ਮਾਂ ਬਗਲਾਮੁਖੀ ਜਯੰਤੀ ਸਮਾਗਮ ਧੂਮਧਾਮ ਨਾਲ ਮਨਾਇਆ ਗਿਆ:ਦੇਵਪ੍ਰਿਆ ਤਿਆਗੀ
ਮੋਗਾ 9 ਮਈ (ਜਸ਼ਨ): ਅੱਜ ਮੋਗਾ ਕੋਟਕਪੂਰਾ ਰੋਡ ‘ਤੇ ਸਥਿਤ ਕਾਲੀ ਮਾਤਾ ਮੰਦਰ ਨੇੜੇ ਸਥਿਤ 10 ਮਹਾਵਿਦਿਆ ਮਾਂ ਬਗਲਾਮੁਖੀ ਮੰਦਿਰ ਵਿਖੇ ਮਾਂ ਬਗਲਾਮੁਖੀ ਜਯੰਤੀ ਸਮਾਗਮ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਅਚਾਰੀਆ ਨੰਦਲਾਲ ਸ਼ਰਮਾ ਦੀ ਅਗਵਾਈ ‘ਚ ਗਰੇਟ ਪੰਜਾਬ ਪਿ੍ਰੰਟਰਜ਼ ਦੇ ਐੱਮ ਡੀ ਨਵੀਨ ਸਿੰਗਲਾ ਨੇ ਮੰਦਿਰ ‘ਚ ਰੀਤੀ ਰਿਵਾਜਾਂ ਨਾਲ ਝੰਡਾ ਪੂਜਨ ਕੀਤਾ ਅਤੇ ਪ੍ਰਸਿੱਧ ਵਪਾਰੀ ਸੰਜੀਵ ਸਿੰਗਲਾ ਨੇ ਅੰਮਿ੍ਰਤ ਵੇਲੇ ਦੀ ਆਰਤੀ ਕੀਤੀ । ਇਸ ਮੌਕੇ ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਰਾਕੇਸ਼ ਸ਼ਰਮਾ ਨੇ ਭੰਡਾਰੇ ਦੀ ਸੇਵਾ ਕੀਤੀ ਅਤੇ ਸਮੂਹ ਸੰਗਤ ਦੀ ਸੁੱਖ ਸ਼ਾਂਤੀ ਲਈ ਮਹਾਂਮਾਈ ਅੱਗੇ ਅਰਦਾਸ ਕੀਤੀ । ਇਸ ਮੌਕੇ ਸਮਾਜ ਸੇਵੀ ਦੇਵਪ੍ਰਿਆ ਤਿਆਗੀ ਨੇ ਦੱਸਿਆ ਕਿ ਸ਼ਰਮਾ ਟਰੈਵਲਜ਼ ਦੇ ਮਾਲਕ ਕੁਲਦੀਪ ਸ਼ਰਮਾ ਨੇ ਮੰਦਰ ਦੇ ਨਿਰਮਾਣ ਵਿਚ ਵਿਸ਼ੇਸ਼ ਸਹਿਯੋਗ ਦਿੱਤਾ ਹੈ ਅਤੇ ਕੁਲਦੀਪ ਸ਼ਰਮਾ ਧਾਰਮਿਕ ਸੰਸਥਾਵਾਂ ਦੀ ਪੁਨਰ ਸੁਰਜੀਤੀ ਵਿਚ ਵੀ ਸਰਗਰਮੀ ਨਾਲ ਕੰਮ ਕਰ ਰਹੇ ਹਨ। ਜ਼ਿਕਰਯੋਗ ਹੈ ਕਿ 10 ਮਹਾਵਿਦਿਆ ਮੰਦਰ ਵਿਚ, ਇੱਕ ਵਿਸ਼ੇਸ਼ ਹਵਨ ਕੁੰਡ ਦੁਆਰਾ ਪੂਜਾ ਕੀਤੀ ਜਾਂਦੀ ਹੈ।