ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ 11 ਕੇ. ਵੀ. ਫੀਡਰ ਦਾ ਉਦਘਾਟਨ ਕੀਤਾ
ਮੋਗਾ, 6 ਜੂਨ (ਜਸ਼ਨ):ਆਮ ਆਦਮੀ ਪਾਰਟੀ ਦੇ ਹਲਕਾ ਮੋਗਾ ਤੋਂ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਅੱਜ ਪਿੰਡ ਦੌਲਤ ਪੁਰਾ ਉੱਚਾ ਮੋਗਾ ਵਿਖੇ 11 ਕੇ. ਵੀ. ਫੀਡਰ ਦਾ ਉਦਘਾਟਨ ਕੀਤਾ। ਝੋਨੇ ਦੀ ਬਿਜਾਈ ਸਮੇਂ ਕਿਸਾਨਾਂ ਨੂੰ ਆ ਰਹੀ ਬਿਜਲੀ ਦੀ ਕਿੱਲਤ ਨੂੰ ਦੇਖਦੇ ਹੋਏ ਇਸ ਪ੍ਰੋਜੈਕਟ ਨੂੰ ਲਗਾਇਆ ਗਿਆ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਬਿਜਲੀ ਦੀ ਸਮੱਸਿਆ ਨਾ ਆਵੇ। 11 ਕੇ. ਵੀ. ਫੀਡਰ ਦਾ ਨਿਰਮਾਣ ਤਕਰੀਬਨ 24 ਲੱਖ ਰੁਪਏ ਦੀ ਲਾਗਤ ਨਾਲ ਕੀਤਾ ਗਿਆ, ਇਸ ਨਿਰਮਾਣ ਕਾਰਜ ਦਾ ਉਦਘਾਟਨ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਕੀਤਾ। ਇਸ ਫੀਡਰ ਦੇ ਸ਼ੁਰੂ ਹੋਣ ਨਾਲ ਦੌਲਤਪੁਰਾ ਉੱਚਾ ਅਤੇ ਨਾਲ ਲੱਗਦੇ ਪਿੰਡ ਦੌਲਤਪੁਰਾ ਨੀਵਾਂ ,ਅਟਾਰੀ ਨੂੰ ਬਹੁਤ ਲਾਭ ਹੋਵੇਗਾ ਅਤੇ ਨਾਲ ਹੀ ਆਉਣ ਵਾਲੇ ਦਿਨਾਂ ਵਿੱਚ ਝੋਨੇ ਦੀ ਬਜਾਈ ਸਮੇਂ ਕਿਸਾਨਾਂ ਨੂੰ ਆਉਣ ਵਾਲੀਆਂ ਬਿਜਲੀ ਸੰਬੰਧੀ ਮੁਸ਼ਕਿਲਾਂ ਤੋਂ ਰਾਹਤ ਮਿਲੇਗੀ। ਇਸ ਸਮੇਂ ਉਹਨਾਂ ਨਾਲ ਬਲਜੀਤ ਸਿੰਘ ਚਾਨੀ MC, ਜਗਸੀਰ ਹੁੰਦਲ, ਹਰਜਿੰਦਰ ਰੋਡੇ, ਦੀਪ ਦਾਰਪੁਰ, ਅਮਨ ਰਖਰਾ, ਨਿਸ਼ਾਨ ਸਿੰਘ ਅਤੇ ਪਿੰਡ ਦੇ ਮੋਹਤ ਵਾਰ ਮਜ਼ੂਦ ਸਨ।