ਬਾਬਾ ਕੁੰਦਨ ਸਿੰਘ ਮੈਮੋਰੀਅਲ ਲਾਅ ਕਾਲਜ ਦੇ ਵਿਦਿਆਰਥੀਆਂ ਨੇ ਮੂਟ ਕੋਰਟ ਪ੍ਰਤੀਯੋਗਤਾ ਵਿਚ ਹਿੱਸਾ ਲਿਆ
ਮੋਗਾ, 7 ਮਈ (ਜਸ਼ਨ): ਇਲਾਕੇ ਦੀ ਮੋਹਰੀ ਸੰਸਥਾ ਬਾਬਾ ਕੁੰਦਨ ਸਿੰਘ ਮੈਮੋਰੀਅਲ ਲਾਅ ਕਾਲਜ ਧਰਮਕੋਟ ਦੇ ਵਿਦਿਆਰਥੀਆਂ ਨੇ ਐਸ. ਐਸ. ਜੀ. ਰੀਜ਼ਨਲ ਸੈਂਟਰ ਹੁਸ਼ਿਆਰਪੁਰ ਵੱਲੋਂ ਕਰਵਾਏ ਮੂਟ ਕੋਰਟ ਪ੍ਰਤੀਯੋਗਤਾ ਵਿਚ ਹਿੱਸਾ ਲਿਆ। ਜਿਸ ਵਿੱਚ ਬੀ. ਏ. ਐਲ. ਐਲ. ਬੀ. ਦੇ ਵਿਦਿਆਰਥੀਆਂ ਸ਼ਿਵਾਗ ਜੈਦਕਾ, ਅਮਨ ਢੀਂਗਰਾ ਅਤੇ ਦਿਵਾਂਸ਼ੂ ਨੇ ਹਿੱਸਾ ਲਿਆ ਅਤੇ ਪਹਿਲੇ ਦੋ ਗੇੜ ਵਿੱਚ ਉਹ ਵਿਜੇਤਾ ਰਹੇ। ਇਹਨਾਂ ਵਿਦਿਆਰਥੀਆਂ ਵੱਲੋਂ ਕੀਤੀ ਗਈ ਸਖਤ ਮਿਹਨਤ ਦੀ ਕਾਲਜ ਮੈਨੇਜਮੈਂਟ ਕਮੇਟੀ ਅਤੇ (ਆਫੀ਼) ਪ੍ਰਿੰਸੀਪਲ ਡਾਕਟਰ ਮਧੂ ਸ਼ਰਮਾ ਵੱਲੋਂ ਸ਼ਲਾਘਾ ਕੀਤੀ ਗਈ ਅਤੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਹੋਰ ਉਪਲੱਬਧੀਆਂ ਪ੍ਰਾਪਤ ਕਰਨ ਲਈ ਪ੍ਰੇਰਨਾ ਦਿੱਤੀ ਗਈ। ਕਾਲਜ ਦੇ ਚੇਅਰਮੈਨ ਰਵਿੰਦਰ ਗੋਇਲ ਸੀ. ਏ. ਅਤੇ ਪ੍ਰੈਜ਼ੀਡੈਂਟ ਦਵਿੰਦਰਪਾਲ ਸਿੰਘ ਸਟੇਟ ਅਵਾਰਡੀ ਨੇ ਪ੍ਰੈੱਸ ਨੂੰ ਦੱਸਿਆ ਕਿ ਬਾਬਾ ਕੁੰਦਨ ਸਿੰਘ ਮੈਮੋਰੀਅਲ ਲਾਅ ਕਾਲਜ ਆਪਣੇ ਵਿਦਿਆਰਥੀਆਂ ਨੂੰ ਜਿੱਥੇ ਚੰਗੀ ਸਿੱਖਿਆ ਦੇਣ ਲਈ ਵਚਨਬੱਧ ਹੈ ਉਸ ਦੇ ਨਾਲ ਨਾਲ ਵਿਦਿਆਰਥੀਆਂ ਦੀ ਪਰਸਨੈਲਟੀ ਡਿਵੈਲਪਮੈਂਟ ਲਈ ਵੱਖ-ਵੱਖ ਮੂਟ ਕੋਰਟ ਅਤੇ ਪ੍ਰਤੀਯੋਗਿਤਾ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕਰਦਾ ਹੈ।