ਤੇਲ ਕੀਮਤਾਂ ਘਟਾਉਣ ‘ਤੇ ਵਿਧਾਇਕ ਡਾਕਟਰ ਹਰਜੋਤ ਕਮਲ ਅਤੇ ਕਾਂਗਰਸ ਦੇ ਅਹਿਮ ਆਗੂਆਂ ਨੇ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕੀਤਾ ਧੰਨਵਾਦ, ਲੋਕਾਂ ਨੂੰ ਦਿੱਤੀਆਂ ਮੁਬਾਰਕਾਂ
ਮੋਗਾ, 7 ਨਵੰਬਰ (ਜਸ਼ਨ): ਪੈਟਰੋਲ ਅਤੇ ਡੀਜਲ ਦੀਆਂ ਦਿਨੋਂ ਦਿਨ ਵਧ ਰਹੇ ਰੇਟਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਪੈਟਰੋਲ ਦੇ ਰੇਟ ਵਿੱਚ 10 ਰੁਪਏ ਅਤੇ ਡੀਜਲ ਦੇ ਰੇਟ ਵਿੱਚ 5 ਰੁਪਏ ਕਟੌਤੀ ਕਰਨ ਦਾ ਫੈਸਲਾ ਲਿਆ ਹੈ। ਪੰਜਾਬੀਆਂ ਨੂੰ ਮਹਿੰਗਾਈ ਤੋਂ ਰਾਹਤ ਦੇਣ ਲਈ ਪੰਜਾਬ ਸਰਕਾਰ ਦਿਨ ਰਾਤ ਕੰਮ ਕਰ ਰਹੀ ਹੈ।ਇਸ ਫੈਸਲੇ ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਵਿਧਾਇਕ ਡਾਕਟਰ ਹਰਜੋਤ ਕਮਲ ਨੇ ਆਖਿਆ ਕਿ ਉਹ ਪੰਜਾਬ ਵਾਸੀਆ,ਹਲਕਾ ਵਾਸੀਆ ਅਤੇ ਕਾਂਗਰਸ ਸਰਕਾਰ ਨੂੰ ਮੁਬਾਰਕਬਾਦ ਦਿੰਦਿਆਂ ਮਾਣਯੋਗ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਧੰਨਵਾਦ ਕਰਦੇ ਹਨ। ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੀ ਲਿਆਕਤ ਨਾਲ ਹਰ ਮਸਲੇ ਨੂੰ ਸੰਜੀਦਾ ਛੋਹਾਂ ਦਿੰਦਿਆਂ ਕਦਮ ਅੱਗੇ ਵਧਾਏ ਹਨ ਅਤੇ ਅੱਜ ਵੀ ਤੇਲ ’ਤੇ ਘਟਾਏ ਵੈਟ ਸਦਕਾ ਹੁਣ ਸੂਬੇ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਚੰਡੀਗੜ੍ਹ ਨੂੰ ਛੱਡ ਕੇ ਸਮੁੱਚੇ ਖੇਤਰ ਵਿਚ ਸਭ ਤੋਂ ਘੱਟ ਹਨ । ਉਹਨਾਂ ਸਪੱਸ਼ਟ ਆਖਿਆ ਕਿ ਦਿਲੀ , ਹਰਿਆਣਾ, ਹਿਮਾਚਲ , ਜੰਮੂ ਕਸ਼ਮੀਰ ਅਤੇ ਰਾਜਸਥਾਨ ਸਭ ਨਾਲੋਂ ਪੰਜਾਬ ਵਿਚ ਤੇਲ ਸਸਤਾ ਹੋ ਗਿਆ ਹੈ । ਵਿਧਾਇਕ ਨੇ ਆਖਿਆ ਕਿ ਹੁਣ ਉਹਨਾਂ ਲੋਕਾਂ ਨੇ ਮੂੰਹ ਵਿਚ ਉਂਗਲਾ ਪਾ ਲਈਆਂ ਹਨ ਜਿਹੜੇ ਆਖਦੇ ਸਨ ਕਿ ਚੰਨੀ ਦੇ ਐਲਾਨ ਹੀ ਕੀਤੇ ਰਹਿ ਜਾਣਗੇ ਜ਼ਮੀਨੀ ਪੱਧਰ ’ਤੇ ਕੁਝ ਨਹੀਂ ਹੋਵੇਗਾ ਪਰ ਪਿਛਲੇ ਹਫ਼ਤੇ ਬਿਜਲੀ ਕੀਮਤਾਂ ਘਟਾਉਣ, ਬਿਜਲੀ ਬਿੱਲ ਮਾਫ਼ ਕਰਨ, ਪਾਣੀ ਦੇ ਬਿੱਲ ਘਟਾਉਣ ਤੇ ਅੱਜ ਤੇਲ ਦੇ ਰੇਟ ਘਟਾ ਕੇ ਮੁੱਖ ਮੰਤਰੀ ਚੰਨੀ ਨੇ ਸਿੱਧ ਕਰ ਦਿੱਤਾ ਕਿ ਉਹ ਕਹਿਣੀ ਅਤੇ ਕਰਨੀ ਦਾ ਪੂਰਾ ਆਗੂ ਹੈ। ਅੱਜ ਜਿਉਂ ਹੀ ਕੈਬਨਿਟ ਦੀ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ ਤਾਂ ਸਮੁੱਚੇ ਪੰਜਾਬ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਪੰਜਾਬ ਦੇ ਕਾਂਗਰਸੀ ਖੇਮਿਆਂ ਦੇ ਨਾਲ ਨਾਲ ਆਮ ਲੋਕ ਵੀ ਇਕ ਦੂਜੇ ਨੂੰ ਵਧਾਈਆਂ ਦਿੰਦੇ ਨਜ਼ਰ ਆਏੇ। ਮੋਗਾ ਵਿਚ ਵੀ ਵਿਧਾਇਕ ਡਾ: ਹਰਜੋਤ ਕਮਲ ਨੂੰ ਮੁਬਾਰਕਾਂ ਦੇਣ ਵਾਲਿਆਂ ਵਿਚ ਮੇਅਰ ਨੀਤਿਕਾ ਭੱਲਾ, ਐਨ ਆਰ ਆਈ ਸਭਾ ਮੋਗਾ ਦੇ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਦਵਿੰਦਰ ਸਿੰਘ ਰਣੀਆ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਪੀਨਾ, ਵਿਧਾਇਕ ਡਾ: ਹਰਜੋਤ ਕਮਲ ਦੇ ਭਰਾ ਸੀਰਾ ਚਕਰ, ਰਾਈਸ ਬਰਾਨ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਨਵੀਨ ਸਿੰਗਲਾ, ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਰਿੰਦਰ ਬਾਵਾ,ਚੇਅਰਮੈਨ ਸੁਰਿੰਦਰ ਸਿੰਘ ਗੋਗੀ ਦੌਧਰੀਆ, ਕਾਂਗਰਸ ਦੇ ਸੋਸ਼ਲ ਮੀਡੀਆ ਸੈੱਲ ਦੇ ਚੇਅਰਮੈਨ ਦੀਸ਼ਾ ਬਰਾੜ, ਦੀਪਕ ਭੱਲਾ, ਕੌਂਸਲਰ ਜਸਵਿੰਦਰ ਸਿੰਘ ਕਾਕਾ ਲੰਢੇਕੇ, ਕੌਂਸਲਰ ਪਾਇਲ ਗਰਗ, ਕੌਂਸਲਰ ਲਖਵੀਰ ਸਿੰਘ ਲੱਖਾ ਦੁੱਨੇਕੇ, ਕੌਂਸਲਰ ਜਸਵਿੰਦਰ ਸਿੰਘ ਛਿੰਦਾ ਬਰਾੜ, ਆੜ੍ਹਤੀਆ ਐਸੋਸੀਏਸ਼ਨ ਸਬਜ਼ੀ ਮੰਡੀ ਦੇ ਪ੍ਰਧਾਨ ਸਰਵਜੀਤ ਸਿੰਘ ਹਨੀ ਸੋਢੀ, ਸੁਖਚੈਨ ਸਿੰਘ ਚੈਨਾ ਲੰਢੇਕੇ ਵਾਰਡ ਇੰਚਾਰਜ, ਕੌਂਸਲਰ ਅਰਵਿੰਦਰ ਸਿੰਘ ਹੈਪੀ ਕਾਹਨਪੁਰੀਆ, ਜੱਗਾ ਪੰਡਿਤ ਵਾਰਡ ਇੰਚਾਰਜ, ਕੁਲਦੀਪ ਸਿੰਘ ਬੱਸੀਆਂ ਵਾਰਡ ਇੰਚਾਰਜ, ਕੌਂਸਲਰ ਪ੍ਰਵੀਨ ਮੱਕੜ, ਕੌਂਸਲਰ ਵਿਜੇ ਖੁਰਾਣਾ, ਬਾਲਮੀਕ ਸਭਾ ਦੇ ਚੇਅਰਮੈਨ ਅਤੇ ਭਾਵਾਧਸ ਦੇ ਮਾਲਵਾ ਜ਼ੋਨ ਦੇ ਪ੍ਰਧਾਨ ਨਰੇਸ਼ ਡੁਲਗਚ,ਸ਼ੰਮੀ ਬੋਹਤ ਪ੍ਰਧਾਨ ਵਾਲਮੀਕ ਸਭਾ, ਕੌਂਸਲਰ ਸਾਹਿਲ ਅਰੋੜਾ, ਕੌਂਸਲਰ ਨਰਿੰਦਰ ਬਾਲੀ, ਕੌਂਸਲਰ ਕੁਸਮ ਬਾਲੀ, ਕੌਂਸਲਰ ਗੌਰਵ ਗਰਗ ਚੇਅਰਮੈਨ ਸੋਸ਼ਲ ਮੀਡੀਆ ਸੈੱਲ ਮੋਗਾ ਸ਼ਹਿਰੀ, ਸੀਨੀਅਰ ਕਾਂਗਰਸੀ ਆਗੂ ਜੁਗਰਾਜ ਸਿੰਘ ਜੱਗਾ ਰੌਲੀ, ਸੀਨੀਅਰ ਕਾਂਗਰਸੀ ਆਗੂ ਨਿਰਮਲ ਸਿੰਘ ਮੀਨੀਆ, ਡਾ: ਨਵੀਨ ਸੂਦ, ਕੌਂਸਲਰ ਡਾ: ਰੀਮਾ ਸੂਦ, ਕੌਂਸਲਰ ਕਸ਼ਮੀਰ ਸਿੰਘ ਲਾਲਾ, ਗੁਰਸੇਵਕ ਸਿੰਘ ਸਮਰਾਟ ਵਾਰਡ ਇੰਚਾਰਜ, ਵਾਰਡ ਇੰਚਾਰਜ ਅਜੇ ਕੁਮਾਰ ਤੋਂ ਇਲਾਵਾ ਨਿਗਮ ਦੇ ਕੌਂਸਲਰ ਅਤੇ ਸੀਨੀਅਰ ਕਾਂਗਰਸੀ ਆਗੂ ਸ਼ਾਮਲ ਸਨ।