ਇਲੈਕਟ੍ਰੋਹੋਮਿਓਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸਨ ਪੰਜਾਬ ਵੱਲੋਂ ਇਲੈਕਟ੍ਰੋਹੋਮਿਓਪੈਥੀ ਦੇ ਜਨਮ ਦਾਤਾ ਕਾਊਂਟ ਸੀਜ਼ਰ ਮੈਟੀ ਦਾ 213ਵਾਂ ਜਨਮ ਦਿਨ ਮਨਾਇਆ
ਮੋਗਾ, 13 ਜਨਵਰੀ (ਜਸ਼ਨ): ਇਲੈਕਟ੍ਰੋਹੋਮਿਓਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸਨ ਪੰਜਾਬ ਵੱਲੋਂ ਇਲੈਕਟ੍ਰੋਹੋਮਿਓਪੈਥੀ ਦੇ ਜਨਮ ਦਾਤਾ ਕਾਊਂਟ ਸੀਜ਼ਰ ਮੈਟੀ ਦਾ 213ਵਾਂ ਜਨਮ ਦਿਨ ਚੋਖਾ ਅੰਪਾਇਰ ਹੋਟਲ ਬੁੱਘੀਪੁਰਾ ਚੌਕ ਮੋਗਾ ਵਿਖੇ ਰਾਸ਼ਟਰ ਪੱਧਰੀ ਮਨਾਇਆ ਗਿਆ। ਸਭ ਤੋਂ ਪਹਿਲਾਂ ਜੋਤੀ ਪ੍ਰਜਵਲਿਤ ਕਰਕੇ ਕਾਊਂਟ ਸੀਜ਼ਰ ਮੈਟੀ ਜੀ ਨੂੰ ਸ਼ਰਧਾਂਜਲੀ ਦਿੱਤੀ ਗਈ। ਉਪਰੰਤ ਡਾਇਰੈਕਟਰ ਡਾ ਮਨਪ੍ਰੀਤ ਸਿੰਘ ਸਿੱਧੂ ਨੇ ਪਹੁੰਚੇ ਹੋਏ ਡਾਕਟਰ ਸਾਹਿਬਾਨਾਂ ਨੂੰ ਜੀ ਆਇਆ ਆਖਿਆ। ਅੱਜ ਦੇ ਮੁੱਖ ਮਹਿਮਾਨ ਚੇਅਰਮੈਨ ਡਾ ਜਗਤਾਰ ਸਿੰਘ ਸੇਖੋਂ ਜੀ ਅਤੇ ਡਾ ਕਮਲਜੀਤ ਕੌਰ ਸੇਖੋਂ ਜੀ ਨੇ ਕਾਊਂਟ ਸੀਜ਼ਰ ਮੈਟੀ ਜੀ ਦੇ ਜੀਵਨ ਤੇ ਚਾਨਣਾ ਪਾਉਂਦਿਆਂ ਹੋਇਆਂ ਦੱਸਿਆ ਕਿ ਉਹ ਇਕ ਅਜਿਹੇ ਸਾਇੰਟਿਸਟ ਸਨ ਜਿਨ੍ਹਾਂ ਨੇ ਸਖਤ ਮਿਹਨਤ ਕਰਕੇ ਮਾਨਵਤਾ ਦੀ ਸੇਵਾ ਵਾਸਤੇ ਪੇੜ ਪੌਦਿਆਂ ਤੋਂ ਈਜਾਦ ਕੀਤੀ ਪੱਧਤੀ ਇਲੈਕਟਰੋਹੋਮਿਉਪੈਥੀ ਦੀ ਖੋਜ ਕੀਤੀ।ਇਸ ਵਾਸਤੇ ਉਹ ਹਿੰਦੁਸਤਾਨ ਵਿੱਚ ਵੀ ਆਏ ਅਤੇ ਇੱਥੋਂ ਦੇ ਵੈਦਾਂ ਨੂੰ ਮਿਲੇਕੇ ਅਯੁਰਵੈਦ ਦਾ ਗਿਆਨ ਵੀ ਪ੍ਰਾਪਤ ਕੀਤਾ। ਪ੍ਰਧਾਨ ਡਾ ਸ਼ਿੰਦਰ ਸਿੰਘ ਕਲੇਰ ਅਤੇ ਮੀਤ ਪ੍ਰਧਾਨ ਡਾ ਜਸਵਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਹੋਇਆ ਦੱਸਿਆ ਕਿ ਇਲੈਕਟ੍ਰੋਹੋਮਿਓਪੈਥੀ ਦਾ ਸਿਧਾਂਤ ਖ਼ੂਨ ਅਤੇ ਰਸ ਤੇ ਆਧਾਰਤ ਹੈ। ਜਦੋਂ ਸਾਡੇ ਸਰੀਰ ਵਿੱਚ ਖੂਨ ਜਾਂ ਰਸ ਅਸ਼ੁੱਧ ਹੁੰਦਾ ਹੈ ਤਾਂ ਸਾਨੂੰ ਰੋਗ ਲੱਗਦਾ ਹੈ। ਇਲੈਕਟ੍ਰੋਹੋਮਿਓਪੈਥਿਕ ਦਵਾਈਆਂ ਖ਼ੂਨ ਅਤੇ ਰਸ ਨੂੰ ਸ਼ੁੱਧ ਕਰ ਦਿੰਦੀਆਂ ਹਨ ਇਸ ਕਰਕੇ ਹਰ ਤਰ੍ਹਾਂ ਦੇ ਰੋਗਾਂ ਦਾ ਜੜ੍ਹ ਤੋਂ ਇਲਾਜ ਹੋ ਜਾਂਦਾ ਹੈ। ਜਨਰਲ ਸਕੱਤਰ ਡਾ ਜਗਮੋਹਨ ਸਿੰਘ ਧੂੜਕੋਟ ਅਤੇ ਪ੍ਰੈੱਸ ਸਕੱਤਰ ਡਾ ਦਰਬਾਰਾ ਸਿੰਘ ਭੁੱਲਰ ਨੇ ਦੱਸਿਆ ਕਿ ਇਲੈਕਟ੍ਰੋਹੋਮਿਓਪੈਥਿਕ ਦਵਾਈਆਂ ਨਾਲ ਨਵੇਂ ਅਤੇ ਪੁਰਾਣੇ ਲਾਇਲਾਜ ਰੋਗ ਜਿਵੇਂ ਕਿ ਕੈਂਸਰ ਕਾਲਾ ਪੀਲੀਆ ਡੇਂਗੂ ਸ਼ੂਗਰ ਗੁਰਦਿਆਂ ਦੇ ਰੋਗ ਦਿਲ ਦੇ ਰੋਗ ਬਾਂਝਪਨ ਰਸੌਲੀਆਂ ਆਦਿ ਦਾ ਇਲਾਜ ਸਾਈਡ ਇਫੈਕਟ ਰਹਿਤ ਹੁੰਦਾ ਹੈ।ਕੈਸ਼ੀਅਰ ਡਾ ਅਨਿਲ ਕੁਮਾਰ ਅਗਰਵਾਲ ਅਤੇ ਡਾ ਐੱਸ ਕੇ ਕਟਾਰੀਆ ਨੇ ਇਲੈਕਟ੍ਰੋਹੋਮਿਓਪੈਥੀ ਦੇ ਕਾਰਜ ਖੇਤਰ ਬਾਰੇ ਵਿਸਥਾਰਪੂਰਵਕ ਦੱਸਿਆ। ਐੱਨ ਜੀ ਓ ਮਹਿੰਦਰਪਾਲ ਲੂੰਬਾ ਜੀ ਨੇ ਇਲੈਕਟ੍ਰੋ ਹੋਮਿਓਪੈਥੀ ਤੇ ਆਪਣਾ ਤਜਰਬਾ ਸਾਂਝਾ ਕੀਤਾ। ਸਟੇਜ ਸਕੱਤਰ ਦੀ ਡਿਊਟੀ ਡਾ ਜਗਜੀਤ ਸਿੰਘ ਗਿੱਲ ਅਤੇ ਡਾ ਰੌਬਿਨ ਅਰੋੜਾ ਨੇ ਨਿਭਾਈ। ਅੱਜ ਦੇ ਸਮਾਗਮ ਵਿੱਚ ਹਿਮਾਚਲ ਪੰਜਾਬ ਹਰਿਆਣਾ ਚੰਡੀਗੜ੍ਹ ਤੋਂ ਵੱਡੀ ਗਿਣਤੀ ਵਿੱਚ ਡਾਕਟਰ ਪਹੁੰਚੇ ਹੋਏ ਸਨ ਜਿੰਨ੍ਹਾਂ ਵਿੱਚ ਸਮਾਜ ਸੇਵੀ ਗੁਰਸੇਵਕ ਸਿੰਘ ਸੰਨਿਆਸੀ ਡਾ ਸਰਬਜੀਤ ਸਿੰਘ ਫਤਿਹਾਬਾਦ ਡਾ ਕਰਮਜੀਤ ਸਿੰਘ ਡਾ ਅਵਤਾਰ ਸਿੰਘ ਦੇਵਗੁਣ ਡਾ ਮਨਜੀਤ ਸਿੰਘ ਸੱਗੂ ਡਾ ਜਸਪਾਲ ਸਿੰਘ ਵਿਰਕ ਡਾ ਸੁਖਦੇਵ ਸਿੰਘ ਦਿਓਲ ਡਾ ਪਰਮਿੰਦਰ ਪਾਠਕ ਡਾ ਅੰਮਿ੍ਰਤਪਾਲ ਸਿੰਘ ਮੱਲਣ ਡਾ ਅਮਰਜੀਤ ਸਿੰਘ ਬਰਾੜ ਸੁਖਚੈਨ ਚੈਨ ਸਿੰਘ ਵਲਟੋਹਾ ਡਾ ਕੇਵਲ ਕਿ੍ਰਸ਼ਨ ਬੁੱਕਲ ਡਾ ਸੁਨੀਲ ਸਹਿਗਲ ਡਾ ਰਜੇਸ਼ ਕੁਮਾਰ ਡਾ ਮੋਹਨ ਮਹਿਰਾ ਡਾ ਆਦਿ ਹਾਜਰ ਸਨ। ਡਾ ਰਾਜਵੀਰ ਸਿੰਘ ਰੌਂਤਾ ਨੇ ਆਏ ਹੋਏ ਡਾਕਟਰ ਸਾਹਿਬਾਨ ਦਾ ਧੰਨਵਾਦ ਕੀਤਾ ।