ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਰੋਟਰੀ ਕਲੱਬ ਮੋਗਾ ਸਿਟੀ ਨੇ 500 ਤੁਲਸੀ ਦੇ ਬੂਟੇ ਵੰਡੇ

ਮੋਗਾ, 29 ਸਤੰਬਰ (ਜਸ਼ਨ): ਰੋਟਰੀ ਕਲੱਬ ਮੋਗਾ ਸਿਟੀ ਵੱਲੋਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਵਸ ਮੌਕੇ ਪ੍ਰਤਾਪ ਰੋਡ ਮੋਗਾ ਵਿਖੇ 500 ਤੁਲਸੀ ਦੇ ਬੂਟੇ ਵੰਡੇ । ਕਲੱਬ ਦੇ ਚੇਅਰਮੈਨ ਵਿਜੇ ਮਦਾਨ, ਪ੍ਰਧਾਨ ਰਾਜੀਵ ਸਿੰਗਲਾ, ਪ੍ਰੋਜੈਕਟ ਚੇਅਰਮੈਨ ਮਨੀਸ਼ ਸਿੰਗਲਾ, ਪ੍ਰਵੇਸ਼ ਗੋਇਲ ਅਤੇ ਸੰਜੇ ਗਰਗ ਨੇ ਦੱਸਿਆ ਕਿ ਤੁਲਸੀ ਦਾ ਪੌਦਾ ਜਿੱਥੇ ਧਾਰਮਿਕ ਆਸਥਾ ਦਾ ਪ੍ਰਤੀਕ ਹੈ ਉੱਥੇ ਇਹ ਪੌਦਾ ਔਸ਼ਧੀ ਗੁਣਾਂ ਕਰਕੇ ਵੀ ਹਰੇਕ ਘਰ ਵਿਚ ਲਗਾਉਣਾ ਚਾਹੀਦਾ ਹੈ। ਉਹਨਾਂ ਆਖਿਆ ਕਿ ਆਯੂਰਵੈਦ ਵਿਚ ਇਸ ਨੂੰ  ਅਨੇਕਾਂ ਬੀਮਾਰੀਆਂ ਦੇ ਇਲਾਜ ਲਈ ਵਰਤਿਆ ਜਾਂਦਾ ਹੈ ਜਦਕਿ ਵਿਗਿਆਨਕ ਤੌਰ ’ਤੇ ਇਹ ਪੌਦਾ ਸ਼ੁੱਧ ਵਾਤਾਵਰਨ ਮੁਹਈਆ ਕਰਵਾਉਂਦਾ ਹੈ। ਉਹਨਾਂ ਆਖਿਆ ਕਿ ਸ਼ਹੀਦਾਂ ਨੇ ਕੁਰਬਾਨੀਆਂ ਦੇ ਕੇ ਦੇਸ਼ਵਾਸੀਆਂ ਲਈ ਆਜ਼ਾਦੀ ਬਖਸ਼ਿਸ਼ ਕੀਤੀ ਅਤੇ ਸਮੂਹ ਦੇਸ਼ਵਾਸੀਆਂ ਦੀ ਨਰੋਈ ਸਿਹਤ ਲਈ ਰੋਟਰੀ ਕਲੱਬ ਮੋਗਾ ਸਿਟੀ ਵੱਲੋਂ ਪੌਦੇ ਵੰਡਣ ਦਾ ਪ੍ਰੌਜੈਕਟ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਕੀਤਾ ਗਿਆ ਹੈ। 
ਇਸ ਮੌਕੇ ਵਿਜੇ ਮਦਾਨ, ਰਾਜੀਵ ਸਿੰਗਲਾ, ਪ੍ਰਵੇਸ਼ ਗੋਇਲ, ਵਿਜਯੰਤ ਗੁਪਤਾ,  ਗੁਰਜੀਤ ਸਿੰਘ, ਜਗਤਾਰ ਸਿੰਘ, ਰਾਕੇਸ਼ ਗੋਇਲ, ਸੰਜੇ ਗਰਗ, ਸੇਵਾ ਸਿੰਘ, ਅਲਕਾ ਸਿੰਗਲਾ, ਦਵਿੰਦਰ ਕੌਰ ਮਦਾਨ, ਸ਼ੋਭਾ ਰਾਣੀ, ਨੀਤੂ ਗੁਪਤਾ, ਪਿ੍ਰਅੰਕਾ ਗੁਪਤਾ, ਰੀਤੂ ਕਾਲੜਾ, ਰਜਨੀ ਸਿੰਗਲਾ, ਚਾਹਤ ਮੈਦਾਨ, ਰੂਬਿਕਾ ਗਰਗ, ਅਕਾਂਕਸ਼ਾ ਸਿੰਗਲਾ, ਪਿ੍ਰਅੰਕਾ ਗੁਪਤਾ ਆਦਿ ਹਾਜ਼ਰ ਸਨ ।