ਪਾਰਟੀਬਾਜੀ ਤੋਂ ਉਪਰ ਉਠ ਕੇ ਸ਼ਹੀਦ ਕੁਲਵੰਤ ਸਿੰਘ ਫੌਜੀ ਨੂੰ ਅਹਿਮ ਸ਼ਖਸ਼ੀਅਤਾਂ ਵੱਲੋਂ ਦਿੱਤੀਆਂ ਗਈਆਂ ਸ਼ਰਧਾਂਜਲੀਆਂ
ਮੋਗਾ, 30 ਅਪ੍ਰੈਲ ( ਜਸ਼ਨ )-ਚੜ੍ਹਦੀ ਉਮਰੇ ਦੇਸ਼ ਤੋਂ ਜਾਨ ਵਾਰਨ ਵਾਲੇ ਮੋਗਾ ਜਿਲ੍ਹੇ ਦੇ ਪਿੰਡ ਚੜਿੱਕ ਦੇ ਫੌਜੀ ਸ਼ਹੀਦ ਕੁਲਵੰਤ ਸਿੰਘ ਜੋ ਦੁਸ਼ਮਣਾਂ ਨਾਲ ਲੋਹਾ ਲੈਂਦਿਆਂ ਪੁੰਛ ਰਜੋਰੀ (ਜੰਮੂ ਕਸ਼ਮੀਰ) ਵਿਖੇ ਸ਼ਹੀਦੀ ਦਾ ਜਾਮ ਪੀ ਗਏ ਸਨ ਅੱਜ ਉਨ੍ਹਾਂ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਮੌਕੇ ਉਨ੍ਹਾਂ ਦੇ ਪਿੰਡ ਚੜਿੱਕ ਵਿਖੇ ਹਜਾਰਾਂ ਦੀ ਗਿਣਤੀ ਵਿੱਚ ਉਨ੍ਹਾਂ ਨੂੰ ਸੱਜਣਾ, ਮਿੱਤਰਾਂ, ਸਨੇਹੀਆਂ, ਇਲਾਕੇ ਭਰ ਦੇ ਲੀਡਰਾਂ ਅਤੇ ਕਈ ਮਾਣਯੋਗ ਸ਼ਖਸ਼ੀਅਤਾਂ ਵੱਲੋਂ ਉਨ੍ਹਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਜਿਕਰ ਯੋਗ ਹੈ ਕਿ ਸ਼ਹੀਦ ਕੁਲਵੰਤ ਸਿੰਘ ਦੇ ਪਿਤਾ ਸ. ਬਲਦੇਵ ਸਿੰਘ ਕਾਰਗਿਲ ਦੀ ਲੜਾਈ ਵਿੱਚ ਸ਼ਹੀਦ ਹੋ ਗਏ ਸਨ ਉਦੋਂ ਸ਼ਹੀਦ ਕੁਲਵੰਤ ਸਿੰਘ ਕੁੱਝ ਮਹੀਨਿਆਂ ਦੇ ਹੀ ਸਨ। ਇਨ੍ਹਾਂ ਦੀ ਮਾਤਾ ਹਰਜਿੰਦਰ ਕੌਰ ਨੇ ਬੜੀ ਮੁਸਕਿਲ ਨਾਲ ਆਪਣੇ ਪੁੱਤਰ ਦੀ ਪਰਵਰਿਸ਼ ਕੀਤੀ ਸੀ। ਹੁਣ ਸ਼ਹੀਦ ਕੁਲਵੰਤ ਸਿੰਘ ਦਾ ਬੇਟਾ ਫਤਹਿਵੀਰ ਸਿੰਘ ਸਿਰਫ ਪੰਜ ਮਹੀਨੇ ਦਾ ਹੈ ਅਤੇ ਬੇਟੀ ਅਰਮਾਨਦੀਪ ਕੌਰ ਸਿਰਫ ਢੇਡ ਸਾਲ ਦੀ ਹੈ। ਉਨ੍ਹਾਂ ਦੀ ਪਤਨੀ ਹਰਦੀਪ ਕੌਰ ਲਈ ਇਹ ਮੁਸ਼ਕਿਲ ਦੀ ਘੜੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ‘ਮਹਿਕ ਵਤਨ ਦੀ’ ਗਰੁੱਪ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਨੇ ਦੱਸਿਆ ਕਿ ਸ਼ਰਧਾਂਜਲੀ ਸਮਾਗਮ ਵਿੱਚ ਮੈਂਬਰ ਪਾਰਲੀਮੈਂਟ ਸ਼੍ਰੀ ਮੁਹੰਮਦ ਸਦੀਕ, ਸਾਬਕਾ ਮੰਤਰੀ ਸ. ਬਲਵੰਤ ਸਿੰਘ ਰਾਮੂੰਵਾਲੀਆ, ਮੋਗਾ ਦੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ, ਵਿਧਾਇਕ ਧਰਮਕੋਟ ਦਵਿੰਦਰਜੀਤ ਸਿੰਘ ਲਾਡੀ ਢੋਸ, ਐਮ.ਐਲ.ਏ. ਮਨਜੀਤ ਸਿੰਘ ਬਿਲਾਸਪੁਰ,ਰਣਵਿੰਦਰ ਸਿੰਘ ਪੱਪੂ ਰਾਮੂੰਵਾਲੀਆ, ਕੈਪਟਨ ਅਮਰਜੀਤ ਸਿੰਘ ਨੇ ਸਟੇਜ ਤੇ ਹਾਜਰੀ ਲਵਾਉਂਦੇ ਹੋਏ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਪ੍ਰੀਵਾਰ ਨੂੰ ਹਰ ਪ੍ਰਕਾਰ ਦਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਸਟੇਜ ਸਕੱਤਰ ਵੱਲੋਂ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਦਿਲ ਦੀਆਂ ਗਹਿਰਾਈਆਂ ‘ਚੋ ਜੋ ਪ੍ਰੀਵਾਰ ਨਾਲ ਹਮਦਰਦੀ ਜਤਾਈ ਗਈ ਹੈ ਉਸ ਲਈ ਉਨ੍ਹਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਬੋਲਦਿਆਂ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਮੈਂ ਆਰਮੀ ਪ੍ਰੀਵਾਰ ਨਾਲ ਸਬੰਧ ਰੱਖਦੀ ਹਾਂ ਇਸ ਲਈ ਮੈਂ ਜਾਣਦੀ ਹਾਂ ਕਿ ਜਦੋਂ ਕਿਤੇ ਲੜਾਈ ਲੱਗਦੀ ਜਾਂ ਕਿਸੇ ਪ੍ਰੀਵਾਰ ਦਾ ਕੋਈ ਮੈਂਬਰ ਸ਼ਹੀਦ ਹੁੰਦਾ ਹੈ ਤਾਂ ਉਸ ਤੇ ਕੀ ਬੀਤਦੀ ਹੈ। ਇਸ ਮੌਕੇ ਅਕਾਲ ਅਕੈਡਮੀ ਬੜੂ ਸਾਹਿਬ ਕਾਲੇਕੇ ਤੋਂ ਕੁਲਦੀਪ ਸਿੰਘ ਨੇ ਬੱਚਿਆਂ ਦੀ ਪੜਾਈ ਮੁਫਤ ਕਰਵਾਉਣ ਦਾ ਐਲਾਨ ਕੀਤਾ। ਆਈ.ਏ.ਐਸ ਲਛਮਣ ਸਿੰਘ ਮਲੂਕਾ ਨੇ ਪ੍ਰੀਵਾਰ ਨੂੰ 51,000/- ਰੁਪਏ ਦੀ ਮੱਦਦ ਦਿੱਤੀ। ਪਿਛਲੇ ਦਿਨੀ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਆਪਣੀ ਇੱਕ ਮਹੀਨੇ ਦੀ ਤਨਖਾਨ ਦੇਣ ਦਾ ਐਲਾਨ ਕੀਤਾ ਗਿਆ ਹੈ। ਸਟੇਜ ਦੀ ਸੇਵਾ ਅਜਮੇਰ ਸਿੰਘ ਨੇ ਬਾਖੂਬੀ ਨਿਭਾਈ ਗਈ। ਇਸ ਮੌਕੇ ਬਹੁੱਤ ਸਾਰੀਆਂ ਮਾਣਯੋਗ ਸ਼ਖਸ਼ੀਅਤਾਂ ਸਮੇਤ ਮੋਗਾ ਦੇ ਡਿਪਟੀ ਕਮਿਸ਼ਨਰ ,ਚੇਅਰਮੈਨ ਹਰਮਨਜੀਤ ਸਿੰਘ ਦੀਦਾਰੇਵਾਲਾ (ਜਿਲ੍ਹਾ ਪ੍ਰਧਾਨ: ਆਮ ਆਦਮੀ ਪਾਰਟੀ ਮੋਗਾ),ਚੇਅਰਮੈਨ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ,, ਮਾਲਵਿਕਾ ਸੂਦ (ਜਿਲ੍ਹਾ ਮੀਤ-ਪ੍ਰਧਾਨ ਕਾਂਗਰਸ), ਸਾਬਕਾ ਐਮ.ਐਲ.ਏ. ਡਾ. ਹਰਜੋਤ ਕਮਲ, ਸਾਬਕਾ ਮੰਤਰੀ ਡਾ. ਮਾਲਤੀ ਥਾਪਰ, ਬਲਜਿੰਦਰ ਸਿੰਘ ‘ਮੱਖਣ’ ਬਰਾੜ,ਚੇਅਰਮੈਨ ਅਮਰਜੀਤ ਸਿੰਘ ਲੰਡੇਕੇ, ਮੈਡਮ ਕਮਲਜੀਤ ਕੌਰ ਮੋਗਾ (ਜਿਲ੍ਹਾ ਪ੍ਰਧਾਨ: ਆਮ ਆਦਮੀ ਪਾਰਟੀ ਮਹਿਲਾ ਵਿੰਗ), ਇੰਪਰੂਵਮੈਂਟ ਟਰੱਸਟ ਮੋਗਾ ਦੇ ਚੈਅਰਮੈਨ ਦੀਪਕ ਅਰੋੜਾ, ਸਰਪੰਚ ਚਮਕੌਰ ਸਿੰਘ ਰਾਮੂੰਵਾਲਾ, ਸੀਨੀਅਰ ਆਪ ਆਗੂ ਰਿੰਪੀ ਗਰੇਵਾਲ, ਆਪ ਆਗੂ ਮੈਡਮ ਸੋਨੀਆ ਢੰਡ, ਬਲਕਾਰ ਸਿੰਘ, ਕਰਨੈਲ ਸਿੰਘ, ਸਾਬਕਾ ਪ੍ਰਧਾਨ ਕਰਨਲ ਬਾਬੂ ਸਿੰਘ, ਸੁਰਜੀਤ ਸਿੰਘ, ਸ਼ਹੀਦ ਜੈਮਲ ਸਿੰਘ ਦੇ ਪਿਤਾ ਸ. ਜਸਵੰਤ ਸਿੰਘ ਕੋਟ-ਈਸੇ-ਖਾਂ, ਸਾਬਕਾ ਐਮ.ਐਲ.ਏ. ਹਰੀ ਸਿੰਘ ਖਾਈ, ਇੱਕਤਰ ਸਿੰਘ ਮਾਣੂਕੇ, ਕੈਪਟਨ ਸੁਰਜੀਤ ਸਿੰਘ ਮਾਣੂਕੇ, ਵਿਸਾਖਾ ਸਿੰਘ ਮਾਣੂਕੇ, ਗੁਰਬਿੰਦਰ ਸਿੰਘ ਸਿੰਘਾਂਵਾਲਾ, ਕਰਨਲ ਬਲਕਾਰ ਸਿੰਘ, ਕੈਪਟਨ ਬਿੱਕਰ ਸਿੰਘ ਆਦਿ ਮੁੱਖ ਤੌਰ ਤੇ ਹਾਜਰ ਸਨ।