ਸੁਸ਼ੀਲ ਰਿੰਕੂ ਨੂੰ ਜਿਤਾ ਕੇ ,75 ਸਾਲਾਂ ਤੋਂ ਵਿਕਾਸ ਨੂੰ ਤਰਸਦੇ ਲੋਕਾਂ ਨੇ, ਆਪ ਸਰਕਾਰ ਦੀ ਕਾਰਗੁਜ਼ਾਰੀ ਤੇ ਲਗਾਈ ਮੋਹਰ-- ਵਿਧਾਇਕਾ ਡਾ.ਅਮਨਦੀਪ ਕੌਰ ਅਰੋੜਾ

ਮੋਗਾ, 13 ਮਈ (ਜਸ਼ਨ ) (ਵੀਡੀਓ ਲਈ ਖ਼ਬਰ ਦੇ ਆਖੀਰ ਵਿਚ ਦਿੱਤਾ ਲਿੰਕ ਕਲਿਕ ਕਰੋ ਜੀ,),ਜਲੰਧਰ ਜ਼ਿਮਨੀ ਚੋਣ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਦੀ ਜਿੱਤ ਪੰਜਾਬ ਦੇ ਲੋਕਾਂ ਦੀ ਜਿੱਤ ਹੈ ਅਤੇ 75 ਸਾਲਾਂ ਤੋਂ ਵਿਕਾਸ ਨੂੰ ਤਰਸਦੇ ਲੋਕਾਂ ਨੇ, ਆਪ ਸਰਕਾਰ ਦੀ ਕਾਰਗੁਜ਼ਾਰੀ ਤੇ ਮੋਹਰ ਲਗਾਈ ਹੈ।" ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੋਗਾ ਦੀ ਵਿਧਾਇਕ ਡਾ.ਅਮਨਦੀਪ ਕੌਰ ਅਰੋੜਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ ।  ਸੁਸ਼ੀਲ ਰਿੰਕੂ ਦੀ ਜਿੱਤ ਤੇ ਖੁਸ਼ੀ ਡਾ ਇਜ਼ਹਾਰ ਕਰਦਿਆਂ ਉਹਨਾਂ ਕਿਹਾ ਕਿ ਇਸ ਜਿੱਤ  ਤੋਂ ਸਪਸ਼ਟ ਹੋ ਗਿਆ ਹੈ ਕਿ ਆਪ ਦੇ ਰੂਹੇ ਰਵਾਂ ਸ੍ਰੀ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਅਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਅੰਦਰ ਪਿਛਲੇ ਤੇਰਾਂ ਮਹੀਨਿਆਂ ਦੌਰਾਨ ਜੋ ਕ੍ਰਾਂਤੀਕਾਰੀ  ਬਦਲਾਅ ਲਿਆਂਦੇ ਗਏ ਨੇ, ਉਹਨਾਂ ਤੇ ਸੰਤੁਸ਼ਟੀ ਜ਼ਾਹਰ ਕਰਦਿਆਂ ਜਲੰਧਰ ਦੇ ਲੋਕਾਂ ਨੇ ਵੋਟਾਂ ਰਾਹੀਂ ਆਪ ਸਰਕਾਰ ਦੀ ਹਰਮਨਪਿਆਰਤਾ ਤੇ ਮੋਹਰ ਲਗਾਈ ਹੈ।ਉਹਨਾਂ ਆਖਿਆ ਕਿ ਚੋਣ ਪ੍ਰਚਾਰ ਦੌਰਾਨ ਪਹਿਲੇ ਦਿਨ ਤੋਂ ਹੀ ਉਹਨਾਂ ਲੋਕਾਂ ਡਾ ਮਨ ਪੜ੍ਹ ਲਿਆ ਸੀ ਅਤੇ ਮਾਨ ਸਰਕਾਰ ਦੀਆਂ ਲੋਕ ਹਿਤੈਸ਼ੀ ਨੀਤੀਆਂ ਸਦਕਾ ਲੋਕ ਹਾਂ ਪੱਖੀ ਸੋਚ ਨਾਲ ਰਿੰਕੂ ਨੂੰ ਜਿਤਾਉਣ ਦਾ ਮਨ ਬਣਾਈ ਬੈਠੇ ਸਨ । ਵਿਧਾਇਕਾ ਡਾ.ਅਮਨਦੀਪ ਕੌਰ ਅਰੋੜਾ ਨੇ  ਆਖਿਆ ਕਿ ਉਹ ਮੋਗਾ ਦੇ ਹਰ ਆਗੂ ,ਵਲੰਟੀਅਰ ਅਤੇ ਜਲੰਧਰ ਦੇ ਲੋਕਾਂ ਦਾ ਸ਼ੁਕਰੀਆ ਅਦਾ ਕਰਦੇ ਨੇ ਜਿਨ੍ਹਾਂ ਨੇ ਮਾਨ ਸਰਕਾਰ ਨੂੰ, ਪੰਜਾਬ ਨੂੰ ਖੁਸ਼ਹਾਲ ਸੂਬਾ ਬਣਾਉਣ ਲਈ ਉਤਸ਼ਾਹਿਤ ਕੀਤਾ ਹੈ। ਇਸ ਮੌਕੇ ਚੇਅਰਮੈਨ ਹਰਮਨਜੀਤ ਸਿੰਘ ਬਰਾੜ ,ਕੌਸਲਰ ਜਸਵਿੰਦਰ ਸਿੰਘ ਕਾਕਾ ਲੰਢੇ ਕੇ , ਪਿਆਰਾ ਸਿੰਘ ਬੱਧਨੀ ਪ੍ਰਧਾਨ ,ਕੌਸਲਰ ਅਰਵਿੰਦਰ ਸਿੰਘ ਹੈਪੀ ਕਾਨਪੁਰੀਆ, ਕੌਸਲਰ ਵਿਕਰਮਜੀਤ ਸਿੰਘ ਘਾਤੀ, ਮੈਡਮ ਸੋਨੀਆ ਢੰਡ,ਆਗਿਆਪਾਲ ਸਿੰਘ , ਲੱਖਾ ਲੰਢੇ  ਕੇ,ਸਾਜਨ ਭੱਟੀ   ਆਦਿ ਨੇ ਲੱਡੂ ਵੰਡ ਕੇ ਸੁਸ਼ੀਲ ਰਿੰਕੂ ਦੀ ਜਿੱਤ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ।

ਵੀਡੀਓ ਦੇਖਣ ਲਈ ਹੇਠ ਦਿੱਤਾ ਲਿੰਕ ਕਲਿਕ ਕਰੋ ਜੀ"