ਕੇਜਰੀਵਾਲ ਹੋਏ ਕਰੋਨਾ ਦੇ ਸ਼ਿਕਾਰ
ਮੋਗਾ, 4 ਜਨਵਰੀ (ਜਸ਼ਨ): ਮੋਗਾ, 4 ਜਨਵਰੀ (ਜਸ਼ਨ): ਦੇਸ਼ ਵਿਚ ਆਰੰਭ ਹੋਈ ਤੀਜੀ ਕੋਵਿਡ ਲਹਿਰ ਅਤੇ ਓਮੀਕਰੋਨ ਵੇਰੀਏਂਟ ਨੇ ਕਹਿਰ ਮਚਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਕਰੋਨਾ ਦੇ ਜ਼ਦ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਆ ਗਏ ਹਨ। ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਇਸ ਸਬੰਧੀ ਦੱਸਿਆ ਹੈ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪਿਛਲੇ ਦਿਨੀਂ ਜੋ ਵੀ ਵਿਅਕਤੀ ਉਹਨਾਂ ਦੇ ਸੰਪਰਕ ਵਿਚ ਆਏ ਹਨ ਉਹ ਆਪਣੇ ਟੈਸਟ ਜ਼ਰੂਰ ਕਰਵਾਉਣ ਤਾਂ ਕਿ ਉਹ ਆਪ ਵੀ ਸੁਰੱਖਿਅਤ ਰਹਿਣ ਅਤੇ ਉਹਨਾਂ ਦੇ ਪਰਿਵਾਰ ਵੀ ਸੁਰੱਖਿਅਤ ਹੋ ਸਕਣ। 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਦੀ ਜਾਣਕਾਰੀ ਮੁਤਾਬਕ ਹਾਲ ਦੀ ਘੜੀ ਅਰਵਿੰਦ ਕੇਜਰੀਵਾਲ ਨੇ ਆਪਣੇ ਆਪ ਨੂੰ ਇਕਾਂਤਵਾਸ ਕਰ ਲਿਆ ਹੈ।