ਸ੍ਰੀ ਹੇਮਕੁੰਟ ਸੀਨੀ. ਸੰਕੈਡਰੀ ਸਕੂਲ , ਕੋਟ-ਈਸੇ-ਖਾਂ ਸਕੂਲ 'ਚ ਮਨਾਇਆ ਗ੍ਰੀਨ ਡੇਅ

ਮੋਗਾ,25 ਮਈ (ਜਸ਼ਨ): ਸ੍ਰੀ ਹੇਮਕੁੰਟ ਸੀਨੀ. ਸੰਕੈਡਰੀ ਸਕੂਲ , ਕੋਟ-ਈਸੇ-ਖਾਂ ਵਿਖੇ ਕਿਡਜ਼ੀ ਦੇ ਵਿਦਿਆਰਥੀਆਂ ਨੂੰ ਵਾਤਾਵਰਣ ਦੀ ਮਹੱਤਤਾ ਸਮਝਾਉਣ ਲਈ “ਗ੍ਰੀਨ ਡੇਅ“ ਮਨਾਇਆ ਗਿਆ ਤਾਂ ਜੋ ਬੱਚੇੇ ਇਸ ਨਿੱਕੀ ਉਮਰ ਵਿੱਚ ਹੀ ਆਪਣੇ ਵਾਤਾਵਰਣ ਨਾਲ ਪਿਆਰ ਕਰਨ ਅਤੇ ਸੰਭਾਲ ਕਰਨ ।ਛੋਟੇ-ਛੋਟੇ ਬੱਚੇ ਗ੍ਰੀਨ ਡਰੈੱਸ ਵਿੱਚ ਬਹੁਤ ਹੀ ਖੂਬਸੂਰਤ ਲੱਗ ਰਹੇ ਸਨ ਬੱਚਿਆਂ ਦੁਆਰਾ ਕਈ ਪ੍ਰਕਾਰ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ ਜਿਵੇ ਕਿ ਵਿਦਿਆਰਥੀਆਂ ਨੇ ਗ੍ਰੀਨ ਡੇਅ ਨਾਲ ਸਬੰਧਿਤ ਚਾਰਟ ਬਣਾਏ ਜਿਸ ਵਿੱਚ ਅਲੱਗ-ਅਲੱਗ ਪ੍ਰਕਾਰ ਦੀਆਂ ਸਬਜ਼ੀਆਂ, ਫਲ ਬਣਾਏ ,ਹੈਂਡ ਪੇਟਿੰਗ  ਦੁਆਰਾ ਵਿਦਿਆਰਥੀਆਂ ਨੇ ਬਹੁਤ ਹੀ ਮਨਮੋਹਕ ਪੇਂਟਿੰਗ ਕੀਤੀ।ਅਧਿਆਪਕਾਂ ਦੁਆਰਾ ਵਿਦਿਆਰਥੀਆਂ ਨੂੰ ਗ੍ਰੀਨ ਸਬਜ਼ੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਅਧਿਆਪਕਾਂ ਨੇ ਕਿਹਾ ਕਿ ਇਹਨਾਂ ਦਾ ਸੇਵਣ ਸਿਹਤ ਲਈ ਬਹੁਤ ਜ਼ਰੂਰੀ ਹੈ । ਇਹਨਾਂ ਨੂੰ ਆਪਣੇ ਭੋਜਣ ਵਿੱਚ ਸ਼ਾਮਲ ਕਰਕੇ ਵਿਆਕਤੀ ਜ਼ਿੰਦਗੀ ਭਰ ਤੰਦਰੁਸਤ ਰਹਿ ਸਕਦਾ ਹੈ ਤੇ ਵਿਦਿਆਰਥੀਆਂ ਦੁਆਰਾ ਪੋਦੇ ਵੀ ਲਗਾਏ ਗਏ । ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਬੱਚਿਆਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਕੋਈ ਇੱਕ ਦਿਨ ਗ੍ਰੀਨ ਡੇਅ ਵੱਜੋਂ ਨਹੀ ਮਨਾਉਣਾ ਚਾਹੀਦਾ ,ਸਾਨੂੰ ਹਰ ਰੋਜ਼ ਆਪਣੇ ਵਾਤਾਵਰਣ ਦਾ ਧਿਆਨ ਰੱਖਣਾ ਚਾਹੀਦਾ ਹੈ ਸਾਡੇ ਲਈ ਹਰ ਦਿਨ ਗ੍ਰੀਨ ਡੇਅ ਹੀ ਹੈ ਅਤੇ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਪ੍ਰੇਰਿਤ ਕਰਦੇ ਹੋਏ ਉਹਨਾਂ ਦੀ ਦੇਖਭਾਲ ਕਰਨ ਲਈ ਵੀ ਕਿਹਾ । ਪਿ੍ਰੰਸੀਪਲ ਮੈਡਮ ਰਮਨਜੀਤ ਕੌਰ ਨੇ ਵਿਦਿਆਰਥੀਆਂ ਨੂੰ ਗ੍ਰੀਨ ਡੇਅ ਸਬੰਧੀ ਜਾਣਕਾਰੀ ਦਿੱਤੀ ਅਤੇ ਆਪਣੇ-ਆਲੇ-ਦੁਆਲੇ ਦਾ ਧਿਆਨ ਰੱਖਣ ਲਈ ਪ੍ਰਰਿਤ ਕੀਤਾ ।