ਡਾ ਸ਼ਾਮ ਲਾਲ ਥਾਪਰ ਨਰਸਿੰਗ ਸਕੂਲ ਦਾ ਜੀ. ਐਨ ਐਮ ਦੂਸਰੇ ਸਾਲ ਦੇ ਵਿਦਿਆਰਥੀਆਂ ਦਾ ਨਤੀਜਾ 100 ਫੀਸਦੀ ਰਿਹਾ

ਮੋਗਾ, 29ਜੁਲਾਈ (ਜਸ਼ਨ): ਕਾਲਜ ਦੇ ਪ੍ਰਿੰਸੀਪਲ ਡਾ ਸੁਨੀਤਾ ਜੋਸਫ ਨੇ ਕਿਹਾ ਕਿ ਉਹ ਆਪਣੇ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਲਈ ਬਹੁਤ ਮਿਹਨਤ ਕਰਦੇ ਹਾ ਤਾਂ ਜੋ ਇਹ ਕਾਮਯਾਬ ਹੋ ਸਕਣ ਅਤੇ ਸਾਮਾਜ ਦੀ ਸੇਵਾ ਕਰ ਸਕਣ ਉਹਨਾ ਨੇ ਅੱਗੇ ਕਿਹਾ ਕਿ ਇਸ ਨਤੀਜੇ ਵਿਚ ਜੀ. ਐਨ ਐਮ ਦੂਸਰੇ ਸਾਲ ਦੇ ਵਿਦਿਆਰਥੀਆਂ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਜਿਸ ਵਿਚ ਕਿਰਨਵੀਰ ਕੌਰ ਪੁੱਤਰੀ ਸਤਪਾਲ ਸÇੰਘ  ਨੇ ਪਹਿਲਾ ਸਥਾਨ ਪ੍ਰਾਪਤ ਕੀਤਾ,  ਰੁਪਿੰਦਰ ਕੌਰ ਪੁੱਤਰੀ  ਜਗਦੇਵ ਸਿੰਘ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ ਤੀਸਰਾ ਸਥਾਨ ਮਨਜੋਤ ਕੌਰ ਪੁੱਤਰੀ ਅਮਿ੍ਰੰਤਪਾਲ ਸਿੰਘ ਨੇ ਪ੍ਰਾਪਤ ਕੀਤਾ, ਕਾਲਜ ਦੇ ਚੇਅਰਪਰਸਨ  ਡਾਕਟਰ ਮਾਲਤੀ ਥਾਪਰ , ਪਿ੍ਰੰਸੀਪਲ ਅਤੇ ਸਮੂਹ ਸਟਾਫ਼ ਵਲੋਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ।ਕਾਲਜ ਦੇ ਚੇਅਰਪਰਸਨ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਸਭ ਦਾ ਸਿਹਰਾ ਕਾਲਜ ਦੇ ਹੋਣਹਾਰ ਸਟਾਫ ਨੂੰ ਜਾਂਦਾ ਹੈ ਜੋ ਬੱਚÇਆਂ ਨੂੰ ਹਰ ਸਮੇ ਸਹੀ ਰਾਸਤੇ ਵੱਲ ਲੈ ਕੇ ਜਾ ਰਹੇ ਹਨ।