ਗੁਰਪ੍ਰੀਤ ਸਿੰਘ ਗਿੱਲ (ਕਨੇਡਾ) ਐੱਨ ਆਰ ਆਈ ਵਲੋਂ ਵਿਦਿਆਰਥੀਆਂ ਨੂੰ ਸਪੋਰਟਸ ਕਿੱਟਾਂ ਵੰਡੀਆਂ ਗਈਆਂ

ਮੋਗਾ, 24 ਸਤੰਬਰ (ਜਸ਼ਨ):ਸ: ਗੁਰਮੀਤ ਸਿੰਘ ਤਹਿਸੀਲਦਾਰ ਦੀ ਪ੍ਰੇਰਨਾ ਸਦਕਾ ਗੁਰਪ੍ਰੀਤ ਸਿੰਘ ਗਿੱਲ (ਕਨੇਡਾ) ਪੁੱਤਰ ਸਵਰਗਵਾਸੀ ਸੁਰਜੀਤ ਸਿੰਘ (ਹੈੱਡਮਾਸਟਰ) ਵਾਸੀ ਪਿੰਡ ਫਤਿਹਗੜ੍ਹ ਕੋਰੋਟਾਣਾ ਵੱਲੋ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਫਤਿਹਗੜ੍ਹ ਕੋਰੋਟਾਣਾ ਦੇ ਵਿਦਿਆਰਥੀਆਂ  ਜਿੰਨ੍ਹਾਂ ਨੇ ਬਲਾਕ ਪੱਧਰੀ ਖੇਡਾਂ ਵਿੱਚ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ,ਨੂੰ ਸਪੋਰਟਸ ਕਿੱਟਾਂ ਵੰਡੀਆਂ ਗਈਆਂ । ਸਕੂਲ ਵਿੱਚ ਹੋਏ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਵਿੱਚ ਉਪਰੋਕਤ ਕਿੱਟਾਂ ਦੀ ਵੰਡ ਸ:ਗੁਰਮੀਤ ਸਿੰਘ ਤਹਿਸੀਲਦਾਰ ਸਾਹਿਬ (ਰਿਟਾ) ਅਤੇ ਪਿੰਡ ਦੇ ਪਤਵੰਤੇ ਸੱਜਣਾ ਵੱਲੋ ਕੀਤੀ ਗਈ। ਇਸ ਮੌਕੇ ਜਿੱਤ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ  ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਤਹਿਸੀਲਦਾਰ ਸਾਹਿਬ ਵੱਲੋ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਬਲਾਕ ਪੱਧਰੀ ਜਿੱਤ ਦੀ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਹੋਰ ਵੱਡੀਆਂ ਜਿੱਤਾਂ ਪ੍ਰਾਪਤ ਕਰਨ ਲਈ ਉਤਸਾਹਿਤ ਕੀਤਾ ਗਿਆ ਅਤੇ ਆਉਣ ਵਾਲੇ ਸਮੇ ਵਿੱਚ ਹੋਰ ਸੰਭਵ ਮਦਦ ਦਾ ਭਰੋਸਾ ਦਿੱਤਾ ਗਿਆ ਅਤੇ ਕਿਹਾ ਕਿ ਅਸੀ  ਪਿੰਡ ਦੇ ਦੋਨਾਂ ਸਕੂਲਾਂ ਦੇ ਬੱਚਿਆਂ ਅਤੇ ਅਧਿਆਪਕਾਂ ਤੋ ਆਸ ਕਰਦੇ ਹਾਂ ਕਿ ਦੋਨੋ ਸਕੂਲ ਪੜ੍ਹਾਈ ਦੇ ਮਿਆਰ ਨੂੰ  ਉੱਚਾ ਚੁੱਕਣ ਦਾ ਯਤਨ ਕਰਨਗੇ ਅਤੇ ਖੇਡਾਂ ਵਿੱਚ ਵੀ ਮੱਲਾਂ ਮਾਰ ਕੇ ਸਕੂਲ ਅਤੇ ਪਿੰਡ ਦਾ ਨਾਮ ਰੌਸ਼ਨ ਕਰਨਗੇ। ਉਹਨਾ ਨੇ ਪਿੰਡ ਦੇ ਬਾਕੀ ਐੱਨ ਆਰ ਆਈ ਵੀਰਾਂ ਨੂੰ ਵੀ ਬੇਨਤੀ ਕੀਤੀ ਕਿ ਸਮੇ ਸਮੇ ਤੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਦੀ ਸਾਰ ਲਈ ਜਾਵੇ ਅਤੇ ਦੋਨਾ ਸਕੂਲਾਂ ਦੀਆਂ ਮੁਢਲੀਆਂ ਲੋੜਾਂ ਦੀ ਪੂਰਤੀ ਲਈ ਵਿਸ਼ੇਸ਼ ਮਦਦ ਕੀਤੀ ਜਾਵੇ ਅਤੇ ਗਰੀਬ ਬੱਚਿਆਂ ਦੀ ਪੜ੍ਹਾਈ ਅਤੇ ਖੇਡਾਂ ਸੰਬੰਧੀ ਮਦਦ ਕੀਤੀ ਜਾਵੇ।ਅੰਤ ਵਿੱਚ ਸੰਜੀਵ ਕੁਮਾਰ ਸੀ ਐੱਚ ਟੀ ਅਤੇ ਸ਼੍ਰੀਮਤੀ ਅਨੂ ਸ਼ਰਮਾ ਇੰਚਾਰਜ ਸਮਸ ਫਤਿਹਗੜ੍ਹ ਕੋਰੋਟਾਣਾ ਵੱਲੋ ਗੁਰਮੀਤ ਸਿੰਘ ਤਹਿਸੀਲਦਾਰ ਸਾਹਿਬ ਜੋ ਕਿ ਅਕਸਰ ਅਜਿਹੇ ਉਪਰਾਲੇ ਕਰਦੇ ਰਹਿੰਦੇ ਹਨ ਅਤੇ ੳਹਨਾਂ ਨਾਲ ਆਏ ਹੋਏ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਸ ਗੁਰਮੀਤ ਸਿੰਘ ਤਹਿਸੀਲਦਾਰ ਸਾਹਿਬ ਤੋ ਇਲਾਵਾ ਪਿੰਡ ਦੇ ਪਤਵੰਤੇ ਸੱਜਣ ਸ ਸੁਰਜੀਤ ਸਿੰਘ,ਬਲਜੀਤ ਸਿੰਘ ਨੰਬਰਦਾਰ,ਜੀਤ ਸਿੰਘ ਨੰਬਰਦਾਰ ਬਲਵੰਤ ਸਿੰਘ ਸਾਬਕਾ ਮੈਬਰ ਪੰਚਾਇਤ,ਸਵਰਨ ਸਿੰਘ ਧਾਲੀਵਾਲ,ਬਲਵਿੰਦਰ ਸਿੰਘ,ਜਗਤਾਰ ਸਿੰਘ, ਤਾਰਾ ਸਿੰਘ ਪ੍ਰਧਾਨ ਗੁਰੂਦੁਆਰਾ ਅਕਾਲਸਰ ਕਮੇਟੀ ਪਿੰਡ ਫਤਿਹਗੜ੍ਹ ਕੋਰੋਟਾਣਾ ਆਦਿ ਹਾਜਰ ਸਨ।