ਕਿਰਤੀ ਕਿਸਾਨ ਯੂਨੀਅਨ ਬਲਾਕ ਬਾਘਾਪੁਰਾਣਾ ਨੇ ਮਨਾਇਆ ਫਤਿਹ ਦਿਵਸ
ਬਾਘਾਪੁਰਾਣਾ 20 ਨਵੰਬਰ (ਰਾਜਿੰਦਰ ਸਿੰਘ ਕੋਟਲਾ)ਕਿਰਤੀ ਕਿਸਾਨ ਯੂਨੀਅਨ ਬਲਾਕ ਬਾਘਾਪੁਰਾਣਾ ਦੇ ਅਧੀਨ ਆਉਦੀਆਂ ਪਿੰਡ ਇਕਾਈਆ ਵਲੋਂ ਲੰਘੀ ਰਾਤ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਬਲਾਕ ਆਗੂਆ ਅਤੇ ਪਿੰਡ ਇਕਾਈਆ ਦੇ ਕਾਰਕੁੰਨਾਂ ਨੇ ਆਪਣੇ ਘਰਾਂ ਵਿੱਚ ਦੀਵੇ, ਮਸ਼ਾਲਾਂ ਬਾਲ ਕੇ ਅਤੇ ਦੀਪਮਾਲਾ ਕਰ ਕੇ "ਫਤਿਹ ਦਿਵਸ" ਮਨਾਇਆ। ਇਸ ਦੌਰਾਨ ਜਿਲ੍ਹਾ ਮੀਤ ਪ੍ਰਧਾਨ ਚਮਕੌਰ ਸਿੰਘ ਰੋਡੇਖੁਰਦ, ਯੂਥ ਆਗੂ ਬਲਕਰਨ ਸਿੰਘ ਵੈਰੋਕੇ,ਬਲਾਕ ਸਕੱਤਰ ਜਸਮੇਲ ਸਿੰਘ ਰਾਜਿਆਣਾ,ਔਰਤ ਵਿੰਗ ਦੇ ਜਿਲ੍ਹਾ ਕਨਵੀਨਰ ਛਿੰਦਰਪਾਲ ਕੌਰ ਰੋਡੇਖੁਰਦ, ਜਗਵਿੰਦਰ ਕੌਰ ਰਾਜਿਆਣਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪਿਛਲੇ ਸਾਲ 19 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਵਾਲੇ ਦਿਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੋ ਸਰਕਾਰ ਤਿੰਨ ਕਾਲੇ ਕਾਨੂੰਨ ਲੈਕੇ ਆਈ ਸੀ, ਉਹ ਰੱਦ ਕੀਤੇ ਸਨ।ਜਿਕਰਯੋਗ ਹੈ ਕਿ 26 ਨਵੰਬਰ 2020 ਨੂੰ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਪੰਜਾਬ ਦੀਆਂ ਕਿਸਾਨ ਜੱਥੇਬੰਦੀਆ ਵਲੋਂ ਅਤੇ ਹਰਿਆਣਾ ਦੀਆਂ ਜੱਥੇਬੰਦੀਆ ਵਲੋਂ ਦਿੱਲੀ ਦੇ ਬਾਰਡਰਾਂ ਤੇ ਕਿਸਾਨ ਅੰਦੋਲਨ ਸੁਰੂ ਕੀਤਾ ਸੀ, ਜੋ ਲਗਭਗ ਤੇਰਾਂ ਮਹੀਨੇ ਚੱਲਿਆ ਸੀ।ਲੰਬਾ ਸਮਾਂ ਕਿਸਾਨ ਅੰਦੋਲਨ ਚੱਲਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 19 ਨਵੰਬਰ ਨੂੰ ਕਾਲੇ ਕਾਨੂੰਨ ਰੱਦ ਕਰਨ ਦਾ ਐਲਾਨ ਕੀਤਾ ਸੀ,ਇਸ ਦਿਨ ਨੂੰ ਇਕ ਸਾਲ ਬੀਤ ਜਾਣ ਤੇ ਵਰੇਗੰਢ ਦੇ ਤੌਰ ਤੇ "ਕਨੂੰਨ ਰੱਦ ਦਿਵਸ" ਨਾਮ ਨਾਲ ਵੀ ਮਨਾਇਆ ਗਿਆ। ਆਗੂਆ ਨੇ ਕਿਹਾ ਕਿ ਆਉਣ ਵਾਲੀ 26 ਨਵੰਬਰ ਨੂੰ ਕਿਸਾਨ ਅੰਦੋਲਨ ਦੀ ਦੂਸਰੀ ਵਰੇਗੰਢ ਤਹਿਤ ਚੰਡੀਗੜ੍ਹ ਵੱਲ ਰਾਜਭਵਨ ਵੱਲ ਕੂਚ ਕੀਤਾ ਜਾਵੇਗਾ, ਇਸ ਲਈ ਵੱਧ ਤੋਂ ਵੱਧ ਲੋਕਾਂ ਨੂੰ 26 ਨਵੰਬਰ ਨੂੰ ਚੰਡੀਗੜ੍ਹ ਵੱਲ ਕੂਚ ਕਰਨ ਲਈ ਅਪੀਲ ਕੀਤੀ,ਅਤੇ 11 ਦਸੰਬਰ ਨੂੰ ਕਿਸਾਨ ਅੰਦੋਲਨ ਸਮਾਪਤ ਕਰ ਕੇ ਘਰ ਵਾਪਸੀ ਦੇ ਤੌਰ ਤੇ ਮਨਾਇਆ ਜਾਵੇਗਾ। ਇਸ ਦੌਰਾਨ ਦੀਪਮਾਲਾ ਕਰਨ ਵਿੱਚ ਮੀਤ ਪ੍ਰਧਾਨ ਮੋਹਲਾ ਸਿੰਘ, ਸਰਬਣ ਸਿੰਘ ਲੰਡੇ,ਸਵਰਨਜੀਤ ਕੌਰ, ਜਸਵੀਰ ਕੌਰ, ਅਮਰਜੀਤ ਕੌਰ, ਬੱਬਲੀ ਕੌਰ, ਜਸਵਿੰਦਰ ਕੌਰ, ਬਲਜੀਤ ਕੌਰ ਰੋਡੇ,ਜਸਪ੍ਰੀਤ ਸਿੰਘ,ਜਸਵੀਰ ਕੌਰ, ਮਨਜੀਤ ਕੌਰ, ਹਰਦੀਪ ਕੌਰ, ਗੁਰਪ੍ਰੀਤ ਸਿੰਘ, ਪ੍ਰਗਟ ਸਿੰਘ, ਸੁਰਜੀਤ ਸਿੰਘ, ਬਿੱਕਰ ਸਿੰਘ ਵੈਰੋਕੇ,ਪਰਮਜੀਤ ਸਿੰਘ, ਅੰਗਰੇਜ ਸਿੰਘ, ਕੁਲਵੰਤ ਸਿੰਘ ਆਦਿ ਕਿਸਾਨ ਮੈਂਬਰ ਹਾਜ਼ਰ ਸਨ।