ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਵਾਰਡ ਨੰਬਰ-39 ਦੀ ਗਲੀਆਂ ਵਿਚ ਇੰਟਰਲਾਕਿੰਗ ਟਾਇਲਾਂ ਦਾ ਕੰਮ ਕਰਵਾਇਆ ਸ਼ੁਰੂ

ਮੋਗਾ, 13 ਮਈ ( ਜਸ਼ਨ )-ਸ਼ਹਿਰ ਦੇ ਵਾਰਡ ਨੰਬਰ-39 ਦੇ ਅਧੀਨ ਆਉਂਦੇ ਗਲੀ ਨੰਬਰ-1 ਅਤੇ 2 ਅਚਾਰ ਵਾਲੀ ਗਲੀ, ਗੀਤਾ ਕਾਲੋਨੀ ਵਿਖੇ ਕੌਸਲਰ ਮੈਡਮ ਕੁਸੁਮ ਬਾਲੀ ਦੀ ਦੇਖਰੇਖ ਹੇਠ ਇੰਟਰਲਾਕਿੰਗ ਟਾਈਲਾਂ ਦੇ ਕਾਰਜ਼ ਦੀ ਸ਼ੁਰੂਆਤ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਟਕ ਲਗਾ ਕੇ ਕਰਵਾਈ। ਇਸ ਮੌਕੇ ਤੇ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦਾ ਵਾਰਡ ਨੰਬਰ-39 ਵਿਖੇ ਪੁੱਜਣ ਤੇ ਕੌਸਲਰ ਕੁਸੁਮ ਬਾਲੀ, ਉਹਨਾਂ ਦੇ ਪਤੀ ਨਰਿੰਦਰ ਬਾਲੀ, ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸ਼ਰਮਾ, ਕੌਸਲਰ ਪਾਇਲ ਗਰਗ ਦੇ ਪਤੀ ਗੌਰਵ ਗਰਗ, ਕੌਸਲਰ ਜਸਵਿੰਦਰ ਸਿੰਘ ਕਾਕਾ ਲੰਢੇ ਕੇ , ਕੌਸਲਰ ਅਰਵਿੰਦਰ ਸਿੰਘ ਹੈਪੀ ਕਾਨਪੁਰੀਆ, ਕੌਸਲਰ ਵਿਕਰਮਜੀਤ ਸਿੰਘ ਘਾਤੀ, ਮੈਡਮ ਸੋਨੀਆ ਢੰਡ, ਸੰਜੀਵ ਅਰੋੜਾ, ਕੌਸਲਰ ਜਗਸੀਰ ਹੁੰਦਲ, ਕੌਸਲਰ ਬਲਜੀਤ ਸਿੰਘ ਚਾਨੀ, ਕੌਸਲਰ ਤੀਰਥ ਰਾਮ ਆਦਿ ਮੁੱਹਲਾ ਨਿਵਾਸੀਆ ਨੇ ਸਿਰੋਪਾ ਪਾ ਕੇ ਉਹਨਾਂ ਨੂੰ ਸਨਮਾਨਤ ਕਰਦੇ ਹੋਏ ਸੁਆਗਤ ਕੀਤਾ। ਇਸ ਮੌਕੇ ਤੇ ਵਾਰਡ ਨਿਵਾਸੀਆ ਨੇ ਕਿਹਾ ਕਿ ਕਈ ਵਾਰ ਗਲੀ ਦੀ ਸਮੱਸਿਆ ਬਾਰੇ ਨਗਰ ਨਿਗਮ ਨੂੰ ਜਾਣੂ ਕਰਵਾਇਆ ਗਿਆ ਹੈ, ਪਰੰਤੂ ਉਹਨਾਂ ਦੀ ਗਲੀ ਦੀ ਸਮੱਸਿਆ ਜਿਉਂ ਦੀ ਤਿਉਂ ਬਰਕਾਰ ਚੱਲੀ ਆ ਰਹੀ ਸੀ। ਵਾਰਡ ਨਿਵਾਸੀਆ ਦੀ ਦੀ ਮੰਗ ਨੂੰ ਜੋਰਦਾਰ ਢੰਗ ਨਾਲ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੇ ਧਿਆਨ ਵਿਚ ਲਿਆਂਦੀ ਗਈ। ਜਿਨ੍ਹਾਂ ਦੇ ਯਤਨਾਂ ਨਾਲ ਅੱਜ ਇੰਟਰਲਾਕਿੰਗ ਟਾਇਲਾਂ ਦੇ ਕਾਰਜ਼ ਦੀ ਸ਼ਰੂਆਤ ਗਲੀ ਵਿਚ ਕਰਵਾਈ ਗਈ। ਇਸ ਮੌਕੇ ਮੁੱਹਲਾ ਵਾਸੀਆ ਵਿਚ ਭਾਰੀ ਖੁਸ਼ੀ ਪਾਈ ਗਈ। ਇਸ ਮੌਕੇ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦਾ ਵਾਰਡ ਨਿਵਾਸੀਆ ਨੇ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਉਹਨਾਂ ਦਾ ਮੁੱਖ ਮੰਤਵ ਸ਼ਹਿਰ ਦੇ ਸਰਵਪੱਖੀ ਵਿਕਾਸ ਨੂੰ ਪਹਿਲ ਦੇਣਾ ਹੈ। ਉਹਨਾਂ ਲੋਕਾਂ ਨੂੰ ਕਿਹਾ ਕਿ ਜੇਕਰ ਕਿਸੇ ਨੂੰ ਕਿਸੇ ਪ੍ਰਕਾਰ ਦੀ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਹਨਾਂ ਦੇ ਧਿਆਨ ਵਿਚ ਲਿਆਉਣ ਜਿਸਦਾ ਪਹਿਲ ਦੇ ਅਧਾਰ ਤੇ ਹਲ ਕੀਤਾ ਜਾਵੇਗਾ। ਇਸ਼ ਮੌਕੇ ਤੇ ਭਾਰੀ ਗਿਣਤੀ ਵਿੱਚ ਮੁਹੱਲਾ  ਨਿਵਾਸੀ ਅਤੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਹਾਜ਼ਰ ਸਨ।