ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਨੇ ਮੋਗਾ ਵਾਸੀਆਂ ਨੂੰ ਦੀਵਾਲੀ ਦੇ ਪਵਿੱਤਰ ਦਿਹਾੜੇ ’ਤੇ ਦਿੱਤੀਆਂ ਵਧਾਈਆਂ
ਮੋਗਾ, 4 ਨਵੰਬਰ (ਜਸ਼ਨ): ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇ ਪਵਿੱਤਰ ਦਿਹਾੜੇ ’ਤੇ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਨੇ ਮੋਗਾ ਵਾਸੀਆਂ ਨੂੰ ਵਧਾਈ ਦਿੰਦਿਆਂ ਆਖਿਆ ਕਿ ਆਪਸੀ ਭਾਈਚਾਰਕ ਸਾਂਝ ਦੀ ਰਵਾਇਤ ਵਾਲੇ ਦੀਵਾਲੀ ਦੇ ਤਿਓਹਾਰ ਅਤੇ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲ੍ਹੇ ਵਿਚੋਂ ਮੁਕਤ ਕਰਵਾਉਣ ਵਾਲੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਮਦ ’ਤੇ ਕੀਤੀ ਜਾਂਦੀ ਦੀਪਮਾਲਾ ਸਦਕਾ ਸਾਡੇ ਮਨਾਂ ਵਿਚ ਰੌਸ਼ਨੀਆਂ ਦੇ ਬਲਦੇ ਦੀਵੇ ਭਵਿੱਖ ਲਈ ਦਿਸ਼ਾ ਨਿਰਦੇਸ਼ ਮੁਹਈਆ ਕਰਵਾਉਂਦੇ ਨੇ ਇਸ ਕਰਕੇ ਉਹ ਅਰਦਾਸ ਕਰਦੇ ਨੇ ਇਹ ਦੀਵਾਲੀ ਹਰ ਸਖਸ਼ ਲਈ ਭਾਗਾਂਭਰੀ ਹੋਵੇ ।