ਵਿਧਾਇਕ ਸੁਖਾਨੰਦ ਨੇ ਸੀਚੇਵਾਲ ਮਾਡਲ ਤਿਆਰ ਲਈ ਪਿੰਡ ਵੈਰੋਕੇ ਨੂੰ 21 ਲੱਖ 60 ਹਜ਼ਾਰ ਦਾ ਚੈੱਕ ਦਿੱਤਾ
*ਸੀਚੇਵਾਲ ਮਾਡਲ ਅਪਨਾਉਣ ਨਾਲ ਧਰਤੀ ਹੇਠਲਾ ਪਾਣੀ ਬਚਾਇਆ ਜਾ ਸਕਦਾ:- ਅਮ੍ਰਿਤਪਾਲ ਸਿੰਘ ਸੁਖਾਨੰਦ
ਬਾਘਾਪੁਰਾਣਾ, 12 ਅਕਤੂਬਰ (ਜਸ਼ਨ) ਬਾਘਾਪੁਰਾਣਾ ਤੋਂ ਵਿਧਾਇਕ ਅਮ੍ਰਿਤਪਾਲ ਸਿੰਘ ਸੁਖਾਨੰਦ ਨੇ ਪਿੰਡ ਵੈਰੋਕੇ ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਵਾਲੇ ਛੱਪੜ ਤੇ ਸੀਚੇਵਾਲ ਮਾਡਲ ਤਿਆਰ ਕਰਨ ਲਈ 21 ਲੱਖ 60 ਹਜਾਰ ਰੁਪਏ ਦਾ ਚੈੱਕ ਪੰਚਾਇਤ ਨੂੰ ਦਿੱਤਾ। ਇਸ ਪ੍ਰੋਜੈਕਟ ਨਾਲ ਪਿੰਡ ਦਾ ਪਾਣੀ ਸੋਧ ਕੇ ਖੇਤਾਂ ਲਈ ਵਰਤਿਆ ਜਾਵੇਗਾ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਸਿਰੋਪਾ ਦੇਕੇ ਸਨਮਾਨਿਤ ਕੀਤਾ ਗਿਆ।
ਵਿਧਾਇਕ ਅਮ੍ਰਿਤਪਾਲ ਸਿੰਘ ਸੁਖਾਨੰਦ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਦਸਿਆ ਕਿ ਇਸ ਮਾਡਲ ਦੇ ਨਾਲ ਛੱਪੜਾਂ ਦਾ ਗੰਦਾ ਪਾਣੀ ਵੀ ਵਰਦਾਨ ਸਿੱਧ ਹੋ ਸਕਦਾ ਹੈ ਕਿਉਂਕਿ ਜੇ ਛੱਪੜਾਂ ਦਾ ਪਾਣੀ ਖੇਤੀ ਲਈ ਵਰਤਿਆ ਜਾਵੇ ਤਾਂ ਧਰਤੀ ਹੇਠਲਾ ਪਾਣੀ ਵੀ ਵਰਤੋਂ 'ਚ ਘੱਟ ਆਵੇਗਾ ਜੋ ਪੀਣ ਲਈ ਵਰਤਿਆ ਜਾ ਸਕਦਾ ਹੈ ਅਤੇ ਖੇਤੀਬਾੜੀ ਲਈ ਛੱਪੜਾਂ ਦਾ ਪਾਣੀ ਵਰਤੋਂ 'ਚ ਲਿਆਂਦਾ ਜਾਵੇ। ਜਿਸ ਨਾਲ ਇਕ ਤਾਂ ਪਿੰਡਾਂ ਵਿਚ ਸਾਫ-ਸਫਾਈ ਦਾ ਮਾਹੌਲ ਬਣਦਾ ਹੈ ਦੂਜਾ ਪਾਣੀ ਖੇਤੀਬਾੜੀ ਲਈ ਵਰਤਿਆ ਜਾ ਸਕਦਾ ਹੈ। ਉਨ੍ਹਾਂ ਆਖਿਆ ਕਿ ਕਿਸਾਨ ਆਪਣੇ ਖੇਤਾਂ ਦੀ ਰਹਿੰਦ-ਖੂੰਦ ਨੂੰ ਅੱਗ ਲਗਾਏ ਬਿਨਾਂ ਹੀ ਫਸਲਾਂ ਬੀਜਣ ਜਿਸ ਨਾਲ ਵਾਤਾਵਰਣ ਦੀ ਸ਼ੁੱਧਤਾ ਤਾਂ ਬਣਦੀ ਹੈ ਪਰ ਜੇ ਨਾੜ ਨੂੰ ਖੇਤਾਂ 'ਚ ਹੀ ਗਾਲਿਆ ਜਾਵੇ ਤਾਂ 70 ਫ਼ੀਸਦੀ ਖਾਦ ਜਾਂ ਰੋੜੀ ਪਾਉਣ ਦੀ ਜ਼ਰੂਰਤ ਨਹੀਂ ਰਹਿੰਦੀ। ਇਸ ਸਮੇਂ ਉਹਨਾਂ ਨਾਲ ਰਿੰਪੀ ਮਿੱਤਲ, ਸੋਨੀ, ਅਮਨ ਰਖਰਾ, ਗੁਰਪ੍ਰੀਤ ਸਚਦੇਵਾ, ਨਵਦੀਪ ਵਾਲੀਆ, ਪਿੰਡ ਦੇ ਸਰਪੰਚ, ਪੰਚਾਇਤ ਅਤੇ ਹੋਰ ਆਪ ਆਗੂ ਮਜ਼ੂਦ ਸਨ।