ਸੀਨੀਅਰ ਕਾਂਗਰਸੀ ਆਗੂ ਦੀਪਕ ਭੱਲਾ ਨੂੰ ਜਨਮਦਿਨ ’ਤੇ ਸ਼ਹਿਰਵਾਸੀਆਂ ਨੇ ਦਿੱਤੀਆਂ ਮੁਬਾਰਕਾਂ

ਮੋਗਾ, 2 ਨਵੰਬਰ (ਜਸ਼ਨ): ਮੋਗਾ ਨਗਰ ਨਿਗਮ ਦੇ ਮੇਅਰ ਸ਼੍ਰੀਮਤੀ ਨੀਤਿਕਾ ਭੱਲਾ ਦੇ ਪਤੀ ਦੀਪਕ ਭੱਲਾ ਦੇ ਜਨਮ ਦਿਨ ਨੂੰ ਮਨਾਉਂਦਿਆਂ ਡਿਪਟੀ ਮੇਅਰ ਅਸ਼ੋਕ ਧਮੀਜਾ ਨੇ ਆਪਣੇ ਦਫਤਰ  ‘ਚ ਕੇਕ ਕੱਟ ਕੇ ਭੱਲਾ ਪਰਿਵਾਰ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ । ਇਸ ਮੌਕੇ ਕੌਂਸਲਰ ਸ਼ਿੰਦਾ ਬਰਾੜ, ਕੌਂਸਲਰ ਜਗਦੀਪ ਜੱਗੂ, ਕੌਂਸਲਰ ਵਿਜੇ ਖੁਰਾਣਾ ਪਾਲ ਸੰਨੀ ਸਟੂਡੀਓ ਵਾਲਿਆਂ ਨੇ ਦੀਪਕ ਭੱਲਾ ਦਾ ਮੂੰਹ ਮਿੱਠਾ ਕਰਵਾਇਆ। 
ਇਸ ਮੌਕੇ ਕੌਂਸਲਰ ਸ਼ਿੰਦਾ ਬਰਾੜ ਨੇ ਆਖਿਆ ਕਿ ਵਿਧਾਇਕ ਡਾ: ਹਰਜੋਤ ਕਮਲ ਦੀ ਅਗਵਾਈ ਵਿਚ ਜੰਗੀ ਪੱਧਰ ’ਤੇ ਹੋ ਰਹੇ ਸ਼ਹਿਰ ਦੇ ਵਿਕਾਸ ਲਈ ‘ਟੀਮ ਹਰਜੋਤ ’ ਦੇ ਸਰਗਰਮ ਮੈਂਬਰ ਵਜੋਂ ਸੇਵਾਵਾਂ ਨਿਭਾਅ ਰਹੇ ਦੀਪਕ ਭੱਲਾ ਤੋਂ ਮੋਗਾ ਵਾਸੀਆਂ ਨੂੰ ਵੱਡੀਆਂ ਆਸਾਂ ਹਨ ਅਤੇ ਨਿਰਸਵਾਰਥ ਸੇਵਾ ਭਾਵਨਾ ਵਾਲੇ ਸੁਭਾਅ ਸਦਕਾ ਅੱਜ ਮੋਗਾ ਵਾਸੀ ਦੀਪਕ ਭੱਲਾ ਨੂੰ ਲੰਮੀ ਉਮਰ ਅਤੇ ਨਿਰੋਈ ਸਿਹਤ ਲਈ ਦੁਆਵਾਂ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਵਿਧਾਇਕ ਡਾ: ਹਰਜੋਤ ਕਮਲ ਤੋਂ ਇਲਾਵਾ ਵੱਖ ਵੱਖ ਕੌਂਸਲਰਾਂ ਅਤੇ ਸ਼ਹਿਰ ਦੇ ਪਤਵੰਤਿਆਂ ਨੇ ਦੀਪਕ ਭੱਲਾ ਨੂੰ ਘਰ ਆ ਕੇ ਮੁਬਾਰਕਾਂ ਦਿੱਤੀਆਂ ਜਦਕਿ ਕਈ ਚਾਹੁਣਵਾਲਿਆਂ ਨੇ ਫ਼ੋਨ ’ਤੇ ਵੀ ਜਨਮਦਿਨ ਮੁਬਾਰਕ ਆਖਿਆ।