ਇਲੈਕਟਰੋ ਹੋਮਿਓਪੈਥੀ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਰਜਿ: 404 ਪੰਜਾਬ ਦੀ ਹੋਈ ਮੀਟਿੰਗ
ਮੋਗਾ, 18 ਦਸੰਬਰ (ਜਸ਼ਨ)-ਇਲੈਕਟਰੋ ਹੋਮਿਓਪੈਥੀ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਰਜਿ: 404 ਪੰਜਾਬ ਦੀ ਮਹੀਨਾਵਾਰ ਮੀਟਿੰਗ ਚੋਖਾ ਅੰਪਾਇਰ ਹੋਟਲ ਬੁੱਘੀਪੁਰਾ ਚੌਕ ਮੋਗਾ ਵਿਚ ਡਾ. ਜਗਮੋਹਨ ਸਿੰਘ ਧੂੜਕੋਟ ਦੀ ਪ੍ਰਧਾਨਗੀ ਹੇਠ ਹੋਈ । ਇਸ ਮੌਕੇ ਡਾ. ਜਗਮੋਹਨ ਸਿੰਘ ਨੇ ਦੱਸਿਆ ਕਿ ਇਲੈਕਟਰੋ ਹੋਮਿਓਪੈਥੀ ਦੇ ਪਿਤਾਮਾ ਕਾਊਂਟ ਸੀਜ਼ਰ ਮੈਟੀ ਦੇ 214ਵੇਂ ਜਨਮ ਦਿਨ ਨੂੰ ਸਮਰਪਿਤ ਨੈਸ਼ਨਲ ਪੱਧਰ ਦਾ ਸਮਾਗਮ ਜਨਵਰੀ ਵਿਚ ਕਰਵਾਇਆ ਜਾਵੇਗਾ ,ਜਿਸ ਵਿਚ ਅਲੱਗ ਅਲੱਗ ਸੂਬਿਆਂ ਤੋਂ ਡਾਕਟਰ ਸਾਹਿਬਾਨ ਹਿੱਸਾ ਲੈਣਗੇ । ਡਾ. ਜੇ. ਐਸ. ਖੋਖਰ ਨੇ ਅੱਖਾਂ ਦੀ ਬਣਤਰ ਬਾਰੇ ਜਾਣਕਾਰੀ ਸਾਂਝੀ ਕੀਤੀ । ਚੇਅਰਮੈਨ ਡਾ. ਜਗਤਾਰ ਸਿੰਘ ਸੇਖੋਂ ਨੇ ਅੱਖਾਂ ਦੇ ਚਿੱਟਾ ਮੋਤੀਆ, ਕਾਲਾ ਮੋਤੀਆ, ਭੈਂਗਾਪਣ ਰੋਗਾਂ ਦੇ ਕਾਰਨ ਨਿਸ਼ਾਨੀਆਂ ਅਤੇ ਇਲੈਕਟਰੋ ਹੋਮਿਓਪੈਥੀ ਟਰੀਟਮੈਂਟ ਤੇ ਵਿਸਥਾਰਪੂਰਵਕ ਚਾਨਣਾ ਪਾਇਆ । ਉਨ੍ਹਾਂ ਇਲੈਕਟਰੋ ਹੋਮਿਓਪੈਥੀ ਡਾਕਟਰਾਂ ਨੂੰ ਕਾਊਂਟ ਸੀਜ਼ਰ ਮੈਟੀ ਜੀ ਦੇ ਜਨਮ ਦਿਨ ਤੇ ਹੁੰਮਹੁਮਾ ਕੇ ਸ਼ਾਮਿਲ ਹੋਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਇਲੈਕਟ੍ਰੋਹੋਮਿਓਪੈਥੀ ਦੇ ਪ੍ਰਚਾਰ-ਪ੍ਰਸਾਰ ਵਾਸਤੇ ਰਲ ਮਿਲ ਕੇ ਹੰਭਲਾ ਮਾਰੀਏ ਤਾਂ ਜੋ ਆਮ ਪਬਲਿਕ ਇੰਨਾ ਹਰਬਲ ਦਵਾਈਆਂ ਰਾਹੀ ਤੰਦਰੁਸਤੀ ਪ੍ਰਾਪਤ ਕਰ ਸਕੇ । ਡਾ. ਦਰਬਾਰਾ ਸਿੰਘ ਭੁੱਲਰ ਨੇ ਇਲੈਕਟਰੋ ਹੋਮਿਓਪੈਥੀ ਵਿਚ ਵਰਤੇ ਜਾਣ ਵਾਲੇ ਪੌਦੇ ਲੋਬੀਲੀਆ ਇੰਨਫਲਾਟਾ ਦੇ ਕਾਰਜ ਖੇਤਰ ਅਤੇ ਗੁਰਦੇ ਫ਼ੇਲ੍ਹ ਬਾਰੇ ਵਿਸਥਾਰਪੂਰਵਕ ਦੱਸਿਆ । ਡਾ. ਪਰਮਿੰਦਰ ਪਾਠਕ ਨੇ ਐਸ- 12 ਇਲੈਕਟਰੋ ਹੋਮਿਓਪੈਥੀ ਦਵਾਈ ਦੇ ਕਾਰਜ ਖੇਤਰ ਬਾਰੇ, ਡਾ. ਸ਼ਿੰਦਰ ਸਿੰਘ ਕਲੇਰ ਨੇ ਨੀਂਦ ਨਾ ਆਉਣੀ, ਡਾ. ਰਾਜਵੀਰ ਸਿੰਘ ਰੌਂਤਾ ਨੇ ਬਾਂਝਪਣ, ਡਾ. ਐਸ. ਕੇ. ਕਟਾਰੀਆ ਨੇ ਜਨਰਲ ਰੋਗਾ, ਡਾ. ਜਗਜੀਤ ਸਿੰਘ ਗਿੱਲ ਨੇ ਨਸ਼ਾ ਛੱਡਣ ਵਾਸਤੇ, ਡਾ. ਜਸਵਿੰਦਰ ਸਿੰਘ ਸਮਾਧ ਭਾਈ ਨੇ ਫੈਂਟੀ ਲੀਵਰ ਅਤੇ ਬੱਚਿਆਂ ਵਿਚ ਛਾਤੀ ਰੋਗ, ਡਾ. ਮਨਪ੍ਰੀਤ ਸਿੰਘ ਨੇ ਪੇਟ ਰੋਗ, ਡਾ. ਪਰਮਜੀਤ ਸਿੰਘ ਨੰਗਲ ਨੇ ਅੰਡੇਦਾਨੀ ਰਸੌਲ਼ੀ ਬਾਰੇ, ਡਾ. ਅੰਮਿ੍ਤਪਾਲ ਸਿੰਘ ਮਲਣ ਨੇ ਗੁਦਾ ਕੈਂਸਰ, ਡਾ. ਇਸ਼ਾਕ ਨੇ ਮੂੰਹ ਦੇ ਕੈਂਸਰ ਤੇ ਆਪਣਾ-ਆਪਣਾ ਇਲੈਕਟੋ੍ਰਹੋਮਿਓਪੈਥਿਕ ਤਜਰਬਾ ਸਾਂਝਾ ਕੀਤਾ । ਅੱਜ ਦੀ ਮੀਟਿੰਗ ‘ਚ ਪੰਜਾਬ ਹਰਿਆਣਾ ਤੋਂ ਡਾਕਟਰ ਸਾਹਿਬਾਨ ਸ਼ਾਮਲ ਹੋਏ ਜਿਨ੍ਹਾਂ ‘ਚ ਕੈਸ਼ੀਅਰ ਡਾ. ਅਨਿਲ ਕੁਮਾਰ ਅਗਰਵਾਲ, ਸਰਬਜੀਤ ਸਿੰਘ ਫ਼ਤਿਹਾਬਾਦ, ਡਾ. ਜਸਪਾਲ ਸਿੰਘ ਵਿਰਕ, ਡਾ. ਮਨਜੀਤ ਸਿੰਘ ਸੱਗੂ, ਡਾ. ਕਮਲਜੀਤ ਕੌਰ ਸੇਖੋਂ, ਡਾ. ਸੱਤਪਾਲ ਮੌਰੀਆ, ਡਾ. ਜਸਵੀਰ ਸ਼ਰਮਾ ਭਗਤਾ ਭਾਈ, ਡਾ. ਭਗਵੰਤ ਸਿੰਘ, ਡਾ. ਲਖਵਿੰਦਰ ਸਿੰਘ, ਡਾ. ਨਵਦੀਪ ਸਿੰਘ, ਡਾ. ਬਲਜਿੰਦਰ ਸਿੰਘ, ਡਾ. ਗੁਰਮੇਲ ਸਿੰਘ, ਡਾ. ਮਨਦੀਪ ਸਿੰਘ ਆਦਿ ਹਾਜ਼ਰ ਸਨ ।