ਅਗਰਵਾਲ ਸਭਾ ਦੇ ਚੇਅਰਮੈਨ ਡਾ: ਸੀਮਾਂਤ ਗਰਗ ਨੇ ਮਹਾਰਜਾ ਅਗਰਸੈਨ ਜੀ ਦੀ ਮੂਰਤੀ ਸਥਾਪਨਾ ਲਈ ਮੁੱਖ ਮੰਤਰੀ ਦੀ ਆਮਦ ’ਤੇ ਮੋਗਾ ਵਾਸੀਆਂ ਨੂੰ ਹੁੰਮ ਹੁੰਮਾ ਕੇ ਪਹੁੰਚਣ ਦੀ ਕੀਤੀ ਅਪੀਲ
ਮੋਗਾ, 24 ਨਵੰਬਰ (ਜਸ਼ਨ): ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਵੱਲੋਂ 25 ਨਵੰਬਰ ਨੂੰ ਮੋਗਾ ਵਿਖੇ ਪੁਰਾਣੀ ਦਾਣਾ ਮੰਡੀ ਵਿਚ ਮਹਾਰਾਜਾ ਅਗਰਸੈਨ ਦੀ ਮੂਰਤੀ ਸਥਾਪਨਾ ਕਰਨ ਲਈ ਪਹੰੁਚਣ ਦੀ ਪੂਰਬਲੀ ਸ਼ਾਮ ਨੂੰ ਅੱਜ ਪ੍ਰਬੰਧਾਂ ਦੀ ਦੇਖ ਰੇਖ ਕਰਦਿਆਂ ਅਗਵਾਲ ਸਭਾ ਦੇ ਚੇਅਰਮੈਨ ਡਾ: ਸੀਮਾਂਤ ਗਰਗ ਨੇ ਆਖਿਆ ਕਿ ਅਗਰਵਾਲ ਸਮਾਜ ਦੀ ਚਿਰੋਕਣੀ ਮੰਗ ਪੂਰੀ ਹੋਣ ਜਾ ਰਹੀ ਹੈ ਅਤੇ ਉਹ ਅਗਰਵਾਲ ਸਭਾ ਵੱਲੌਂ ਪੰਜਾਬ ਸਰਕਾਰ ਅਤੇ ਵਿਧਾਇਕ ਡਾ: ਹਰਜੋਤ ਕਮਲ ਦੇ ਧੰਨਵਾਦੀ ਹਨ ਜਿਹਨਾਂ ਨੇ ਅਗਰਵਾਲ ਸਭਾ ਨੂੰ ਜਗਹ ਮੁਹਈਆ ਕਰਵਾਈ ਹੈ ਅਤੇ ਮੂਰਤੀ ਸਥਾਪਨਾ ਲਈ ਪੂਰਨ ਸਹਿਯੋਗ ਦਿੱਤਾ ਹੈ।
ਵਿਧਾਇਕ ਡਾ: ਹਰਜੋਤ ਕਮਲ ਦੀ ਹਾਜ਼ਰੀ ਵਿਚ ਉਹਨਾਂ ਆਖਿਆ ਕਿ ਅਗਰਵਾਲ ਸਮਾਜ ਦੀ ਰੀਝ ਸੀ ਕਿ ਮੁੱਖ ਮੰਤਰੀ ਸਾਬ੍ਹ ਖੁਦ ਪਹੁੰਚ ਕੇ ਮੂਰਤੀ ਦਾ ਅਨਾਵਰਣ ਕਰਨ ਅਤੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਮੋਗਾ ਆਉਣ ਲਈ ਹਾਮੀ ਭਰੀ ਹੈ ਅਤੇ ਦੁਪਹਿਰ ਇਕ ਵਜੇ ਉਹ ਇਥੇ ਪਹੁੰਚਣਗੇ ਅਤੇ ਮੂਰਤੀ ਸਥਾਪਨਾ ਮੌਕੇ ਹੋਣ ਵਾਲੇ ਮੰਤਰ ਉਚਾਰਨ ਅਤੇ ਆਰਤੀ ਵਿਚ ਸ਼ਾਮਲ ਹੋਣਗੇ। ਉਹਨਾਂ ਮੋਗਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਇਤਿਹਾਸਕ ਅਤੇ ਪਵਿੱਤਰ ਮੌਕੇ ਹੁੰਮ ਹੁੰਮਾ ਕੇ ਪਹੁੰਚਣ। ਉਹਨਾਂ ਦੱਸਿਆ ਕਿ ਇਸ ਮੌਕੇ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਇਸ ਮੌਕੇ ਉਹਨਾਂ ਨਾਲ ਅਗਰਵਾਲ ਸਭਾ ਦੇ ਪ੍ਰਧਾਨ ਮਨਜੀਤ ਕਾਂਸਲ, ਚੇਅਰਮੈਨ ਡਾ: ਸੀਮਾਂਤ ਗਰਗ, ਨਵੀਨ ਸਿੰਗਲਾ ਐਂਮ ਡੀ ਗਰੇਟ ਪੰਜਾਬ ਪਿ੍ਰੰਟਰਜ਼, ਗੌਰਵ ਗਰਗ, ਹਰਸ਼ ਗੋਇਲ, ਹਰਸ਼ ਬਾਂਸਲ, ਅਮਿੱਤ ਗਰਗ, ਪਿ੍ਰੰਸ ਜਿੰਦਲ, ਪ੍ਰਦੀਪ ਗੋਇਲ, ਪ੍ਰਦੀਪ ਬਾਂਸਲ, ਵਿਨੀਤ ਬਾਂਸਲ, ਹਰੀਸ਼ ਕਾਂਸਲ ਆਦਿ ਹਾਜ਼ਰ ਸਨ।