ਸ੍ਰੀ ਹੇਮਕੁੰਟ ਸਕੂਲ ਵਿਖੇ ਕਿਡਜ਼ੀ ਵਿੰਗ ਵੱਲੋਂ ਮਨਾਇਆ ਗਿਆ ‘ਮਾਂ ਦਿਵਸ’
ਕੋਟ-ਈਸੇ-ਖਾਂ , 6 ਮਈ (ਜਸ਼ਨ): ਸ੍ਰੀ ਹੇਮਕੁੰਟ ਸੀਨੀ.ਸੰਕੈ.ਸਕੂਲ ਕੋਟ-ਈਸੇ-ਖਾਂ ਵਿਖੇ ਵਿਦਿਆਰਥੀਆਂ ਨੇ “ਮਾਂ-ਦਿਵਸ” ਮਨਾਇਆ । ਜਿਸ ਵਿੱਚ ਮਾਂ ਦੀ ਮਮਤਾ ਤੇ ਪ੍ਰੇਮ ਦੇ ਗੀਤ, ਕਵਿਤਾਵਾਂ ਬੱਚਿਆਂ ਵੱਲੋਂ ਪੇਸ਼ ਕੀਤੇ ਗਏ। ਸ੍ਰੀ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ,ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਅਤੇ ਪਿ੍ਰੰਸੀਪਲ ਮੈਡਮ ਰਮਨਜੀਤ ਵੱਲੋਂ ਸਕੂਲ ਵਿੱਚ ਪੜ੍ਹਾ ਰਹੇ ਮਦਰਜ਼ ਅਧਿਆਪਕਾਂ ਨੂੰ ਵਧਾਈਆਂ ਦਿੱਤੀਆ ਅਤੇ ਕੇਕ ਕੱਟਿਆ ਗਿਆ। ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਦੱਸਿਆ ਕਿ ਮਾਂ ਰੱਬ ਦਾ ਰੂਪ ਹੁੰਦੀ ਹੈ ਅਤੇ ਕਦੇ ਵੀ ਮਾਂ ਦਾ ਦਿਲ ਦੁਖੀ ਨਹੀਂ ਦੁਖਾਉਣਾ ਚਾਹੀਦਾ । ਉਹਨਾਂ ਕਿਹਾ ਕਿ ਸਾਨੂੰ ਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਹਨਾਂ ਆਖਿਆ ਕਿ ਹਰ ਵਿਅਕਤੀ ਦੇ ਜੀਵਨ ਵਿੱਚ ਮਾਂ ਦਾ ਸਥਾਨ ਸਭ ਤੋਂ ਉੱਚਾ ਹੁੰਦਾ ਹੈ ਕਿਉਕਿ ਮਾਂ ਹੀ ਸਾਨੰੁੂ ਜਨਮ ਦਿੰਦੀ ਹੈ। ਬੱਚਿਆਂ ਨੇ ਆਪਣੀਆਂ ਮਾਵਾਂ ਨੰੁ ਪਿਆਰ ਭਰੇ ਸੁਨੇਹਿਆਂ ਨਾਲ ਕਾਰਡ ਬਣਾਏ, ਅਤੇ ਆਪਣੇ ਮਨ ਦੇ ਭਾਵਾਂ ਨੰੁ ਸਵੈ-ਰਚਿਤ ਕਵਿਤਾਵਾਂ ਰਾਹੀ ਦਰਸਾਇਆਂ। ਨੌਵੀਂ ਤੋਂ ਬਾਰ੍ਹਵੀਂ ਦੇ ਬੱਚਿਆਂ ਨੇ ਆਪਣੀ ਮਾਂ ਦਾ ਮਨਪਸੰਦ ਖਾਣਾ ਬਣਾ ਕੇ ਉਹਨਾਂ ਦਾ ਧੰਨਵਾਦ ਕੀਤਾ। ਇਸ ਸਮੇਂ ਸਕੂਲ ਦੇ ਪਿ੍ਰੰਸੀਪਲ ਰਮਨਜੀਤ ਕੌਰ ਨੇ ਕਿਹਾ ਕਿ ਸਾਡਾ ਫਰਜ਼ ਹੈ ਕਿ ਮਾਂ ਦੀ ਦੇਖਭਾਲ ਕਰੀਏ ਅਤੇ ਹਮੇਸ਼ਾ ਉਸਨੂੰ ਖੁਸ਼ ਰੱਖੀਏ ।