ਨਵੀਨ ਸਿੰਗਲਾ ਨੇ ਤੇਲ ਕੀਮਤਾਂ ਘਟਾਉਣ ਲਈ ਮੁੱਖ ਮੰਤਰੀ ਦਾ ਕੀਤਾ ਧੰਨਵਾਦ
ਮੋਗਾ, 7 ਨਵੰਬਰ (ਜਸ਼ਨ): ਰਾਈਸ ਬਰਾਨ ਡੀਲਰਜ਼ ਐਸੋਸੀਏਸ਼ਨ ਰਜਿ: 128 ਦੇ ਪ੍ਰਧਾਨ ਨਵੀਨ ਸਿੰਗਲਾ ਨੇ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਕੈਬਨਿਟ ਵੱਲੋਂ ਪੈਟਰੌਲ ਦੇ ਰੇਟ 10 ਰੁਪਏ ਅਤੇ ਡੀਜ਼ਲ ਦੇ ਰੇਟ ਪੰਜ ਰੁਪਏ ਪ੍ਰਤੀ ਲੀਟਰ ਘਟਾਉਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਆਖਿਆ ਕਿ ਇਸ ਫੈਸਲੇ ਨੇ ਸਿੱਧ ਕਰ ਦਿੱਤਾ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਿਰਫ਼ ਗਰੀਬਾਂ ਦੇ ਹੀ ਮਸੀਹਾ ਨਹੀਂ ਸਗੋਂ ਹਰ ਵਰਗ ਦੇ ਹਿਤਾਂ ਦੇ ਰਖਵਾਲੇ ਅਜਿਹੇ ਲੋਕ ਆਗੂ ਹਨ ਜਿਹਨਾਂ ਨੂੰ ਹਰ ਪਲ ਇਹ ਅਹਿਸਾਸ ਰਹਿੰਦਾ ਹੈ ਕਿ ਉਹਨਾਂ ਨੇ ਸਮੁੱਚੇ ਪੰਜਾਬੀਆਂ ਨੂੰ ਮੰਦੀ ਆਰਥਿਕ ਸਥਿਤੀ ਵਿਚੋਂ ਕਿਸ ਤਰਾਂ ਉਭਾਰਨਾ ਹੈ। ਸੀਨੀਅਰ ਕਾਂਗਰਸੀ ਆਗੂ ਨਵੀਨ ਸਿੰਗਲਾ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਫੈਸਲੇ ਨਾਲ ਜਿੱਥੇ ਗਰੀਬਾਂ ਅਤੇ ਆਮ ਲੋਕਾਂ ਨੂੰ ਰਾਹਤ ਮਿਲੇਗੀ ਉੱਥੇ ਵਪਾਰੀ ਵਰਗ ਨੂੰ ਵੀ ਇਸ ਚਿੰਤਾ ਤੋਂ ਮੁਕਤੀ ਮਿਲੇਗੀ ਕਿ ਤੇਲ ਕੀਮਤਾਂ ਵਧਣ ਨਾਲ ਬਜ਼ਾਰ ਦੀ ਹਰ ਚੀਜ਼ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਈ ਸੀ ਪਰ ਹੁਣ ਤੇਲ ਕੀਮਤਾਂ ਘਟਣ ਨਾਲ ਵਪਾਰਕ ਲੈਣ ਦੇਣ ਵਧਣ ਸਦਕਾ ਬਜ਼ਾਰ ਵਿਚ ਮੁੜ ਤੋਂ ਰੌਣਕ ਪਰਤੇਗੀ ਅਤੇ ਹਰ ਵਰਗ ਸੌਖ ਮਹਿਸੂਸ ਕਰੇਗਾ।