ਡਾ ਸ਼ਾਮ ਲਾਲ ਥਾਪਰ ਨਰਸਿੰਗ ਕਾਲਜ ਦਾ ਬੀ. ਐਸ. ਸੀ ਨਰਸਿੰਗ ਦਾ ਨਤੀਜਾ ਰਿਹਾ 100 ਫੀਸਦੀ

ਮੋਗਾ, 29 ਜੁਲਾਈ (ਜਸ਼ਨ): ਡਾ ਸ਼ਾਮ ਲਾਲ ਥਾਪਰ ਨਰਸਿੰਗ ਕਾਲਜ ਕਾਲਜ ਦੀ ਪ੍ਰਿੰਸੀਪਲ ਡਾ ਸੁਨੀਤਾ ਜੋਸਫ ਨੇ ਦੱਸਿਆ ਕਿ ਇਸ ਵਾਰ ਕਾਲਜ ਦਾ ਬੀ. ਐਸ. ਸੀ ਨਰਸਿੰਗ ਦਾ ਨਤੀਜਾ 100 ਫੀਸਦੀ ਰਿਹਾ । ਉਹਨਾਂ ਦੱਸਿਆ ਕਿ ਬੀ. ਐਸ. ਸੀ ਨਰਸਿੰਗ ਚੌਥੇ ਸਾਲ ਦੇ ਵਿਦਿਆਰਥੀਆਂ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਜਿਸ ਵਿਚ ਗੌਰਵ ਕਟਾਰੀਆ ਪੁੱਤਰ ਰਾਜੂ ਕਟਾਰੀਆ ਮੋਗੇ ਵਾਲਾ ਨੇ ਪਹਲਿਾ ਸਥਾਨ ਪ੍ਰਾਪਤ ਕੀਤਾ,  ਹਰਮਿੰਦਰ ਕੌਰ ਪੁੱਤਰੀ ਅਵਤਾਰ ਸਿੰਘ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ ਤੀਸਰਾ ਸਥਾਨ ਪ੍ਰਭਜੋਤ ਕੌਰ ਪੁੱਤਰੀ ਸਤਪਾਲ ਸਿੰਘ ਨੇ ਪ੍ਰਾਪਤ ਕੀਤਾ। ਉਹਨਾਂ ਦੱਸਿਆ ਕਿ ਕਾਲਜ ਦਾ ਸਟਾਫ਼ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਲਈ ਬਹੁਤ ਮਿਹਨਤ ਕਰਦਾ ਹੈ ਤਾਂ ਕਿ ਉਹ ਆਪਣੀ ਜ਼ਿੰਦਗੀ ਵਿਚ ਕਾਮਯਾਬ ਹੋ ਸਕਣ ਅਤੇ ਸਾਮਾਜ ਦੀ ਸੇਵਾ ਕਰ ਸਕਣ । ਉਹਨਾ ਚੇਅਰਪਰਸਨ  ਡਾਕਟਰ ਮਾਲਤੀ ਥਾਪਰ ਅਤੇ ਸਮੂਹ ਸਟਾਫ਼ ਵਲੋਂ  ਵਿਦਿਆਰਥੀਆਂ  ਨੂੰ ਵਧਾਈ ਦਿੱਤੀ।ਕਾਲਜ ਦੇ ਚੇਅਰਪਰਸਨ ਨੇ  ਵਿਦਿਆਰਥੀਆਂ  ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਸਭ ਦਾ ਸਿਹਰਾ ਕਾਲਜ ਦੇ ਹੋਣਹਾਰ ਸਟਾਫ ਨੂੰ ਜਾਂਦਾ ਹੈ ਜੋ  ਵਿਦਿਆਰਥੀਆਂ ਨੂੰ ਹਰ ਸਮੇ ਸਹੀ ਰਾਸਤੇ ਵੱਲ ਲੈ ਕੇ ਜਾ ਰਹੇ ਹਨ।