ਸਾਲਾਸਰ ਧਾਮ ਮੰਦਿਰ ‘ਚ ਸਕੀਰਤਨ ਉਪਰੰਤ ਲਗਾਇਆ ਭੰਡਾਰਾ

ਮੋਗਾ, 8 ਦਸੰਬਰ (ਜਸ਼ਨ): ਮੋਗਾ ਕੋਟਕਪੁਰਾ ਬਾਈਪਾਸ ਸਥਿਤ ‘ਚ ਸ਼੍ਰੀ ਹਨੂੰਮਾਨ ਚਾਲੀਸਾ ਦਾ ਪਾਠ , ਸਕੀਰਤਨ ਅਤੇ ਭੰਡਾਰੇ ਦਾ ਆਯੋਜਨ ਕੀਤਾ ਗਿਆ। ਸਰਪ੍ਰਥਮ ਪੁਜਾਰੀ ਜੈ ਨਰਾਇਣ ਦੀ ਅਗਵਾਈ ਵਿਚ ਮੰਦਿਰ ਦੇ ਸੰਸਥਾਪਕ ਸੁਸ਼ੀਲ ਕੁਮਾਰ ਮਿੱਡਾ ਨੇ ਜਯੋਤੀ ਪ੍ਰਚੰਡ ਕੀਤੀ ਜਦਕਿ ਅਨਿਲ ਸਿਆਲ ਨੇ ਬਾਲਾ ਜੀ ਦੇ ਦਰਬਾਰ ‘ਚ ਭੋਗ ਲਗਵਾਉਣ ਦੀਆਂ ਰਸਮਾਂ ਅਦਾ ਕੀਤੀਆਂ ਅਤੇ ਸਮੂਹ ਅਹੁਦੇਦਾਰਾਂ ਵੱਲੋਂ ਸ਼੍ਰੀ ਹਨੂੰਮਾਨ ਚਾਲੀਸਾ ਦਾ ਪਾਠ ਕਰਕੇ ਸਕੀਰਤਨ ਕੀਤਾ ਗਿਆ। ਮਹਿਲਾ ਸ਼ਰਧਾਲੂਆਂ ਨੇ ਭਜਨਾਂ ਦਾ ਗੁਨਗਾਣ ਕੀਤਾ। ਮੰਦਿਰ ਦੇ ਸੰਥਾਪਕ ਸੁਸੀਲ ਕੁਮਾਰ ਮਿੱਡਾ ਨੇ ਬਾਲਾ ਜੀ ਮਹਾਰਾਜ ਦੀ ਉਪਮਾ ਕਰਦਿਆਂ ਸੰਗਤਾਂ ਨੂੰ ਹਨੂੰਮਾਨ ਜੀ ਦੀ ਮਹਿਮਾਂ ਤੋਂ ਜਾਣੂੰ ਕਰਵਾਇਆ। ਸਕੀਰਤਨ ਦੀ ਸਮਾਪਤੀ ’ਤੇ ਆਰਤੀ ਕਰਨ ਉਪਰੰਤ ਪ੍ਰਸ਼ਾਦ ਵਿਸਤ੍ਰਿਤ ਕੀਤਾ। ਇਸ ਮੌਕੇ ’ਤੇ ਦਵਿੰਦਰ ਕੌੜਾ, ਰਜਤ ਗਾਬਾ, ਯਾਕੀਨ ਕੁਮਾਰ, ਸੌਰਵ ਗੋਇਲ, ਗਗਨ ਗਾਬਾ, ਅਵਤਾਰ ਸਿੰਘ, ਡੇਵਿਡ ਖੰਨਾ, ਸੁਰਜੀਤ ਅਰੋੜਾ, ਪਵਨ ਅਰੋੜਾ, ਜਗਦੀਸ਼ ਟਾਂਗਰੀ, ਹਰਸ਼ ਬਾਂਸਲ, ਰਾਹੁਲ ਸ਼ਰਮਾ, ਰਵੀ ਕੁਮਾਰ, ਹੁਕਮ ਚੰਦ , ਲਲਿਤ ਕਲਸੀ, ਰਾਜੀਵ ਟਾਂਗਰੀ, ਰਾਜੇਸ਼ ਕਾਂਸਲ, ਵਿਕਰਮ ਕਲਸੀ, ਵਿਕਾਸ ਗੁਪਤਾ, ਸੌਰਵ ਜਿੰਦਲ, ਰਵੀ ਸੇਠੀ, ਦੀਪਕ ਮਰਵਾਹ, ਮੋਹਿਤ ਸਚਦੇਵਾ, ਪੰਡਿਤ ਸੁਰਿੰਦਰ ਸ਼ੁਕਲਾ ਆਦਿ ਹਾਜ਼ਰ ਸਨ।