ਵਿਧਾਇਕ ਡਾ: ਹਰਜੋਤ ਕਮਲ ਨੇ ਪੰਜਾਬੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਦਿੱਤੀਆਂ ਮੁਬਾਰਕਾਂ
ਮੋਗਾ, 3 ਨਵੰਬਰ (ਜਸ਼ਨ): ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਨੇ ਪੰਜਾਬੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ ਦਿੰਦਿਆਂ ਆਖਿਆ ਕਿ ਰੌਸ਼ਨੀਆਂ ਦੇ ਇਸ ਤਿਓਹਾਰ ਨੂੰ ਰਵਾਇਤੀ ਖੰਗ ਨਾਲ ਮਨਾਉਂਦਿਆਂ ਆਪਸੀ ਸਾਂਝ ਅਤੇ ਪਿਆਰ ਦੀਆਂ ਗੰਢਾਂ ਨੂੰ ਹੋਰ ਪੀਡੀਆਂ ਕਰਨ ਦੀ ਲੋੜ ਹੈ ਤਾਂ ਕਿ ਅਸੀਂ ਸਾਰੇ ਆਪਣੇ ਦੇਸ਼ ਨੂੰ ਹੋਰ ਅੱਗੇ ਲੈ ਜਾ ਸਕੀਏ । ਉਹਨਾਂ ਆਖਿਆ ਕਿ ਜਿੱਥੇ ਰਾਵਣ ਦੀ ਲੰਕਾਂ ਫਤਿਹ ਕਰਨ ਉਪਰੰਤ ਭਗਵਾਨ ਰਾਮ ਦੀ ਆਮਦ ’ਤੇ ਸਦੀਆਂ ਤੋਂ ਅਸੀਂ ਘਿਓ ਦੇ ਦੀਵੇ ਬਾਲ ਕੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਆ ਰਹੇ ਹਾਂ ਉੱਥੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ 52 ਪਹਾੜੀ ਰਾਜਿਆਂ ਨੂੰ ਗਵਾਲੀਅਰ ਦੇ ਕਿਲ੍ਹੇ ਵਿਚੋਂ ਰਿਹਾਅ ਕਰਵਾਉਣ ਦੇ ਇਤਿਹਾਸਕ ਪਲਾਂ ਉਪਰੰਤ ਸ਼੍ਰੀ ਅਮਿ੍ਰਤਸਰ ਸਾਹਿਬ ਜੀ ਵਿਖੇ ਪਹੰੁਚਣ ’ਤੇ ਕੀਤੀ ਗਈ ਦੀਪਮਾਲਾ ਵੀ ਬੰਦੀ ਛੋੜ ਦਿਵਸ ਦੇ ਰੂਪ ਵਿਚ ਅੱਜ ਤੱਕ ਮਨਾਈ ਜਾ ਰਹੀ ਹੈ , ਇਸ ਕਰਕੇ ਸਾਨੂੰ ਸਭ ਨੂੰ ਜਾਤ ਪਾਤ ਅਤੇ ਰੰਗ ਭੇਦ ਦੇ ਬੰਧਨਾਂ ਤੋਂ ਉੱਪਰ ਉੱਠ ਕੇ ਮਨੁੱਖੀ ਕਦਰਾਂ ਕੀਮਤਾਂ ਦੀ ਮਜਬੂਤੀ ਲਈ ਸਾਂਝੀਵਾਲਤਾ ਨਾਲ ਦੀਵਾਲੀ ਨੂੰ ਮਨਾਉਣਾ ਚਾਹੀਦਾ ਹੈ।