ਬਾਬਾ ਇਕਬਾਲ ਸਿੰਘ ਵੱਲੋਂ ਕਰਵਾਏ ਧਾਰਮਿਕ ਸਮਾਗਮ ‘ਚ ਵੱਡੀ ਗਿਣਤੀ ‘ਚ ਸੰਤਾਂ-ਮਹਾਪੁਰਸ਼ਾਂ ਅਤੇ ਸੰਗਤਾਂ ਨੇ ਕੀਤੀ ਸ਼ਮੂਲੀਅਤ
ਨੱਥੂਵਾਲਾ ਗਰਬੀ, 30 ਸਤੰਬਰ (ਰਾਜਿੰਦਰ ਸਿੰਘ ਕੋਟਲਾ)- ਸਥਨਕ ਕਸਬੇ ਨੱਥੂਵਾਲਾ ਗਰਬੀ ਦੇ ਜੰਮਪਲ ਸੰਤ ਬਾਬਾ ਇਕਬਾਲ ਸਿੰਘ ਜੀ ਵੱਲੋਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਧਾਰਮਿਕ ਸਮਾਗਮ ਕਰਵਾਇਆ ਗਿਆ।ਜਿਸ ਦੌਰਾਨ 28 ਸਤੰਬਰ ਨੂੰ ਸ਼੍ਰੀ ਗੁਰੂੁ ਗ੍ਰੰਥ ਸਾਹਿਬ ਜੀ ਦੇ ਪੰਜ ਅਖੰਡ ਪਾਠ ਰੱਖੇ ਗਏ ਅਤੇ ਦੋ ਦਿਨ ਰਾਤਰੀ ਦੀਵਾਨ ਲਗਾਏ ਗਏ। 30 ਸਤੰਬਰ ਨੂੰ ਪੰਜ ਸ਼੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ ।ਉਪਰੰਤ ਧਾਰਮਿਕ ਦੀਵਾਨ ਸਜਾਏ ਗਏ।ਜਿਸ ਵਿੱਚ ਭਾਈ ਜਗਤਾਰ ਸਿੰਘ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਨੇ ਆਪਣੇ ਜਥੇ ਰਾਹੀ ਅਲਾਹੀ ਬਾਣੀ ਦੇ ਰਸਭਿੰਨੇ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ।ਸਮਾਗਮ ਦੌਰਾਨ ਸੰਤ ਸਮਾਜ ਨਾਲ ਸੰਬੰਧਿਤ ਵੱਡੀ ਗਿਣਤੀ ਵਿੱਚ ਸੰਤਾਂ ਮਹਾਪੁਰਸ਼ਾਂ ਨੇ ਸ਼ਮੂਲੀਅਤ ਕੀਤੀ ਅਤੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ।ਉਪਰੰਤ ਬਾਬਾ ਚਮਕੌਰ ਸਿੰਘ ਭਾਈਰੂਪਾ ਅਤੇ ਜੱਥੇਦਾਰ ਤੀਰਥ ਸਿੰਘ ਮਾਹਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਲਾ ਮੋਗਾ ਨੇ ਕਿਹਾ ਬਾਬਾ ਇਕਬਾਲ ਸਿੰਘ ਜੀ ਵੱਲੋਂ ਕੀਤੀ ਜਾਂਦੀ ਸੇਵਾ ਬਹੁਤ ਮਹਾਨ ਹੈ।ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੀਆਂ ਸ਼ਾਦੀਆਂ ਕਰਵਾਉਣਾ, ਬੇਘਰੇ ਲੋਕਾਂ ਦੇ ਮਕਾਨ ਤਿਆਰ ਕਰਵਾ ਦੇ ਦੇਣੇ, ਮਰੀਜਾਂ ਦਾ ਇਲਾਜ ਕਰਵਾਉਣਾ, ਚਾਰੇ ਤਖਤਾਂ ਅਤੇ ਹੋਰ ਧਾਰਮਿਕ ਸਥਾਨਾਂ ਦੇ ਸੰਗਤਾਂ ਨੂੰ ਮੁਫਤ ਦਰਸ਼ਨ ਕਰਵਾਉਣੇ ਆਦਿ ਸਾਰੇ ਕੰਮ ਸਿਰਫ ਬਾਬਾ ਇਕਬਾਲ ਸਿੰਘ ਜੀ ਦੇ ਹਿੱਸੇ ਹੀ ਆਏ ਹਨ ਜਿੰਨਾ ਨੂੰ ਬਾਬਾ ਜੀ ਵੱਲੋਂ ਬਾਖੂਬੀ ਨਿਭਾਇਆ ਵੀ ਜਾ ਰਿਹਾ ਹੈ।ਇਸ ਵਾਸਤੇ ਬਾਬਾ ਜੀ ਤੇ ਅਕਾਲ ਪੁਰਖ ਦੀ ਬਹੁਤ ਕਿਰਪਾ ਹੈ।ਇਸ ਮੌਕੇ ਤੇ ਬਾਬਾ ਇਕਬਾਲ ਸਿੰਘ ਨੇ ਆਈਆਂ ਹੋਈਆਂ ਸੰਗਤਾਂ ਅਤੇ ਮਹਾਪੁਰਸ਼ਾਂ,ਮੋਹਤਵਾਰਾਂ ਦਾ ਧੰਨਵਾਦ ਕੀਤਾ।ਇਸ ਸਮੇ ਸੰਤਾਂ,ਮੋਹਤਵਾਰਾਂ ਅਤੇ ਮੀਡੀਆ ਕਰਮੀਆਂ ਦਾ ਬਾਬਾ ਜੀ ਵੱਲੋਂ ਸਨਮਾਨ ਵੀ ਕੀਤਾ ਗਿਆ।ਇਸ ਮੌਕੇ ਤੇ ਸੰਤ ਬਾਬਾ ਹਰਬੇਅੰਤ ਸਿੰਘ ਮਸਤੂਆਣਾ ਸਾਹਿਬ,ਬਾਬਾ ਅਵਤਾਰ ਸਿੰਘ ਮੌੜਾ ਵਾਲੇ,ਬਾਬਾ ਸੁਖਦੇਵ ਸਿੰਘ ਸਧਾਣਾ ਸਾਹਿਬ,ਬਾਬਾ ਸੁਖਦੇਵ ਸਿੰਘ ਜੋਗਾਨੰਦ ਵਾਲੇ,ਬਾਬਾ ਸਤਨਾਮ ਸਿੰਘ ਰਾਜੇਆਣਾ,ਬਾਬਾ ਚਮਕੌਰ ਸਿੰਘ ਭਾਈ ਰੂਪਾ,ਮੁਖੀਆ ਮਹੰਤ ਬਲੌਰ ਸਿੰਘ ਪੰਜਗਰਾਈ ਕਲਾਂ ਵਾਲੇ,ਬਾਬਾ ਬਲਵਿੰਦਰ ਸਿੰਘ ਪੰਜਗਰਾਈ ਕਲਾਂ, ਮਹੰਤ ਹਰਵਿੰਦਰ ਸਿੰਘ ਔਲਖ,ਮਹੰਤ ਇੰਦਰਜੀਤ ਸਿੰਘ ਕੋਠੇ ਥੇ,ਮਹੰਤ ਅੰਗਰੇਜ ਸਿੰਘ ਔਲਖ,ਮਹੰਤ ਰਾਮਾਨੰਦ ਸਿੰਘ ਜੈਮਲ ਵਾਲਾ,ਮਹੰਤ ਹਰਚਰਨ ਸਿੰਘ ਭੇਖਾ,ਮਹੰਤ ਬ੍ਰਹਿਮਸਰੂਪ ਸਿੰਘ ਢੈਪਈ,ਮਹੰਤ ਗੁਰਵੰਤ ਦਾਸ ਰੌਤਾ,ਮਹੰਤ ਸੁਧਮੁਨੀ ਜੀ ਚੂਹੜਚੱਕ ਵਾਲੇ,ਮਹੰਤ ਜਗਦੇਵ ਮੁਨੀ ਜੀ ਖਾਈ ਵਾਲੇ,ਮਹੰਤ ਜਗਦੇਵ ਮੁਨੀ ਜੀ ਖਾਈ ਵਾਲੇ,ਮਹੰਤ ਗੁਰਸੇਵਕ ਸਿੰਘ ਢਿਲਵਾ,ਮਹੰਤ ਪਰਮਿੰਦਰ ਸਿੰਘ ਭਾਈ ਰੂਪਾ, ਮਹੰਤ ਰਘਬੀਰ ਸਿੰਘ ਬਰਨਾਲਾ, ਮਹੰਤ ਹਰਦੇਵ ਸਿੰਘ ਖਾਰਾ,ਮਹੰਤ ਭੋਲਾ ਸਿੰਘ ਸੰਗਤਪੁਰਾ,ਮਹੰਤ ਸੁਖਜੀਤ ਸਿੰਘ ਸੰਧੂ ਖੁਰਦ,ਭੋਲਾ ਸਿੰਘ ਸਮਾਧ ਭਾਈ,ਸਰਪੰਚ ਜਸਵੀਰ ਸਿਘ ਸੀਰਾ, ਸਰਪੰਚ ਗੁਰਮੇਲ ਸਿੰਘ,ਪੰਚ ਸੱਤਪਾਲ ਸਿੰਘ,ਕੁਲਦੀਪ ਸਿੰਘ ਮਾਹਲਾ,ਬਲਵੰਤ ਸਿੰਘ ਜੈਮਲਵਾਲਾ,ਰਾਜਵੀਰ ਸਿੰਘ ਭਲੂਰੀਆਂ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।