ਮੀਂਹ ਕਾਰਨ ਡਿੱਗੀ ਕੰਧ ਹੇਠ ਆਉਣ ਕਾਰਨ ਇਕ ਪਰਿਵਾਰ ਦੀਆਂ ਦੋ ਬੱਚੀਆਂ ਦੀ ਮੌਤ, ਛੇ ਜ਼ਖਮੀਂ
ਮੋਗਾ, 17 ਜੁਲਾਈ (ਜਸ਼ਨ)- ਬੀਤੀ ਰਾਤ ਮੋਗਾ ਇਲਾਕੇ ਵਿਚ ਤੇਜ਼ ਹਨੇਰੀ ਅਤੇ ਮੀਂਹ ਕਾਰਨ ਕੰਧ ਡਿੱਗਣ ਨਾਲ, ਵਾਪਰੇ ਹਾਦਸੇ ਦੌਰਾਨ ਇਕੋ ਪਰਿਵਾਰ ਦੀਆਂ ਦੋ ਬੱਚੀਆਂ ਦੀ ਮੌਤ ਹੋ ਗਈ ਜਦਕਿ ਪਰਿਵਾਰ ਦੇ ਛੇ ਮੈਂਬਰ ਜ਼ਖਮੀ ਹੋ ਗਏ। ਇਹ ਘਟਨਾ ਮੋਗਾ ਤੋਂ ਪਿੰਡ ਸੰਧੂਆਂ ਵਾਲਾ ਨੂੰ ਜਾਂਦੀ ਸੜਕ ‘ਤੇ ਵਾਪਰੀ ਜਿੱਥੇ ਇਕ ਪ੍ਰਵਾਸੀ ਮਜ਼ਦੂਰ ਠੇਕੇ ’ਤੇ ਜ਼ਮੀਨ ਲੈ ਕੇ ਇਕ ਝੌਂਪੜੀ ਵਿਚ ਪਰਿਵਾਰ ਸਮੇਤ ਗੁਜ਼ਰ ਬਸਰ ਕਰ ਰਿਹਾ ਸੀ। ਪਰ ਬੀਤੀ ਰਾਤ ਝੌਪੜੀ ਨਾਲ ਲੱਗਦੀ ਇਕ ਕੋਠੀ ਦੀ ਕੰਧ ਝੌਪੜੀ ’ਤੇ ਆ ਡਿੱਗੀ । ਮਲਬੇ ਹੇਠ ਦੱਬੇ ਪਰਿਵਾਰ ਦੇ ਅੱਠ ਜੀਆਂ ਨੂੰ ਬਚਾਉਣ ਲਈ ਨੇੜਲੇ ਘਰਾਂ ਦੇ ਲੋਕ ਆਏ ਪਰ ਦੋ ਛੋਟੀਆਂ ਬੱਚੀਆਂ ਦੀ ਤਦ ਤੱਕ ਮੌਤ ਹੋ ਚੁੱਕੀ ਸੀ ।