਸਥਾ ਠੀਕ ਕਰਨ ਦੇ ਨਾਲ-ਨਾਲ ਗੈਂਗਸਟਰ ਅਤੇ ਨਸ਼ਿਆ ਦਾ ਧੰਦਾ ਕਰਨ ਵਾਲਿਆ ਦਾ ਖਾਤਮਾ ਕਰ ਦਿੱਤਾ ਜਾਵੇਗਾ। ਜਿਸ ਪ੍ਰਕਾਰ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਵਿਚ ਅੱਜ ਕਾਨੂੰਨ ਵਿਅਸਥਾ ਦੀ ਸਥਿਤੀ ਦੇਸ਼ ਦੇ ਸਾਰੇ ਸੂਬਿਆ ਤੋਂ ਵਧੀਆ ਹੋ ਗਈ ਹੈ। ਉਹਨਾਂ ਕਿਹਾ ਕਿ ਮੋਗਾ ਸ਼ਹਿਰ ਦੇ ਕਿਸੇ ਵੀ ਵਿਅਕਤੀ ਨੇ ਆਧਾਰ ਕਾਰਡ, ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਲਾਭ ਪੈਂਸ਼ਨ, ਅਨਾਜ ਯੋਜਨਾ ਦਾ ਲਾਭ ਨਹੀਂ ਮਿਲ ਰਿਹਾ ਉਹ ਪੁਰਾਣੀ ਦਾਣਾ ਮੰਡੀ ਵਿਚ ਭਾਜਪਾ ਦੇ ਜ਼ਿਲ੍ਹਾ ਦਫਤਰ ਵਿਚ ਸੰਪਰਕ ਕਰਕੇ ਇਸ ਲਾਭ ਨੂੰ ਹਾਸਲ ਕਰਨ ਲਈ ਕਾਗਜੀ ਕਾਰਵਾਈ ਲਈ ਸਹਿਯੋਗ ਲੈ ਸਕਦੇ ਹਨ।