ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਵਰਚੂਅਲ ਰੈਲੀ ਲਈ ਆਪ ਮੁਹਾਰੇ ਪਹੁੰਚੇ ਮੋਗਾ ਦੇ ਲੋਕ

ਮੋਗਾ, 14 ਫਰਵਰੀ (ਜਸ਼ਨ) ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਵਰਚੂਅਲ ਰੈਲੀ ਮੌਕੇ  ਪ੍ਰਧਾਨ ਮੰਤਰੀ ਦੇ ਵਿਚਾਰ ਸੁਨਣ ਲਈ ਮੋਗਾ ਦੇ ਲੋਕ ਆਪ ਮੁਹਾਰੇ ਪਹੁੰਚੇ । ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਭਾਸ਼ਣ ਆਰੰਭ ਹੋਣ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਡਾ. ਹਰਜੋਤ ਕਮਲ,ਜ਼ਿਲਾ ਪ੍ਰਧਾਨ ਵਿਨੇ ਸ਼ਰਮਾ, ਦੇਵ ਪਿ੍ਰਆ  ਤਿਆਗੀ, ਰਾਕੇਸ਼ ਸ਼ਰਮਾ,ਨਿਧੜਕ ਸਿੰਘ ਬਰਾੜ ਆਦਿ ਨੇ ਸੰਬੋਧਨ ਕਰਦਿਆਂ ਆਖਿਆ ਕਿ ਭਾਜਪਾ ਸਰਕਾਰ ਹੀ ਸਰਹੱਦ ਪਾਰੋਂ ਆਉਣ ਵਾਲੇ ਅੱਤਵਾਦੀਆਂ ’ਤੇ ਨਕੇਲ ਪਾ ਸਕਦੀ ਹੈ। ਉਹਨਾਂ ਕਿਹਾ ਕਿ ਭਾਜਪਾ ਦੇ ਸੱਤਾ ਵਿਚ ਆਉਣ ਤੋਂ ਉਪਰੰਤ ਪੰਜਾਬ ਨੂੰ ਪੂਰੀ ਤਰਾਂ ਨਸ਼ਾ ਮੁਕਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਵਪਾਰੀਆਂ ਅਤੇ ਕਾਰੋਬਾਰੀਆਂ ਨੂੰ ਵਿਸ਼ੇਸ਼ ਰਾਹਤ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪੰਜਾਬ ਲਈ ਇਕ ਲੱਖ ਕਰੋੜ ਰੁਪਏ ਖਰਚ ਕੀਤੇ ਜਾਣਗੇ ਜਦਕਿ ਬੇਰੋਜ਼ਗਾਰਾਂ ਨੂੰ 4 ਹਜ਼ਾਰ ਰੁਪਏ ਪ੍ਰਤੀ ਮਹੀਨਾ ਬੇਰੋਜ਼ਗਾਰੀ ਭੱਤਾ ਅਤੇ ਠੇਕੇ ’ਤੇ ਕੰਮ ਕਰਨ ਵਾਲਿਆਂ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ। ਉਹਨਾਂ ਆਖਿਆ ਕਿ ਖੇਡਾਂ ਦੇ ਖੇਤਰ ਵਿਚ ਸਕੂਲਾਂ ਅਤੇ ਕਾਲਜਾਂ ਵਿਚ ਬੁਨਿਆਦੀ ਢਾਂਚਾ ਵਿਕਸਤ ਕੀਤਾ ਜਾਵੇਗਾ। ਬੁਲਾਰਿਆਂ ਨੇ ਆਖਿਆ ਕਿ ਹੋਣਹਾਰ ਐੱਸ ਸੀ ਵਿਦਿਆਰਥੀਆਂ ਨੂੰ 2 ਹਜ਼ਾਰ ਰੁਪਏ ਪ੍ਰਤੀ ਮਹੀਨਾ ਸਕਾਲਰਸ਼ਿੱਪ ਦਿੱਤੀ ਜਾਵੇਗੀ ਜਦਕਿ ਪੜ੍ਹੇ ਲਿਖੇ ਨੌਜਵਾਨਾਂ ਨੂੰ 20 ਲੱਖ ਰੁਪਏ ਤੱਕ ਦੇ ਵਿਆਜ ਮੁਕਤ ਕਰਜ਼ੇ ਦਿੱਤੇ ਜਾਣਗੇ। ਉਹਨਾਂ ਆਖਿਆ ਕਿ ਬੁਢਾਪਾ ਪੈਨਸ਼ਨ ਦੀ ਰਾਸ਼ੀ 3 ਹਜ਼ਾਰ ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇਗੀ।  ਇਸ ਮੌਕੇ ਅਨਿਲ ਬਾਂਸਲ, ਬੋਹੜ ਸਿੰਘ ਗਿੱਲ, ਸਰਦੂਲ ਸਿੰਘ ਕੰਗ, ਸੁਨੀਲ ਗਰਗ, ਲੀਨਾ ਗੋਇਲ, ਸੁਮਨ ਮਲਹੋਤਰਾ, ਸ਼ਬਨਮ ਮੰਗਲਾ, ਧਰਮਵੀਰ ਭਾਰਤੀ, ਪ੍ਰੋਮਿਲਾ ਮੈਨਰਾਏ, ਡਾ: ਰਜਿੰਦਰ ਕਮਲ, ਰਾਹੁਲ ਗਰਗ, ਰਾਜਨ ਸੂਦ, ਕਸ਼ਿਸ ਧਮੀਜਾ, ਅਰਜੁਨ, ਸੈਮੂਅਲ, ਵੈਭੱਵ ਭਾਰਤੀ , ਸੋਨੀ ਮੰਗਲਾ, ਰਾਜਪਾਲ ਠਾਕੁਰ, ਕੁਲਵੰਤ ਰਾਜਪੂਤ, ਵਰੁਣ ਭੱਲਾ,ਰਾਕੇਸ਼ ਭੱਲਾ, ਵਿੱਕੀ ਸਿਤਾਰਾ, ਗਗਨ ਨੌਹਰੀਆ, ਸਤਨਾਮ ਸਿੰਘ, ਹਰਮਨ ਮੀਤਾ, ਸੁਨੀਲ ਯਾਦਖ, ਭਜਨ ਸਿਤਾਰਾ, ਕਸ਼ਿਸ਼ ਧਮੀਜਾ, ਹੇਮੰਤ ਸੂਦ, ਗੁਰਸੇਵਕ ਸਿੰਘ ਸਮਰਾਟ, ਨਿਰਮਲ ਸਿੰਘ ਮੀਨੀਆ, ਸੁਰਮੀਤ ਕਮਲ, ਜੱਗਾ ਰੌਲੀ, ਹਮਰੀਤ ਕਮਲ, ਸਾਹਿਲ , ਸੂਨੀਲ ਜੋਇਲ ਭੋਲਾ, ਸੁਖਮੀਨ ਕੌਰ, ਸੀਰਾ ਲੰਢੇਕੇ, ਜਤਿੰਦਰ ਅਰੋੜਾ, ਦੀਸ਼ਾ ਬਰਾੜ, ਸਰਪੰਚ ਮੇਜਰ ਸਿੰਘ ਕੋਟਭਾਊ, ਕਮਲਜੀਤ ਕੌਰ, ਸਰਪੰਚਚ ਮਨਿੰਦਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਭਾਜਪਾ ਵਰਕਰ ਅਤੇ ਆਮ ਲੋਕ ਹਾਜ਼ਰ ਸਨ। 
ਕੈਪਸ਼ਨ: ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਵਰਚੂਅਲ ਰੈਲੀ ’ਤੇ ਸ਼ਾਮਿਲ ਮੋਗਾ ਦੇ ਲੋਕ ।