ਹੇਮਕੁੰਟ ਸਕੂਲ ਵਿਖੇ ਮਨਾਇਆਂ ਗਿਆ “ਡਾਕਟਰ ਦਿਵਸ”
ਮੋਗਾ, 2 ਜੁਲਾਈ (ਜਸ਼ਨ): ਭਾਰਤ ‘ਚ ਇੱਕ ਜੁਲਾਈ ਨੂੰ “ਡਾਕਟਰ ਦਿਵਸ” ਵਜੋਂ ਮਨਾਇਆ ਜਾਂਦਾ ਹੈ । ਇਸ ਮੌਕੇ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ ਮੈਡਮ ਰਣਜੀਤ ਕੌਰ ਸੰਧੂ ਦੀ ਦੇਖ-ਰੇਖ ਵਿੱਚ “ਡਾਕਟਰ ਦਿਵਸ” ਮਨਾਇਆ ਗਿਆ। ਉਹਨਾਂ ਨੇ ਕਿਹਾ ਕਿ ਇਹ ਦਿਵਸ ਭਾਰਤ ਵਿੱਚ ਡਾਕਟਰ ਬਿਧਨ ਚੰਦਰਾ ਵੱਲੋਂ ਦਿੱਤੇ ਯੋਗਦਾਨ ਨੂੰ ਯਾਦ ਕਰਦੇ ਹੋਏ ਮਨਾਇਆ ਜਾਂਦਾ ਹੈ ।ਡਾਕਟਰ ਨੂੰ ਰੱਬ ਦਾ ਦਰਜਾ ਦਿੱਤਾ ਗਿਆ ਹੈ ਕਿਉਕਿ ਡਾਕਟਰ ਲੋਕਾਂ ਨੂੰ ਜੀਵਨ ਦਿੰਦੇ ਹਨ।ਲੋਕ ਡਾਕਟਰਾਂ ਦੇ ਕੰਮਾਂ ਨੰੁ ਸਲਾਮ ਕਰਦੇ ਹਨ।ਸ੍ਰੀ ਹੇਮਕੁੰਟ ਸਕੂਲ ਦੇ ਅਧਿਅਪਕਾਂ ਵੱਲੋਂ ਡਾਕਟਰ ਜਸਪਾਲ ਸਿੰਘ, ਡਾਕਟਰ ਅਮਿਤਾ ਗੁਲਾਟੀ, ਡਾਕਟਰ ਰਮਨ ਕੁਮਾਰ, ਡਾਕਟਰ ਧਰਮਵੀਰ , ਡਾਕਟਰ ਪੰਕਜ, ਡਾਕਟਰ ਪੁਨੀਤ,ਡਾਕਟਰ ਅਮਰਜੀਤ ਸਿੰਘ,ਐੱਸ.ਐੱਮ.ਓ ਡਾ: ਸੰਦੀਪ ਸਿੰਘ,ਡਾ: ਹਰਜੋਤ ਕੰਬੋਜ,ਡਾ: ਪਰਮਜੀਤ ਥਿੰਦ, ਡਾ ਲਖਵੀਰ ਬਾਵਾ,ਡਾ: ਨਵਦੀਪ,ਡਾ: ਗੁਰਵਿੰਦਰਪਾਲ ਸਿੰਘ,ਸਿਮਰਜੀਤ ਕੌਰ ਸਟਾਫ ਨਰਸ,ਡਾ: ਚਾਹਤ ਕੰਬੋਜ,ਡਾ: ਰੋਬਨਿ ਅਹੂਜਾ,ਡਾ: ਰਣਬੀਰ ਸਿੰਘ ਆਦਿ ਕੋਲ ਜਾ ਕੇ ਉਹਨਾਂ ਧੰਨਵਾਦ ਕਰਦੇ ਹੋਏ ਕੰਮਾਂ ਲਈ ਸਨਮਾਨਿਤ ਕੀਤਾ ਅਤੇ ਸਨਮਾਨ ਵਜੋਂ ਦਸ ਗੁਰੂਆਂ ਦੀ ਫੋਟੋ ,ਮੋਮੈਨਟੋਂ, ਲੱਡੂ ਅਤੇ ਧੰਨਵਾਦ ਕਾਰਡ ਆਦਿ ਭੇਟ ਕੀਤੇ ਗਏ ਅਤੇ ਉਹਨਾਂ ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਪ੍ਰਸ਼ੰਸਾ ਕੀਤੀ। । ਇਸ ਸਮੇਂ ਪ੍ਰਿੰਸੀਪਲ ਮੈਡਮ ਰਮਨਜੀਤ ਕੌਰ ਅਤੇ ਸੋਨੀਆਂ ਸ਼ਰਮਾ ਨੇ ਕਿਹਾ ਕਿ ਡਾਕਟਰਾਂ ਨੰੁ ਅਸੀ ਸਬ ਦੂਸਰਾ ਰੱਬ ਮੰਨਦੇ ਹਨ।ਕਿਉਕਿ ਮੁਸੀਬਤ ਸਮੇਂ ਕਿਸੇ ਵਿਆਕਤੀ ਦੀ ਜਾਨ ਬਚਾਉਣ ਦੀ ਜਿੰਮੇਦਾਰੀ ਡਾਕਟਰਾਂ ਦੇ ਹੱਥ ਵਿੱਚ ਹੁੰਦੀ ਹੈ ਜੋ ਕਿ ਇਨਸਾਨ ਨੂੰ ਨਵੀਂ ਜਿੰਦਗੀ ਦੇ ਸਕਦੇ ਹਨ ।ਇਸ ਸਮੇਂ ਵਾਇਸ ਪ੍ਰਿੰਸੀਪਲ ਜਤਿੰਦਰ ਸ਼ਰਮਾ ਨੇ ਕਿਹਾ ਕਿ ਜਿਸ ਤਰ੍ਹਾਂ ਸੈਨਿਕ ਦੇਸ਼ ਦੀ ਰੱਖਿਆ ਕਰਦੇ ਹਨ ਉਸ ਤਰ੍ਹਾਂ ਹੀ ਡਾਕਟਰ ਵੀ ਸਾਡੀ ਸਿਹਤ ਦਾ ਖਿਆਲ ਰੱਖਦੇ ਹਨ ਤਾਂ ਜੋ ਅਸੀ ਨਿਰੋਗ ਜੀਵਨ ਬਤੀਤ ਕਰ ਸਕੀਏ