ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਸੀ ਟੀ ਸਕੈਨ ਮਸ਼ੀਨ ਦਾ ਉਦਘਾਟਨ ਕੀਤਾ,ਹੁਣ ਘੱਟ ਰੇਟਾਂ ਤੇ ਹੋਣਗੇ ਸਾਰੇ ਟੈਸਟ

ਮੋਗਾ,12 ਜੁਲਾਈ  (ਜਸ਼ਨ):ਪੰਜਾਬ ਸਰਕਾਰ ਦੇ  ਮੁੱਖ ਏਜੰਡੇ  ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹਈਆ ਕਰਵਾਉਣ ਤਹਿਤ ਅੱਜ ਰੇਡੀਓਲੋਜੀ ਅਤੇ ਲੈਬੋਰਟਰੀ ਡਾਇਗਨੋਸਟਿਕ ਸੇਵਾਵਾਂ ਪਬਲਿਕ ਪ੍ਰਾਇਵੇਟ ਭਾਈਵਾਲੀ ਤਹਿਤ ਪੰਜਾਬ ਹੈਲਥ ਸਿਸਟਮਜ ਕਾਰਪੋਰੇਸ਼ਨ , ਪੰਜਾਬ ਸਰਕਾਰ ਤੇ ਕ੍ਰਸਨਾ ਡਾਇਗਨੋਸਟਿਕ ਲਿਮਿਟਡ ਦਾ ਉਦਘਾਟਨ ਅੱਜ ਵਿਧਾਇਕਾ ਮੋਗਾ ਡਾ. ਅਮਨਦੀਪ ਕੌਰ ਅਰੋੜਾ ਨੇ ਕੀਤਾ। ਇਸ ਮੌਕੇ ਉਨ੍ਹਾ ਦੇ ਨਾਲ ਸਿਵਲ ਸਰਜਨ ਮੋਗਾ ਡਾ. ਹਤਿੰਦਰ ਕੌਰ ਕਲੇਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਸੁਖਪ੍ਰੀਤ ਬਰਾੜ ਵੀ ਹਾਜਰ ਸਨ। ਇਸ ਮੌਕੇ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਇਸ ਲੈਬ ਰਾਹੀਂ ਬਹੁਤ ਘੱਟ ਰੇਟਾਂ ਤੇ ਲੋਕ ਆਪਣਾ ਟੈਸਟ ਕਰਵਾ ਸਕਦੇ ਹਨ। ਇਸ ਮੌਕੇ ਸਿਟੀ ਸਕੈਨ ਮਸ਼ੀਨ ਦਾ ਵੀ ਉਦਘਾਟਨ ਕੀਤਾ ਗਿਆ। ਇਸ ਮੌਕੇ ਐਮ. ਐਲ. ਏ. ਡਾ. ਅਰੋੜਾ ਨੇ ਕਿਹਾ ਕਿ ਲੋਕ ਬਿਨ੍ਹਾ ਡਾਕਟਰ ਦੀ ਪਰਚੀ ਤੋਂ ਵੀ ਬਲੱਡ ਦੇ ਟੈਸਟ ਕਰਵਾ ਸਕਦੇ ਹਨ ਅਤੇ ਸੀਟੀ ਸਕੈਨ ਮੈਡੀਕਲ ਅਫਸਰ ਦੀ ਪਰਚੀ ਨਾਲ ਬਹੁਤ ਘੱਟ ਰੇਟ ਤੇ ਕਰਵਾ ਸਕਦੇ ਹਨ। ਇਸ ਮੌਕੇ ਸਿਵਲ ਸਰਜਨ ਮੋਗਾ ਨੇ ਕਿਹਾ ਕਿ ਇਹ ਸੈਟਰ 365 ਦਿਨ ਦਿਨ-ਰਾਤ ਹੀ ਖੁਲਾ ਰਹੇਗਾ ਅਤੇ ਕੋਈ ਵੀ ਛੁੱਟੀ ਨਹੀ ਹੋਵੇਗੀ। ਇਹ ਲੈਬ  ਲੋਕਾਂ ਦੀ ਸੇਵਾਂ ਲਈ ਦਿਨ ਰਾਤ ਸਮਾਰਪਿਤ ਹੋਵੇਗੀ। ਇਸ ਮੌਕੇ ਤੇ ਹਾਜਰ ਕਰਸਨਾ ਡਾਇਗਨੋਸਟਿਕ ਲਿਮਿਟਡ ਦੇ ਇੰਚਾਰਜ ਅਜੇ ਕੁਮਾਰ, ਪੁਸ਼ਕਰ ਆਰ. ਏ.,ਕੌਂਸਲਰ  ਬਲਜੀਤ ਸਿੰਘ ਚਾਨੀ, ਕੌਂਸਲਰ ਸਰਬਜੀਤ ਕੌਰ ਰੋਡੇ, ਕਿਰਨ ਹੁੰਦਲ,ਕੌਂਸਲਰ ਗੁਰਪ੍ਰੀਤ ਸਚਦੇਵਾ, ਅਮਿਤ ਪੁਰੀ, ਅਮਨ ਰਖਰਾ, ਨਵਦੀਪ ਵਾਲੀਆ, ਜਗਦੀਪ ਜੈਮਲਵਾਲੀਆ ,ਪਿਆਰਾ ਸਿੰਘ, ਤੇਜਿੰਦਰ ਬਰਾੜ, ਗੋਰਾ ਗਿੱਲ, ਸੋਨੀਆ ਢੰਡ, ਪੂਨਮ ਨਾਰੰਗ, ਕਿਰਨ ,ਕਮਲਜੀਤ ਕੌਰ, ਦੀਪ ਦਾਰਪੁਰ, ਨਛੱਤਰ ਸਿੰਘ, ਨਰੇਸ਼ ਚਾਵਲਾ, ਗੁਰਜੰਟ ਸੋਸਣ, ਅੰਮ੍ਰਿਤ ਸ਼ਰਮਾ ਅਤੇ ਹੋਰ ਆਪ ਆਗੂ ਅਤੇ ਸਮੂਹ ਸਟਾਫ ਵੀ ਹਾਜਰ ਸਨ।