ਸੰਤ ਬਾਬਾ ਅਜਮੇਰ ਸਿੰਘ ਰੱਬ ਜੀ ਦੇ ਜਨਮਦਿਨ ਦੇ ਸਬੰਧ ਵਿੱਚ ਕੀਰਤਨ ਦਰਬਾਰ ਕਰਵਾਇਆ ਗਿਆ

ਮੋਗਾ,30 ਦਸੰਬਰ (ਜਸ਼ਨ )ਸੰਤ ਬਾਬਾ ਅਜਮੇਰ ਸਿੰਘ ਰੱਬ ਜੀ ਦੇ ਜਨਮਦਿਨ ਦੀ ਖੁਸ਼ੀ ਵਿੱਚ ਰੱਬ ਨਗਰ ਜੀ.ਟੀ.ਰੋਡ ਮੋਗਾ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਕੀਰਤਨ ਦਰਬਾਰ ਕਰਵਾਇਆ ਗਿਆ! ਇਸ ਸਬੰਧੀ ਪ੍ਰਬੰਧਕ ਕਮੇਟੀ ਦੇ ਸੇਵਾਦਾਰ ਬਲਬੀਰ ਸਿੰਘ ਰਾਮੂੰਵਾਲੀਆ, ਸੁਖਚੈਨ ਸਿੰਘ ਰਾਮੂੰਵਾਲੀਆ,ਗਰਲਾਲ ਸਿੰਘ ਸੋਨਾ ਅਤੇ ਸੁਖਚਰਨ ਸਿੰਘ ਪਿੰਕਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਤ ਬਾਬਾ ਅਜਮੇਰ ਸਿੰਘ ਰੱਬ ਜੀ ਦੇ ਅਸਥਾਨ ਤੇ 27-12-21 ਤੋਂ  ਸ੍ਰੀ ਆਖੰਡ ਪਾਠ ਆਰੰਭ ਕੀਤੇ ਗਏ ਸਨ ਅਤੇ ਸਵੇਰੇ ਸ਼ਾਮ ਕੀਰਤਨ ਸਜਾਏ ਗਏ ਸਨ! ਅੱਜ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਖੁੱਲ੍ਹੇ ਪੰਡਾਲ ਵਿੱਚ ਕੀਰਤਨ ਦਰਬਾਰ ਕਰਵਾਇਆ ਗਿਆ! ਕੀਰਤਨ ਦਰਬਾਰ ਦੀ ਸ਼ੁਰੂਆਤ ਭਾਈ ਹਰਚੰਦ ਸਿੰਘ ਕੋਟ ਈਸੇ ਖਾਂ ਵਾਲਿਆਂ ਨੇ ਕੀਤੀ! ਉਸ ਤੋਂ ਬਾਅਦ ਇਸਤਰੀ ਸਤਿਸੰਗ ਸਭਾ ਸਰਦਾਰ ਨਗਰ ਬੀਬੀਆਂ ਦਾ ਜੱਥਾ,ਭਾਈ ਸਰਬਜੀਤ ਸਿੰਘ ਭਰੋਵਾਲ ਵਾਲੇ ਅਤੇ ਵਿਸ਼ੇਸ਼ ਤੌਰ ਪੁਹੰਚੇ ਹੋਏ ਸੁਵਾਮੀ ਰਾਮ ਤੀਰਥ ਜੀ ਜਲਾਲ ਵਾਲਿਆਂ ਨੇ ਆਈਆਂ ਸੰਗਤਾਂ ਨੂੰ ਗੁਰਬਾਣੀ ਸੁਣਾ ਕੇ ਨਿਹਾਲ ਕੀਤਾ! ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ! ਸਟੇਜ ਦੀ ਸੇਵਾ ਗਿ: ਭੁਪਿੰਦਰ ਸਿੰਘ ਨੇ ਬਾਖੂਬੀ ਨਿਭਾਈ! ਪ੍ਰਬੰਧਕ ਕਮੇਟੀ ਵੱਲੋਂ ਸੁਵਾਮੀ ਰਾਮ ਤੀਰਥ ਜੀ ਜਲਾਲ ਵਾਲਿਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ! ਇਸ ਮੌਕੇ ਬਾਬਾ ਕੁਲਦੀਪ ਸਿੰਘ ਸੇਖਾ, ਦਵਿੰਦਰ ਸਿੰਘ ਲਿੱਲੀ ਕਨੇਡਾ, ਸੀ.ਡਿਪਟੀ ਮੇਅਰ ਪ੍ਰਵੀਨ ਕੁਮਾਰ, ਨਵਦੀਪ ਸਿੰਘ ਸੰਘਾ, ਜਸਪਾਲ ਸਿੰਘ ਧੁੰਨਾ, ਰਵਿੰਦਰ ਸਿੰਘ ਖੋਸਾ, ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ! ਇਸ ਮੌਕੇ ਬਲਬੀਰ ਸਿੰਘ ਰਾਮੂੰਵਾਲੀਆ, ਗੁਰਲਾਲ ਸਿੰਘ, ਮੇਜ਼ਰ ਸਿੰਘ, ਸੁਖਚੈਨ ਸਿੰਘ ਰਾਮੂੰਵਾਲੀਆ, ਅਮਰਜੀਤ ਸਿੰਘ ਕਲੱਕਤਾ, ਸੁਖਚਰਨ ਸਿੰਘ ਪਿੰਕਾ, ਚਮਕੌਰ ਸਿੰਘ ਭਿੰਡਰ,ਹਨੀ ਮੰਗਾ, ਬਾਬਾ ਫੂਲਾ ਸਿੰਘ, ਮਹਿੰਦਰ ਸਿੰਘ ਮਹਿਰੋਂ, ਹਰਬੰਸ ਸਿੰਘ ਬੰਸੀ, ਮਨਜਿੰਦਰ ਸਿੰਘ, ਪਰਮਿੰਦਰ ਸਿੰਘ ਚੌਹਾਨ, ਹੁਕਮ ਚੰਦ ਸਰਾਫ,ਕਪਿਲ ਕੰਡਾ,ਉਮ ਪ੍ਰਕਾਸ਼, ਕੁਲਦੀਪ ਸਿੰਘ,ਪ੍ਰੇਮ ਕੁਮਾਰ, ਹਰਜੋਤ ਸਿੰਘ, ਹਰਮੀਤ ਸਿੰਘ,ਨਛੱਤਰ ਸਿੰਘ, ਸੁਰਿੰਦਰ ਸੇਠ, ਹਰਜੀਤ ਸਿੰਘ, ਬਲਵਿੰਦਰ ਸਿੰਘ ਕਨੇਡਾ, ਮਾਸਟਰ ਮਨਹੋਰ ਸਿੰਘ, ਸਤਪਾਲ ਕੰਡਾ, ਆਦਿ ਹਾਜ਼ਰ ਸਨ!