ਭਾਜਪਾ ਦੇ 43 ਵੇਂ ਸਥਾਪਨਾ ਦਿਵਸ ਤੇ ਨਿਹਾਲ ਸਿੰਘ ਵਾਲਾ ਵਿਖੇ ਮੁਫਤ ਅੱਖਾਂ ਦੇ ਚੈਕਅਪ ਕੈਂਪ ਦਾ ਡਾ.ਸੀਮਾਂਤ ਗਰਗ ਨੇ ਕੀਤਾ ਉਦਘਾਟਨ
ਮੋਗਾ, 8 ਅਪ੍ਰੈਲ ( )-ਭਾਜਪਾ ਦਾ ਅੱਜ 43 ਵੇਂ ਸਥਾਪਨਾ ਦਿਵਸ ਤੇ ਨਿਹਾਲ ਸਿੰਘ ਵਾਲਾ ਦੇ ਹਲਕਾ ਇੰਚਾਰਜ਼ ਤੇ ਭਾਜਪਾ ਦੇ ਸੂਬਾ ਮਹਾ ਮੰਤਰੀ ਤੇ ਸਾਬਕਾ ਐਸ.ਪੀ. ਮੁਖਤਿਆਰ ਸਿੰਘ, ਮੀਤ ਪ੍ਰਧਾਨ ਪਵਨ ਬੰਟੀ, ਮੰਡਲ ਪ੍ਰਧਾਨ ਸੋਮਨਾਥ, ਮੰਡਲ ਜਨਰਲ ਸੱਕਤਰ ਬਲਜੀਤ ਸ਼ਰਮਾ, ਨਿਹਾਲ ਸਿੰਘ ਵਾਲਾ ਦਿਹਾਤੀ ਦੇ ਪ੍ਰਧਾਨ ਸੋਨੀ ਭੱਟੀ ਦੀ ਅਗਵਾਈ ਹੇਠ ਅੱਖਾਂ ਦਾ ਮੁਫਤ ਚੈਕਅਪ ਕੈਂਪ ਲਾਇਆ ਗਿਆ | ਜਿਸਦਾ ਉਦਘਾਟਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਨੇ ਆਪਣੇ ਕਰ ਕਮਲਾ ਨਾਲ ਕੀਤਾ | ਇਸ ਮੌਕੇ ਕੇ ਭਾਜਪਾ ਦੇ ਮਹਾ ਮੰਤਰੀ ਰਾਹੁਲ ਗਰਗ, ਆਈ.ਟੀ. ਸੈਲ ਦੇ ਮੁਕੇਸ਼ ਸ਼ਰਮਾ, ਗਗਨਦੀਪ ਸਿੰਘ, ਦਿਹਾਤੀ ਯੁਵਾ ਮੋਰਚਾ ਦੇ ਪ੍ਰਧਾਨ ਗੋਲਡੀ ਘਾਲੀ, ਸੂਬਾ ਕਿਸਾਨ ਸੈਲ ਦੇ ਮੰਬਰ ਕੁਲਦੀਪ ਜੈਲਦਾਰ, ਰਾਮਪਾਲ ਗਿੱਲ, ਬਲਾਕ ਸੰਮਤੀ ਮੈਂਬਰ ਚੰਦ ਸਿੰਘ ਨਿਹਾਲ ਸਿੰਘ ਵਾਲਾ, ਸੰਭਵ ਜੈਨ, ਗਗਨਦੀਪ ਗਿੱਲ, ਹਰਨੇਕ ਸਿੰਘ, ਮਨੀਸ਼ ਕੁਮਾਰ, ਚੇਤਨ ਗਰਗ, ਮਨੂੰ ਜੈਨ, ਰਾਜੂ ਸ਼ਾਂਤ, ਚਰਨਜੀਤ ਲੱਡੂ, ਬੂਟਾ ਰਾਮ, ਹਰਜਿੰਦਰ ਕੇ.ਸੀ. ਕਪੜੇ ਵਾਲੇ, ਰਮੇਸ਼ ਜੈਨ, ਜਗਤਾਰ ਸਿੰਘ ਮਧੇਕੇ, ਜਸਪਾਲ ਸਿੰਘ ਭਾਗੀਕੇ, ਗੁਰਦੇਵ ਸਿੰਘ ਭਾਗੀਕੇ, ਜਗਸੀਰ ਸਿੰਘ ਨੰਗਲ, ਜੋਗਿੰਦਰ ਬੱਬੀ ਆਦਿ ਅੋਹਦੇਦਾਰ ਹਾਜ਼ ਸਨ | ਇਸ ਕੈਂਪ ਵਿਚ ਲਾਇਨ ਆਈ ਕੇਅਰ ਸੈਂਟਰ ਜੈਤੋ ਦੇ ਮਹਿਰ ਡਾਕਟਰਾਂ ਵੱਲੋਂ 422 ਮਰੀਜਾਂ ਦੀ ਅੱਖਾਂ ਦਾ ਚੈਕਅਪ ਕਰਕੇ ਉਹਨਾਂ ਨੂੰ ਮੁਫਤ ਐਨਕਾਂ ਵੰਡੀਆ ਗਈਆ | ਜਿਨ੍ਹਾਂ ਮਰੀਜਾਂ ਦੇ ਆਪਰੇਸ਼ਨ ਹੋਣੇ ਹਨ, ਉਹਨਾਂ ਦੀ ਚੋਣ ਕੀਤੀ ਗਈ | ਇਸ਼ ਮੌਕੇ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਨੇ 43 ਵੇਂ ਸਥਾਪਨਾ ਦਿਵਸ ਤੇ ਨਿਹਾਲ ਸਿੰਘ ਵਾਲਾ ਦੇ ਅੋਹਦੇਦਾਰਾਂ ਵੱਲੋਂ ਅੱਖਾਂ ਦਾ ਮੁਫਤ ਚੈਕਅਪ ਕੈਂਪ ਲਾਉਣਾ ਬਹੁਤ ਹੀ ਚੰਗਾ ਤੇ ਪੁੰਨ ਦਾ ਕਾਰਜ਼ ਹੈ | ਜਿਸਦੇ ਲਈ ਸਾਰੇ ਅੋਹਗੇਦਾਰ ਵਧਾਈ ਦੇ ਪਾਤਰ ਹਨ | ਇਸ ਮੌਕੇ ਤੇ ਮਹਾ ਮੰਤਰੀ ਮੁਖਤਿਆਰ ਸਿੰਘ ਨੇ ਕਿਹਾ ਕਿ ਭਾਜਪਾ ਦਾ 43 ਵਾਂ ਸਥਾਪਨਾ ਦਿਵਸ ਅੱਖਾਂ ਦਾ ਚੈਕਅਪ ਕੈਂਪ ਲਉਣਾ ਇਕ ਚੰਗਾ ਕਦਮ ਦੇ ਨਾਲ-ਨਾਲ ਲੋਕਾਂ ਦੀ ਸੇਵਾ ਨੂੰ ਸਮਰਪਿਤ ਹੈ | ਉਹਨਾਂ ਕਿਹਾ ਕਿ ਨਿਹਾਲ ਸਿੰਘ ਵਾਲਾ ਮੰਡਲ ਮੋਰਚੇ ਅਤੇ ਅੋਹਦੇਦਾਰਾਂ ਨੇ ਇਸ ਵਿਚ ਸਹਿਯੋਗ ਕੀਤਾ ਹੈ ਜਿਸਦੇ ਲਈ ਉਹ ਵਧਾਈ ਦੇ ਪਾਤਰ ਹਨ | ਉਹਨਾਂ ਕਿਹਾ ਕਿ ਭਾਜਪਾ ਦਾ ਮੰਤਵ ਲੋਕਾਂ ਦੀ ਸੇਵਾ ਨੂੰ ਸਮਰਪਿਤ ਹੈ | ਉਹਨਾਂ ਕਿਹਾ ਕਿ ਭਾਜਪਾ 6 ਅਪ੍ਰੈਲ ਸਥਾਪਨਾ ਦਿਵਸ ਤੋਂ ਲੈ ਕੇ ਬਾਬਾ ਸਾਹਿਬ ਡਾ. ਭੀਮਰਾਓ ਅੰਬੇਦਕਰ ਦੀ ਜੈਅੰਤੀ 14 ਅਪ੍ਰੈਲ ਤਕ ਸਮਾਜਿਕ, ਨਿਆਏ ਦੇ ਤੌਰ ਤੇ ਮਨਾਇਆਜਾਵੇਗਾ ਤੇ ਲੋਕਾਂ ਨੂੰ ਕੇਂਦਰ ਸਰਕਾਰ ਦੀ ਸਕੀਮਾਂ ਦਾ ਲਾਭ ਪਹੁੰਚਾਉਣ ਲਈ ਜਮੀਨੀ ਪੱਧਰ ਤੇ ਜਾਗਰੂਕ ਕੀਤਾ ਜਾਵੇਗਾ |