ਕੇਂਦਰੀ ਕਾਨੂੰਨ ਮੰਤਰੀ ਪ੍ਰੋ: ਐਸ ਪੀ ਸਿੰਘ ਬਘੇਲ ਨੇ ਸ਼ਹੀਦੀ ਪਾਰਕ ਵਿਖ਼ੇ ਗੋਲੀਕਾਂਡ ਦੇ ਸ਼ਹੀਦਾਂ ਨੂੰ ਕੀਤਾ ਨਮਨ
ਮੋਗਾ , 19 ਅਪਰੈਲ (ਜਸ਼ਨ ) : ਮੋਗਾ ਵਿਖ਼ੇ ਪਹੁੰਚੇ ਕੇਂਦਰੀ ਕਾਨੂੰਨ ਮੰਤਰੀ ਪ੍ਰੋ: ਐਸ ਪੀ ਸਿੰਘ ਬਘੇਲ ਨੇੇ ਮੋਗਾ ਪਹੁੰਚਣ ‘ਤੇ ਸ਼ਹੀਦੀ ਪਾਰਕ ਵਿਖ਼ੇ ਮੋਗਾ ਗੋਲੀਕਾਂਡ ਦੇ ਸ਼ਹੀਦਾਂ ਨੂੰ ਨਮਨ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਡਾ: ਹਰਜੋਤ ਕਮਲ , ਜਿਲ੍ਹਾ ਪ੍ਰਧਾਨ ਵਿਨੇ ਸ਼ਰਮਾ, ਪ੍ਰਦੇਸ਼ ਮਹਾਮੰਤਰੀ ਜੀਵਨ ਗੁਪਤਾ, ਵਿਉਪਾਰ ਸੈਲ ਪ੍ਰਦੇਸ਼ ਮੈਂਬਰ ਦੇਵਪਿ੍ਰਆ ਤਿਆਗੀ , ਜਿਲ੍ਹਾ ਮਹਾਮੰਤਰੀ ਬੋਹੜ ਸਿੰਘ, ਐਡਵੋਕੇਟ ਸੁਨੀਲ ਗਰਗ, ਸਾਬਕਾ ਕੌਸਲਰ ਗੁਰਮਿੰਦਰਜੀਤ ਸਿੰਘ ਬਬਲੂ ,ਸਾਬਕਾ ਜਿਲ੍ਹਾ ਪ੍ਰਧਾਨ ਰਾਕੇਸ਼ ਸ਼ਰਮਾ, ਸਾਬਕਾ ਜਿਲ੍ਹਾ ਪ੍ਰਧਾਨ ਵਿਜੇ ਸ਼ਰਮਾ, ਸੀਨੀਅਰ ਭਾਜਪਾ ਨੇਤਾ ਰਾਕੇਸ਼ ਭੱਲਾ, ਮੰਡਲ ਸਹਿਰੀ ਪ੍ਰਧਾਨ ਵਿੱਕੀ ਸਿਤਾਰਾ, ਮੰਡਲ ਪ੍ਰਧਾਨ ਵਰੁਣ ਭੱਲਾ, ਲੋਕਲ ਬਾਡੀ ਸੈਲ ਜਿਲ੍ਹਾ ਕਨਵੀਨਰ ਸੋਨੀ ਮੰਗਲਾ, ਪ੍ਰਵੀਨ ਰਾਜਪੂਤ ਅਤੇ ਹੋਰ ਆਗੂ ਹਾਜਿਰ ਰਹੇ। ਸ਼ਹੀਦਾਂ ਨੂੰ ਨਮਨ ਕਰਨ ਤੋਂ ਕੇਂਦਰੀ ਮੰਤਰੀ ਨੇ ਮੋਗਾ ਗੋਲੀ ਕਾਂਡ ਦੇ ਸ਼ਹੀਦਾਂ ਬਾਰੇ ਮੋਗਾ ਪੀੜਿਤ ਸਹਾਇਤਾ ਦੇ ਵਿਜੇ ਕੌਸ਼ਿਕ ਅਤੇ ਰਾਜਿੰਦਰ ਸਚਦੇਵਾ ਤੋਂ ਜਾਣਕਾਰੀ ਪ੍ਰਾਪਤ ਕੀਤੀ ਅਤੇ ਭਾਜਪਾ ਵਰਕਰਾਂ ਦੇ ਨਾਲ ਮੀਟਿੰਗ ਕੀਤੀ।