ਭਾਜਪਾ ਦੇ ਨਵਨਿਯੁਕਤ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਦਾ ਤਾਜਪੋਸ਼ੀ ਸਮਾਗਮ ਆਯੋਜਿਤ
*ਹਰ ਅੋਹਦੇਦਾਰ ਨੂੰ ਸਮਰਪਨ ਅਤੇ ਨਿਸ਼ਠਾ ਦੇ ਨਾਲ ਕੰਮ ਕਰਨ ਦਾ ਮਿਲੇਗਾ ਮੌਕਾ -ਡਾ.ਸੀਮਾਂਤ ਗਰਗ
ਮੋਗਾ, 27 ਦਸੰਬਰ(ਜਸ਼ਨ):-ਭਾਰਤੀ ਜਨਤਾ ਪਾਰਟੀ ਦੇ ਸਾਬਕਾ ਪ੍ਰਧਾਨ ਵਿਨੇ ਸ਼ਰਮਾ ਵੱਲੋਂ ਬੜੇ ਹੀ ਗਰਮ ਜੋਸ਼ੀ ਦੇ ਪਾਰਟੀ ਦੇ ਨਵਨਿਯੁਕਤ ਪ੍ਰਧਾਨ ਡਾ.ਸੀਮਾਂਤ ਗਰਗ ਦਾ ਤਾਜਪੋਸ਼ੀ ਸਮਾਰੋਹ ਆਯੋਜਿਤ ਕੀਤਾ ਗਿਆ | ਉਹਨਾਂ ਡਾ. ਸੀਮਾਂਤ ਗਰਗ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦੇ ਹੋਏ ਭਰੋਸਾ ਦਿੱਤਾ ਕਿ ਉਹ ਪਾਰਟੀ ਦੀ ਮਜਬੂਤੀ ਲਈ ਨਵੇਂ ਪ੍ਰਧਾਨ ਦਾ ਹਰ ਸੰਭਵ ਸਹਿਯੋਗ ਕਰਦੇ ਰਹਿਣਗੇ | ਅਹੁਦਾ ਸੰਭਾਲਣ ਤੋਂ ਬਾਅਦ ਆਪਣੇ ਪਹਿਲੇ ਸੰਬੋਧਨ ਵਿਚ ਡਾ.ਸੀਮਾਂਤ ਗਰਗ ਨੇ ਆਗੂਆ ਤੋਂ ਜ਼ਿਆਦਾ ਮੋਟੀਵੇਟਰ ਦੇ ਰੂਪ ਵਿਚ ਪਾਰਟੀ ਅੋਹਦੇਦਾਰਾਂ ਵਿਚ ਉਤਸਾਹ ਦਾ ਸੰਚਾਰ ਭਰਿਆ | ਉਹਨਾਂ ਕਿਹਾ ਕਿ ਭਾਜਪਾ ਵਿਚ ਕੋਈ ਅੋਹਦੇ ਨਹੀਂ ਹੁੰਦਾ ਹੈ, ਜੁੰਮੇਵਾਰੀ ਹੁੰਦੀ ਹੈ, ਉਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਦੇ ਤੌਰ ਤੇ ਇਕ ਜੁੰਮੇਵਾਰੀ ਮਿਲੀ ਹੈ, ਇਸ ਜੁੰਮੇਵਾਰੀ ਨੂੰ ਉਹ ਤਦ ਹੀ ਬਖੂਬੀ ਢੰਗ ਨਾਲ ਨਿਭਾ ਸਕਦੇ ਹਨ, ਜਦ ਹਰ ਅੋਹਦੇਦਾਰ ਇਹ ਸਮਝੇ ਕਿ ਉਹ ਖੁਦ ਜ਼ਿਲ੍ਹਾ ਪ੍ਰਧਾਨ ਹੈ | ਉਹਨਾਂ ਪਾਰਟੀ ਲਈ ਕੰਮ ਕਰਨਾ ਹੈ | ਇਸ ਉਤਸਾਹ ਦੇ ਨਾਲ ਕੰਮ ਕਰਾਂਗੇ ਤਦ ਭਾਜਪਾ ਜਨ-ਜਨ ਦੀ ਪਾਰਟੀ ਬਣੇਗੀ, ਹਰ ਅੋਹਦੇਦਾਰ ਦਾ ਮਨੋਬਲ ਵਧੇਗਾ | ਭਾਜਪਾ ਜਨਤਾ ਦੀ ਆਵਾਜ਼ ਬਣੇਗੀ | ਡਾ. ਸੀਮਾਂਤ ਗਰਗ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪਾਰਟੀ ਦੇ ਹਰ ਵਰਕਰ ਤੇ ਅੋਹੇਦੇਦਾਰ ਨੂੰ ਸਮਰਪਨ ਅਤੇ ਨਿਸ਼ਠਾ ਦੇ ਨਾਲ ਕੰਮ ਕਰਨ ਦਾ ਮੌਕਾ ਮਿਲੇਗਾ, ਜੋ ਜਿਨ੍ਹਾਂ ਵਧੀਆ ਦਾਇਰੇ ਵਿਚ ਕੰਮ ਕਰੇਗਾ ਉਸਨੂੰ ਉਨ੍ਹਾਂ ਵੱਡੀ ਜੁੰਮੇਵਾਰੀ ਮਿਲੇਗੀ | ਪਾਰਟੀ ਦਾ ਛੋਟੇ ਤੋਂ ਛੋਟਾ ਅੋਹਦੇਦਾਰ ਵੀ ਇਮਾਨਦਾਰੀ ਨਾਲ ਆਪਣਾ ਕੰਮ ਪਾਰਟੀ ਦੇ ਲਈ ਸਮਰਪਿਤ ਹੋ ਕੇ ਕਰੇਗਾ, ਉਸਨੂੰ ਉਹ ਅੱਗੇ ਵੱਧ ਕੇ ਸੂਬਾ ਪੱਧਰ ਤੇ ਸਨਮਾਨਤ ਕਰਵਾਉਣਗੇ | ਉਹਨਾਂ ਅੋਹਦੇਦਾਰਾਂ ਤੇ ਵਰਕਰਾਂ ਨੂੰ ਸਾਫ ਤੌਰ ਤੇ ਕਿਹਾ ਕਿ ਉਹ ਪਾਰਟੀ ਦੇ ਕਿਸੇ ਵੀ ਅੋਹਦੇ ਨੂੰ ਆਪਣੀ ਸਟੇਟਸ ਸਿੱਬਲ ਨਾ ਬਣਾਉਣ, ਬਲਕਿ ਇਹ ਸੋਚਣ ਕਿ ਉਹਨਾਂ ਪਾਰਟੀ ਵਿਚ ਕੋਈ ਅੋਹਦਾ ਮਿਲਦਾ ਹੈ ਤਾਂ ਵੱਡੀ ਜੁੰਮੇਵਾਰੀ ਮਿਲੀ ਹੈ, ਉਸ ਜੁੰਮੇਵਾਰੀ ਨੂੰ ਪੂਰਾ ਕਰਨਾ ਹੈ | ਜਿਸ ਦਿਨ ਅੋਹਦੇਦਾਰਾਂ ਦੇ ਮਨ ਵਿਚ ਇਹ ਉਤਸਾਹ ਆ ਜਾਵੇਗਾ, ਇਹ ਤਹਿ ਹੈ ਕਿ ਕੱਲ੍ਹ ਦਾ ਜ਼ਿਲ੍ਹਾ ਪ੍ਰਧਾਨ ਉਹ ਵੀ ਹੋ ਸਕਦਾ ਹੈ | ਉਹ ਸੂਬੇ ਦੀ ਅਗਵਾਈ ਹੇਠ ਅੱਖ, ਨੱਕ, ਕੰਨ ਬਣਕੇ ਕੰਮ ਕਰਨਗੇ | ਪ੍ਰਧਾਨ ਦੇ ਤੌਰ ਤੇ ਹਰ ਅੋਹਦੇਦਾਰ ਦਾ ਸਹਿਯੋਗ ਲੈ ਕੇ ਆਪਣੀ ਜੁੰਮੇਵਾਰੀ ਨੂੰ ਪੂਰਾ ਤਰ੍ਹਾਂ ਨਿਭਾਉਣਗੇ, ਪ੍ਰਤੂ ਜੋ ਵੀ ਅੋਹਦੇਦਾਰ ਤੇ ਵਰਕਰ ਚੰਗਾ ਕੰਮ ਕਰੇਗਾ, ਉਸਦੀ ਸੂਬੇ ਤਕ ਪਹਚਾਣ ਕਰਵਾਉਣਾਂ ਉਹਨਾਂ ਦੀ ਜੁੰਮੇਵਾਰੀ ਹੋਗੀ | ਡਾ. ਸੀਮਾਂਤ ਗਰਗ ਨੇ ਅੋਹਦੇਦਾਰਾਂ ਵਿਚ ਜੋਸ਼ ਭਰਦੇ ਹੋਏ ਕਿਹਾ ਕਿ ਅੱਜ ਭਾਜਪਾ ਦੇ ਸਾਹਮਣੇ ਚੁਣੌਤੀਆ ਬਹੁਤ ਹਨ, ਹੁਣ ਪੰਜਾਬ ਦਾ ਮਾਹੌਲ ਬਦਲਿਆ ਹੈ, ਜੋ ਰਾਜਨੀਤਿਕ ਦਿ੍ਸ਼ਨ ਬਦਲ ਰਿਹਾ ਹੈ ਉਸ ਵਿਚ ਭਲੇ ਹੀ ਭਾਜਪਾ ਲਈ ਪੂਰੀ ਤਰ੍ਹਾਂ ਅਨੂਕੂਲ ਮਾਹੌਲ ਹੁਣ ਨਾ ਹੋਵੇ, ਲੇਕਿਨ ਹਰ ਪੰਜਾਬੀ ਭਾਜਪਾ ਵੱਲ ਹੁਣ ਇਕ ਉਮੀਦ ਦੀ ਤਰ੍ਹਾਂ ਵੇਖਣ ਲੱਗਿਆ ਹੈ | ਲੋਕਾਂ ਦੀ ਇਸ ਉਮੀਦ ਨੂੰ ਕਾਇਮ ਰਖਣਾ ਹੈ, ਇਹ ਤੱਦ ਸੰਭਵ ਹੈ ਜਦ ਜ਼ਿਲ੍ਹਾ ਪ੍ਰਧਾਨ ਦੇ ਰੂਪ ਵਿਚ ਹਰ ਅੋਹਦੇਦਾਰ ਤੇ ਵਰਕਰ ਉਹਨਾਂ ਦੇ ਨਾਲ ਉਹਨਾਂ ਦੀ ਤਾਕਤ ਬਣ ਕੇ ਖੜਾ ਹੋਵੇਗਾ ਅਤੇ ਸਮਰਪਿਤ ਹੋ ਕੇ ਪਾਰਟੀ ਲਈ ਕੰਮ ਕੇਗਾ | ਡਾ.ਸੀਮਾਂਤ ਗਰਗ ਨੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਐਡਵੋਤੇਟ ਸੁਨੀਲ ਗਰਗ, ਪਾਰਟੀ ਦੇ ਸੂਬਾ ਸੱਕਤਰ ਬਣਨ ਤੇ ਸਾਬਕਾ ਵਿਧਾਇਕ ਡਾ.ਹਰਜੋਤ ਕਮਲ, ਪਾਰਟੀ ਦੀ ਸੂਬਾ ਅਨੁਸ਼ਾਸਨ ਕਮੇਟੀ ਦਾ ਮੈਂਬਰ ਬਣਨ ਤੇ ਨਿਧੜਕ ਸਿੰਘ ਬਰਾੜ ਨੂੰ ਵਧਾਈ ਦਿੱਤੀ | ਇਸ ਤਾਜਪੋਸ਼ੀ ਸਮਾਮ ਵਿਚ ਸਾਬਕਾ ਰਾਜ ਸੂਚਨਾ ਕਮਿਸ਼ਨਰ ਨਿਧੜਕ ਸਿੰਘ ਬਰਾੜ, ਸਾਬਕਾ ਜ਼ਿਲ੍ਹਾ ਪ੍ਰਧਾਨ ਵਿਨੇ ਸ਼ਰਮਾ, ਐਡਵੋਕੇਟ ਸੁਨੀਲ ਗਰਗ, ਸਾਬਕਾ ਜ਼ਿਲ੍ਹਾ ਪ੍ਰਧਾਨ ਰਾਕੇਸ਼ ਸ਼ਰਮਾ, ਵਿਜੇ ਸ਼ਰਮਾ, ਤਿ੍ਲੋਚਨ ਸਿੰਘ ਗਿੱਲ, ਸੀਨੀਅਰ ਭਾਜਪਾ ਆਗੂ ਭਜਨ ਲਾਲ ਸਿਤਾਰਾ, ਸਾਬਕਾ ਸੀਨੀਅਰ ਡਿਪਟੀ ਮੇਅਰ ਅਨਿਲ ਬਾਂਸਲ, ਸੂਬਾ ਵਪਾਰ ਪ੍ਰਕੋਸ਼ਠ ਦੇ ਸੱਕਤਰ ਦੇਵ ਪਿ੍ਅ ਤਿਆਗੀ, ਸੀਨੀਅਰ ਆਗੂ ਰਾਕੇਸ਼ ਭੱਲਾ, ਸਾਬਕਾ ਐਸ.ਪੀ. ਮੁਖਤਿਆਰ ਸਿੰਘ, ਐਡਵੋਕੇਟ ਰਵਿੰਦਰ ਸਿੰਘ ਰਵੀ ਗਰੇਵਾਲ, ਮੰਡਲ ਪ੍ਰਧਾਨ ਵਿੱਕੀ ਸਿਤਾਰਾ, ਭਜਨ ਸਿਤਾਰਾ, ਭਾਜਪਾ ਲੋਕਲ ਬਾਡੀ ਸੈਲ ਦੇ ਕਨਵੀਨਰ ਸੋਨੀ ਮੰਗਲਾ, ਮਹਾ ਮੰਤਰੀ ਬੋਹੜ ਸਿੰਘ, ਭਾਜਪਾ ਯੁਵਾ ਮੋਰਚਾ ਦੇ ਪ੍ਰ੍ਰਧਾਨ ਰਾਹੁਲ ਗਰਗ, ਮਨੋਜ ਅਰੋੜਾ, ਸ਼ਹਿਰੀ ਪ੍ਰਧਾਨ ਰਾਜਨ ਸੂਦ, ਸਤਨਾਮ ਸਿਘ, ਸ਼ਿਵ ਟੰਡਨ, ਹੇਮੰਤ ਸੂਦ, ਪ੍ਰਵੀਨ ਰਾਜਪੂਤ ਦੇ ਇਲਾਵਾ ਭਾਰੀ ਗਿਣਤੀ ਵਿਚ ਭਾਜਪਾ ਦੇ ਅੋਹਦੇਦਾਰ ਹਾਜ਼ਰ ਸਨ | ਇਸ ਸਮਾਗਮ ਵਿਚ ਸਟੇਜ ਦੀ ਕਾਰਵਾਈ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਕੇਸ਼ ਸ਼ਰਮਾ ਨੇ ਸੰਭਾਲੀ |