ਭਾਜਪਾ ਵੱਲੋਂ ਅਮੀਰਾਂ ਦਾ ਕਰਜ਼ਾ ਮਾਫ ਅਤੇ ਗਰੀਬਾਂ ਦੇ ਖਾਣੇ ਤੇ ਲੱਗ ਰਿਹਾ ਟੈਕਸ-- ਆਪ ਆਗੂ

ਮੋਗਾ, 13 ਅਗਸਤ (ਜਸ਼ਨ):ਅੱਜ ਜਿਲ੍ਹਾ ਦਫਤਰ ਮੋਗਾ ਵਿੱਚ ਜਿਲ੍ਹਾ ਪ੍ਰਧਾਨ ਹਰਮਨਜੀਤ ਸਿੰਘ ਦਿਦਾਰੇਵਾਲਾ,ਜਿਲ੍ਹਾ ਸੈਕਟਰੀ ਦੀਪਕ ਸਮਾਲਸਰ, ਮੀਡੀਆ ਇੰਚਾਰਜ ਅਮਨ ਰਖਰਾ, ਜਿਲ੍ਹਾ ਖਜਾਨਚੀ ਤੇਜਿੰਦਰ ਬਰਾੜ, ਦਫਤਰ ਇੰਚਾਰਜ ਹਰਮੇਲ ਸਿੰਘ ਫੌਜੀ ਨੇ ਪਤਰਕਾਰਾਂ ਨਾਲ ਗੱਲਬਾਤ ਕਰਦੇ ਦਸਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਆਪਣੇ ਬਹੁਤ ਸਾਰੇ ਅਮੀਰ ਅਰਬਪਤੀ ਦੋਸਤਾਂ ਦੇ ਬੈਂਕਾਂ ਦੇ 10 ਲੱਖ ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕਰ ਦਿੱਤੇ ਹਨ। ਇਸੇ ਤਰ੍ਹਾਂ ਵੱਡੇ ਅਤੇ ਅਮੀਰ ਲੋਕਾਂ ਦੇ ਪੰਜ ਲੱਖ ਕਰੋੜ ਰੁਪਏ ਦੇ ਟੈਕਸ ਵੀ ਮੁਆਫ਼ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਭਾਜਪਾ ਵਾਲਿਆਂ ਦੇ ਦੋਸਤ ਹਨ। ਇਸ ਨਾਲ ਕੇਂਦਰ ਸਰਕਾਰ ਨੂੰ ਭਾਰੀ ਘਾਟਾ ਹੋਇਆ ਹੈ। ਇਸ ਘਾਟੇ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਆਮ ਲੋਕਾਂ ਦੇ ਖਾਣ-ਪੀਣ ਦੀਆਂ ਚੀਜਾਂ 'ਤੇ GST ਲੱਗਾ ਦਿੱਤਾ ਹੈ। ਹੁਣ ਕੇਂਦਰ ਦੀ ਭਾਜਪਾ ਸਰਕਾਰ ਕਹਿ ਰਹੀ ਹੈ ਕਿ ਆਮ ਲੋਕਾਂ ਨੂੰ ਮਿਲਣ ਵਾਲੀਆਂ ਸਾਰੀਆਂ ਮੁਫ਼ਤ ਸਹੂਲਤਾਂ ਜਿਵੇਂ ਮੁਫ਼ਤ ਸਿੱਖਿਆ, ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਇਲਾਜ, ਮੁਫ਼ਤ ਰਾਸ਼ਨ ਆਦਿ ਵੀ ਬੰਦ ਕਰ ਦਿੱਤੇ ਜਾਣਗੇ। ਆਮ ਲੋਕਾਂ ਤੋਂ ਪੈਸਾ ਵਸੂਲ ਕਰਕੇ ਕੁੱਝ ਲੋਕਾਂ ਦਾ ਹੀ ਢਿੱਡ ਭਰਨਾ ਬਹੁਤ ਹੀ ਮਾੜੀ ਗੱਲ ਹੈ। ਸਰਕਾਰੀ ਪੈਸਾ ਕਿਸੇ ਵੀ ਪਾਰਟੀ ਦੀ ਜੱਦੀ ਜਗੀਰ ਨਹੀਂ ਹੈ ਜਿਸ ਨੂੰ ਇੱਕ ਪਰਿਵਾਰ ਜਾਂ ਕਿਸੇ ਦੇ ਦੋਸਤਾਂ 'ਤੇ ਖਰਚ ਨਹੀਂ ਹੋਣਾ ਚਾਹੀਦਾ ਹੈ। ਪਰਿਵਾਰਵਾਦ ਅਤੇ ਦੋਸਤਵਾਦ ਨੇ ਦੇਸ਼ ਨੂੰ ਬਰਬਾਦ ਕਰ ਦਿੱਤਾ ਹੈ। ਸਰਕਾਰੀ ਪੈਸਾ ਸਿਰਫ਼ 'ਤੇ ਸਿਰਫ਼ ਆਮ ਲੋਕਾਂ ਲਈ ਹੀ ਖ਼ਰਚ ਕੀਤਾ ਜਾਣਾ ਚਾਹੀਦਾ ਹੈ। ਆਮ ਲੋਕਾਂ ਦੀ ਸਿੱਖਿਆ, ਸਿਹਤ, ਇਲਾਜ, ਬਿਜਲੀ, ਪਾਣੀ, ਸੜਕਾਂ ਆਦਿ 'ਤੇ ਖਰਚੇ ਹੋਵੇ। ਪਿੱਛਲੇ 70 ਸਾਲਾਂ ਤੋਂ ਸਰਕਾਰੀ ਸਕੂਲਾਂ ਵਿੱਚ ਫਰੀ ਦਵਾਈਆਂ, ਫਰੀ ਸਿੱਖਿਆ ਮਿਲਦੀ ਆ ਰਹੀ ਹੈ, ਫਰੀ ਰਾਸ਼ਨ ਡਲਿਵਰੀ ਨੂੰ ਰੋਕ ਆਪਣੇ ਅਮੀਰ ਦੋਸਤਾਂ ਨੂੰ 10 ਲੱਖ ਕਰੋੜ ਦੇ ਕਰਜੇ ਮਾਫ ਕੀਤੇ ਆਖਿਰ ਕਿਉਂ?ਸਰਕਾਰੀ ਪੈਸਾ ਸਿਰਫ਼ 'ਤੇ ਸਿਰਫ਼ ਜਨਤਾ 'ਤੇ ਹੀ ਖਰਚ ਕਰਨਾ ਚਾਹੀਦਾ ਹੈ।