ਬਰਿੰਦਰ ਸ਼ਰਮਾ ਬਣੇ ਸਟੇਟ ਜੋਆਂਇਟ ਸੈਕਟਰੀ,ਪਾਰਟੀ ਵਰਕਰਾਂ ਵਿਚ ਖੁਸ਼ੀ ਦੀ ਲਹਿਰ
ਮੋਗਾ,11 ਜੁਲਾਈ (ਜਸ਼ਨ):ਆਮ ਆਦਮੀ ਪਾਰਟੀ ਵਲੋਂ ਪਾਰਟੀ ਕੇਡਰ ਨੂੰ ਹੋਰ ਮਜਬੂਤ ਕਾਰਨ ਹਿਤ ਸਮੁਚੇ ਪੰਜਾਬ ਵਿਚ ਨਵੇਂ ਜ਼ਿਲ੍ਹਾ ਇੰਚਾਰਜ ਅਤੇ ਸੂਬਾ ਪੱਧਰੀ ਨਿਯੁਕਤੀਆਂ ਕੀਤੀਆਂ ਗਈਆਂ ਨੇ । ਮੁਖ ਮੰਤਰੀ ਭਗਵੰਤ ਸਿੰਘ ਮਾਨ,ਪੰਜਾਬ ਦੇ ਪ੍ਰਭਾਰੀ ਜਰਨੈਲ ਸਿੰਘ ਅਤੇ ਸਹਿ ਪ੍ਰਭਾਰੀ ਡਾ ਸੰਦੀਪ ਪਾਠਕ ਦੇ ਦਸਤਖ਼ਤਾਂ ਨਾਲ ਜਾਰੀ ਹੋਏ ਪੱਤਰ ਮੁਤਾਬਿਕ ਮੋਗਾ ਇਲਾਕੇ ਵਿਚ ਸਰਗਰਮ ਗੰਭੀਰ ਵਲੰਟੀਅਰ ਸ੍ਰੀ ਬਰਿੰਦਰ ਸ਼ਰਮਾ ਨੂੰ ਸਟੇਟ ਜੋਆਂਇਟ ਸੈਕਟਰੀ ਦੇ ਔਹਦੇ ਨਾਲ ਨਿਵਾਜਿਆ ਗਿਆ ਹੈ। ਬਰਿੰਦਰ ਸ਼ਰਮਾ ਦੀ ਨਿਯੁਕਤੀ ਨਾਲ ਸਮੁੱਚੇ ਮੋਗਾ ਜ਼ਿਲ੍ਹੇ ਨਾਲ ਸਬੰਧਿਤ, ਪਾਰਟੀ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਦੇਖੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਬਰਿੰਦਰ ਸ਼ਰਮਾ 2014 ਤੋਂ ਆਮ ਆਦਮੀ ਪਾਰਟੀ ਨਾਲ ਜੁੜ ਕੇ ਜ਼ਮੀਨੀ ਪੱਧਰ ਤੇ ਮੇਹਨਤ ਕਾਰਨ ਵਾਲੇ ਪਾਰਟੀ ਵਰਕਰਾਂ ਵਿਚ ਸ਼ੁਮਾਰ ਹੁੰਦੇ ਨੇ। 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਬਰਿੰਦਰ ਸ਼ਰਮਾ ਨੇ ਕਿਹਾ ਕਿ ਉਹ ਪਾਰਟੀ ਦੀ ਸੋਚ ਤੇ ਪਹਿਰਾ ਦਿੰਦਿਆਂ ਪਹਿਲਾਂ ਵੀ ਸੇਵਾ ਕਰਦੇ ਰਹੇ ਨੇ ਤੇ ਹੁਣ ਵੀ ਹਾਈ ਕਮਾਂਡ ਦੇ ਹਰ ਹੁਕਮ 'ਤੇ ਲੋਕ ਸੇਵਾ ਲਈ ਤਤਪਰ ਰਹਿਣਗੇ ।