ਹੇਮਕੁੰਟ ਸਕੂਲ ਵਿਖੇ ਮਨਾਇਆ ਤੀਆਂ ਦਾ ਤਿਉਹਾਰ

ਕੋਟ ਈਸੇ ਖਾਂ, 2 ਅਗਸਤ (ਜਸ਼ਨ): ਸ਼੍ਰੀ ਹੇਮਕੁੰਟ ਇੰਟਰਨੈਸ਼ਨਲ ਸੀਨੀ.ਸੈਕੰ.ਸਕੂਲ ‘ਚ ਪੜ੍ਹਾਈ ਦੇ ਨਾਲ-ਨਾਲ ਵਿਰਾਸਤੀ ਤਿਉਹਾਰਾਂ ਦੀ ਮਹੱਤਤਾ ਨੂੰ ਮੁੱਖ ਰੱਖ ਕੇ ਸਾਵਣ ਦਾ ਪਵਿੱਤਰ ਤਿਉਹਾਰ ਤੀਆਂ ਧੁੂਮ-ਧਾਮ ਨਾਲ ਮਨਾਇਆ ਗਿਆ। ਸਾਉਣ ਦੇ ਮਹੀਨੇ ਮਨਾਇਆ ਜਾਣ ਵਾਲਾ ਤੀਆਂ ਦਾ ਤਿਉਹਾਰ ਖਾਸ ਕਰ ਕੇ ਸਾਡੇ ਪੰਜਾਬੀਆਂ ਦੇ ਜੀਵਨ ਵਿੱਚ ਵਿਸ਼ੇਸ਼ ਮਹੱਤਵ ਰੱਖਦਾ ਹੈ , ਕਿਉਕਿ  ਇਸ ਰਿਮਝਿਮ ਭਰੇ ਮਹੀਨੇ ‘ਚ ਪੰਜਾਬ ਦੀਆਂ ਸੱਜ ਵਿਆਹੀਆਂ ਮੁਟਿਆਰਾਂ ਅਤੇ ਪੇਕਿਆਂ ਘਰ ਅਤੇ ਕੇ ਆਪਣੀਆਂ ਸਭ ਤੋਂ ਛੋਟੀਆਂ ਵੱਡੀਆਂ ਸੱਖੀਆਂ ਸਹੇਲੀਆਂ ਨੂੰ ਨਾਲ ਲੈ ਕੇ ਬੜੇ ਹੀ ਚਾਵਾਂ ਤੇ ਸਧਰਾ ਨਾਲ ਪਿੰਡ ਦੀ ਨਿਆਈ ‘ਚ ਲੱਗਦੀਆਂ ਤੀਆਂ ਦੇ ਝੁਰਮਟ 'ਚ ਮਿਲ-ਬੈਠ ਕੇ ਆਪਣੇ ਦੁੱਖ-ਸੁੱਖ ਫੋਲਣ ਦੇ ਨਾਲ ਕਈ ਮੁਟਿਆਰਾ ਪੀਘਾਂ ਝੂਟਦੀਆਂ, ਗਿੱਧੇ 'ਚ ਧਮਾਲਾ ਪਾਉਦੀਆਂ ਨਜ਼ਰ ਆਉਦੀਆਂ ਹਨ  ਜਿਸ ਦੀਆਂ ਤਾਜ਼ਾ ਝਲਕੀਆਂ ਹੇਮਕੁੰਟ ਸਕੂਲ ਵਿਖੇ ਦਿਖਾਈ ਦਿੱਤੀਆਂ ਲੜਕੇ-ਲੜਕੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਵਿਦਿਆਰਥੀ ਪੰਜਾਬੀ ਪਹਿਰਾਵੇ ਵਿੱਚ ਬਹੁਤ ਹੀ ਸੁੰਦਰ ਲੱਗ ਰਹੇ ਸਨ।ਇਸ ਦੌਰਾਨ ਲੜਕੀਆ ਨੇ ਲੋਕ ਗੀਤ,ਗਿੱਧਾ ਪਾ ਕੇ ਧਮਾਲਾ ਪਾਈਆਂ। ।ਵਿਦਿਆਰਥੀ ਆਪਣੀ ਮਦਰਜ਼ ਵੱਲੋਂ ਤਿਆਰ ਕੀਤੇ ਖੀਰ-ਪੂੜੇ ਲੈ ਕੇ ਆਏ ।ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਜੀ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਸਮਾਗਮ ਬੱਚਿਆਂ ਦੀ ਸੰਸਕ੍ਰਿਤੀ ਨੂੰ ਜੀਵਤ ਰੱਖਦੇ ਹਨ ਅਤੇ ਊਰਜਾ ਦਾ ਸੰਚਾਰ ਕਰਦੇ ਹਨ ।ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਅਤੇ ਇੰਟਰਨੈਸ਼ਨਲ ਸਕੂਲ ਦੇ  ਪ੍ਰਿੰਸੀਪਲ ਮੈਡਮ ਸੋਨੀਆਂ ਸ਼ਰਮਾ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਜਿਸ ਤਰਾਂ ਅੱਜ ਦੇ ਯੁੱਗ ਵਿੱਚ  ਜ਼ਿਆਦਾਤਰ ਬੱਚੇ ਆਪਣੇ ਪੁਰਾਣੇ ਵਿਰਸੇ ਨੂੰ ਭੁੱਲਦੇ ਜਾ ਰਹੇ ਹਨ,ਉੱਥੇ ਸਮੇਂ-ਸਮੇਂ  ‘ਤੇ ਮਨਾਏ ਜਾਣ ਵਾਲੇ ਧਾਰਮਿਕ,ਸਮਾਜਿਕ ਅਤੇ ਸੱਭਿਆਚਾਰ ਸਬੰਧੀ ਇਤਿਹਾਸ ਨੂੰ ਵੀ ਭੁਲਾ ਰਹੇ ਹਨ ।ਉਨ੍ਹਾਂ ਦੱਸਿਆਂ ਕਿ ਇਸ ਤਰ੍ਹਾਂ ਸੱਭਿਆਚਾਰਕ ਤਿਉਹਾਰ ਨਾਲ ਆਪਸੀ ਭਾਈਚਾਰਾ ਵੱਧਦਾ ਹੈ । ਤੀਆਂ ਦੇ ਤਿਉਹਾਰ ਨੂੰ ਮਨਾ ਰਹੇ ਵਿਦਿਆਰਥੀਆਂ ਨੇ ਪੰਜਾਬੀ ਸੱਭਿਆਚਰ ਨਾਲ ਪੂਰਾ ਮਾਹੌਲ ਨੂੰ ਸੰਗੀਤਮਈ ਕਰ ਦਿੱਤਾ ਸੀ ।