ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਮੋਗਾ ਆਮਦ ਨੂੰ ਲੈ ਕੇ ਰਾਮਗੜ੍ਹੀਆ ਭਾਈਚਾਰੇ ਨੇ ਵਿਧਾਇਕ ਡਾ: ਹਰਜੋਤ ਕਮਲ ਨਾਲ ਕੀਤੀ ਮੀਟਿੰਗ

*ਰਾਮਗੜ੍ਹੀਆ ਭਾਈਚਾਰੇ ਨੇ ਵਿਧਾਇਕ ਅੱਗੇ ਟਰਾਂਸਪੋਰਟ ਨਗਰ ਵਸਾਉਣ ਦੀ ਪਰਿਕਿਰਿਆ ਤੇਜ਼ ਕਰਨ ਅਤੇ ਵਿਸ਼ਵਕਰਮਾ ਭਵਨ ਦੀ ਬਿਲਡਿੰਗ ਦੇ ਵਿਸਥਾਰ ਕਰਨ ਦੀ ਕੀਤੀ ਮੰਗ

ਮੋਗਾ,24 ਨਵੰਬਰ (ਜਸ਼ਨ): ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਮੋਗਾ ਆਮਦ ਨੂੰ ਲੈ ਕੇ ਰਾਮਗੜ੍ਹੀਆ ਭਾਈਚਾਰੇ ਦੇ ਬੁੱਧੀਜੀਵੀਆਂ ਨੇ ਵਿਸ਼ਵਕਰਮਾ ਭਵਨ ਵਿਖੇ ਵਿਧਾਇਕ ਡਾ: ਹਰਜੋਤ ਕਮਲ ਨਾਲ ਵਿਸ਼ੇਸ਼ ਮੀਟਿੰਗ ਕੀਤੀ । ਮੀਟਿੰਗ ਦੌਰਾਨ ਰਾਮਗੜ੍ਹੀਆ ਭਾਈਚਾਰੇ ਨੇ ਵਿਧਾਇਕ ਡਾ: ਹਰਜੋਤ ਕਮਲ ਦਾ ਧੰਨਵਾਦ ਕੀਤਾ ਜਿਹਨਾਂ ਦੇ ਉੱਦਮਾਂ ਸਦਕਾ ਲੁਧਿਆਣਾ ਰੋਡ ’ਤੇ ਕੋਟਕਪੂਰਾ ਬਾਈਪਾਸ ਕੋਲ ਸਿੱਖਰਾਜ ਕਾਇਮ ਕਰਨ ਵਾਲੀਆਂ 12 ਮਿਸਲਾਂ ‘ਚੋਂ ਸਿਰਮੌਰ ਰਾਮਗੜ੍ਹੀਆ ਮਿਸਲ ਦੇ ਮੋਢੀ ਜਰਨੈਲ ਮਹਾਰਾਜ ਜੱਸਾ ਸਿੰਘ ਰਾਮਗੜ੍ਹੀਆ ਦੀ ਯਾਦਗਾਰ ਸਥਾਪਿਤ ਕੀਤੀ ਜਾ ਸਕੀ ਹੈ । ਸਮੂਹ ਭਾਈਚਾਰੇ ਨੇ ਆਖਿਆ ਕਿ ਮਹਾਰਾਜ ਜੱਸਾ ਸਿੰਘ ਰਾਮਗੜ੍ਹੀਆ ਦੀ ਯਾਦਗਾਰ ਸਥਾਪਿਤ ਕਰਨ ਦੀ ਵੱਖ ਵੱਖ ਪਾਰਟੀਆਂ ਤੋਂ ਅਣਗੌਲੀ ਜਾਂਦੀ ਉਹਨਾਂ ਦੀ ਚਿਰੋਕਣੀ ਮੰਗ, ਨੂੰ ਉਹਨਾਂ ਦੇ ਕਹਿਣ ’ਤੇ ਡਾ: ਹਰਜੋਤ ਕਮਲ ਵੱਲੋਂ ਪੂਰੀ ਕੀਤੇ ਜਾਣ ਨੇ, ਭਾਈਚਾਰੇ ਦਾ ਦਿਲ ਜਿੱਤਿਆ ਹੈ।  ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ 25 ਨਵੰਬਰ ਦਿਨ ਵੀਰਵਾਰ ਨੂੰ ਮੋਗਾ ਵਿਖੇ ਪਹੁੰਚੇ ਕੇ ਇਸ ਦਾ ਰਸਮੀਂ ਉਦਘਾਟਨ ਕਰਨਗੇ। 
ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਰਾਮਗੜ੍ਹੀਆ ਸੰਗਠਨ ਮੋਗਾ ਦੇ ਅਹੁਦੇਦਾਰਾਂ ਅਤੇ ਸਮੂਹ ਰਾਮਗੜ੍ਹੀਆ ਭਾਈਚਾਰੇ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਮੋਗਾ ਹਲਕੇ ਦੇ ਵਿਕਾਸ ਅਤੇ ਹਰ ਵਰਗ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੂਰੀ ਸਮਰਪਣ ਦੀ ਭਾਵਨਾ ਨਾਲ ਕੰਮ ਕਰ ਰਹੇ ਹਨ ਅਤੇ ਉਹ ਇਹ ਸੁਨਿਸ਼ਚਿਤ ਕਰਦੇ ਹਨ ਕਿ ਮੋਗਾ ਹਲਕੇ ਨੂੰ ਕਿਸੇ ਪੱਖੋਂ ਵੀ ਪੱਛੜਿਆਂ ਨਹੀਂ ਰਹਿਣ ਦੇਣਗੇ।  
ਮੀਟਿੰਗ ਦੌਰਾਨ ਰਾਮਗੜ੍ਹੀਆ ਸੰਗਠਨ ਮੋਗਾ ਦੇ ਪ੍ਰਧਾਨ ਅਤੇ ਸੀਨੀਅਰ ਮੈਂਬਰ ਸੁਖਵਿੰਦਰ ਸਿੰਘ ਆਜ਼ਾਦ ਨੇ ਵਿਧਾਇਕ ਡਾ: ਹਰਜੋਤ ਕਮਲ ਅੱਗੇ ਮੰਗ ਰੱਖੀ ਕਿ ਰਾਮਗੜ੍ਹੀਆ ਭਾਈਚਾਰਾ ਵਿਸ਼ਵਕਰਮਾ ਭਵਨ ਨੂੰ ਕਮਿਊਨਟੀ ਹਾਲ ਦੇ ਰੂਪ ਵਿਚ ਵਰਤਦਾ ਆ ਰਿਹਾ ਹੈ ਅਤੇ ਸਾਰੇ ਮੋਗਾ ਨਿਵਾਸੀਆਂ ਦੀ ਸਹੂਲਤ ਲਈ ਇਸ ਹਾਲ ਨੂੰ ਵੱਡੇ ਪੱਧਰ ’ਤੇ ਵਰਤਣਯੋਗ ਬਣਾਉਣ ਲਈ ਵਧੀਆ ਬਿਲਡਿੰਗ ਬਣਾ ਕੇ ਦਿੱਤੀ ਜਾਵੇ ਤਾਂ ਕਿ ਲੋਕ ਆਪਣੇ ਨਿੱਜੀ ਸਮਾਗਮਾਂ ਨੂੰ ਇਸ ਹਾਲ ਵਿਚ ਕਰ ਸਕਣ ਅਤੇ ਅਤੇ ਮਹਿੰਗੇ ਖਰਚਿਆਂ ਤੋਂ ਛੁਟਕਾਰਾ ਪਾ ਸਕਣ। ਉੁਹਨਾਂ ਮੋਗਾ ਦੇ ਆਟੋ ਮਕੈਨਿਕਾਂ ਅਤੇ ਕਾਰਾਂ, ਜੀਪਾਂ ਅਤੇ ਗੱਡੀਆਂ ਦਾ ਕਾਰੋਬਾਰ ਕਰਨ ਵਾਲਿਆਂ ਲਈ ਪੰਜਾਬ ਸਰਕਾਰ ਵੱਲੋਂ ਮੋਗਾ ਟਰਾਂਸਪੋਰਟ ਨਗਰ ਵਸਾਉਣ ਦੀ ਚੱਲ ਰਹੀ ਪਰਿਕਿਰਿਆ ਨੂੰ ਹੋਰ ਤੇਜ਼ ਕਰਨ ਦੀ ਮੰਗ ਵੀ ਵਿਧਾਇਕ ਦੇ ਸਾਹਮਣੇ ਰੱਖੀ। 
ਇਸ ਮੌਕੇ ਚੇਅਰਮੈਨ ਸੁਰਿੰਦਰ ਸਿੰਘ ਗੋਗੀ ਦੋਧਰੀਆ, ਚਮਕੌਰ ਸਿੰਘ ਸਾਬਕਾ ਪ੍ਰਧਾਨ , ਸੋਹਣ ਸਿੰਘ ਸੱਗੂ ਸਾਬਕਾ ਪ੍ਰਧਾਨ ,ਸ.ਚਰਨਜੀਤ ਸਿੰਘ ਝੰਡੇਆਣਾ,ਇੰਦਰਜੀਤ ਸਿੰਘ ਸੱਗੂ, ਰਣਜੋਧ ਸਿੰਘ ਪ੍ਰਧਾਨ ਆਰਾ ਮੰਡੀ ਯੂਨੀਅਨ, ਦਿਆਲ ਸਿੰਘ ਠੇਕੇਦਾਰ ,ਦਰਸ਼ਨ ਸਿੰਘ ਵਿਰਦੀ, ਮੁਕੰਦ ਸਿੰਘ ਠੇਕੇਦਾਰ , ਜਸਵੀਰ ਸਿੰਘ ਨੈਸਲੇ, ਰਛਪਾਲ ਸਿੰਘ ਖਾਲਸਾ, ਮਨਜੀਤ ਸਿੰਘ, ਜੋਗਿੰਦਰ ਸਿੰਘ ਕੋਕਰੀ, ਹਰਜਿੰਦਰ ਸਿੰਘ, ਦਲਜੀਤ ਸਿੰਘ ਗਰੀਨ,ਹਰਮੇਲ ਸਿੰਘ ਡਰੋਲੀ, ਕਰਮ ਸਿੰਘ ਜੰਡੂ, ਪ੍ਰਤੀਮ ਸਿੰਘ ਰਿਟਾ: ਐਕਸੀਅਨ, ਹਰਜੀਤ ਸਿੰਘ ਮਾਲਵਾ, ਸੇਵਕ ਸਿੰਘ ਜੇ ਈ, ਪਿ੍ਰਤਪਾਲ ਸਿੰਘ ਜੱਬਲ, ਚਮਕੌਰ ਸਿੰਘ ਧੱਲੇਕੇ, ਰਜਿੰਦਰ ਸਿੰਘ, ਹਾਕਮ ਸਿੰਘ ਖੋਸਾ, ਮੋਹਿੰਦਰ ਸਿੰਘ ਜਲਾਲਾਬਾਦੀ, ਗੁਰਦੀਪ ਸਿੰਘ ਸਾਬਕਾ ਪ੍ਰਧਾਨ ਮੋਗਾ ਮੋਟਰ ਮਕੈਨਿਕ ਯੂਨੀਅਨ, ਮੱਖਣ ਸਿੰਘ ਪ੍ਰਧਾਨ ਵਿਸ਼ਵਕਰਮਾ ਆਟੋ ਯੂਨੀਅਨ, ਤਰਸੇਮ ਸਿੰਘ ਸੱਗੂ, ਹਿੰਮਤ ਸਿੰਘ ਜੱਬਲ , ਗੁਰਪ੍ਰੀਤ ਸਿੰਘ ਹੈਪੀ ਤੋਂ ਇਲਾਵਾ ਰਾਮਗੜ੍ਹੀਆ ਭਾਈਚਾਰੇ ਦੀਆਂ ਅਹਿਮ ਸ਼ਖਸੀਅਤਾਂ ਹਾਜ਼ਰ ਸਨ।