ਮਿਊਂਸੀਪਲ ਇੰਪਲਾਈਜ਼ ਫੈਡਰੇਸ਼ਨ ਵੱਲੋਂ ਮੋਗਾ ਨਗਰ ਨਿਗਮ ‘ਚ ਮਨਾਇਆ ਗਿਆ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ
ਮੋਗਾ,28 ਸਤੰਬਰ (ਜਸ਼ਨ): ਮਿਊਂਸੀਪਲ ਇੰਪਲਾਈਜ਼ ਫੈਡਰੇਸ਼ਨ ਵੱਲੋਂ ਮੋਗਾ ਨਗਰ ਨਿਗਮ ‘ਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਫੈਡਰੇਸ਼ਨ ਦੇ ਪ੍ਰਧਾਨ ਸੇਵਕ ਰਾਮ ਫੌਜੀ , ਸੀਵਰੇਜ ਯੂਨੀਅਨ ਦੇ ਪ੍ਰਧਾਨ ਸਤਪਾਲ ਅੰਜਾਨ , ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਸੁਖਪਾਲ ਸੋਂਦਾ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਕੁਰਬਾਨੀ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਕਿਹਾ ਕਿ ਭਗਤ ਸਿੰਘ ਦਾ ਸੁਪਨਾ ਸੀ ਕਿ ਹਰ ਇਕ ਭਾਰਤਵਾਸੀ ਨੂੰ ਰੁਜ਼ਗਾਰ ਮਿਲੇ, ਭਾਰਤ ਦੇ ਹਰ ਨਾਗਰਿਕ ਨੂੰ ਬਣਦਾ ਮਾਣ ਸਨਮਾਨ ਮਿਲੇ ਅਤੇ ਕਿਸੇ ਨੂੰ ਉਸਦੇ ਜਾਇਜ਼ ਹੱਕਾਂ ਤੋਂ ਵਾਂਝਾ ਨਾ ਰੱਖਿਆ ਜਾਵੇ। ਇਸ ਮੌਕੇ ’ਤੇ ਫੈਡਰੇਸ਼ਨ ਦੇ ਚੇਅਰਮੈਨ ਸਤਪਾਲ ਅੰਜਾਨ , ਸਰਪ੍ਰਸਤ ਸਰਬਜੀਤ ਸਿੰਘ ਮਾਨ, ਸੁਰਜੀਤ ਸਿੰਘ ਆਹਲੂਵਾਲੀਆ, ਜਨਰਲ ਸਕੱਤਰ ਰਵੀ ਸਾਰਵਾਣ , ਸਫ਼ਾਈ ਸੇਵਕ ਯੂਨੀਅਨ ਦੀ ਚੇਅਰਪਰਸਨ ਆਸ਼ਾ ਡੁਲਗਚ, ਰਾਹੁਲ ਉਜੀਨਵਾਲ,ਸੀਨੀਅਰ ਆਗੂ ਸਿਕੰਦਰ ਗੱਲੂ, ਕੈਸ਼ੀਅਰ ਲਾਲ ਚੰਦ, ਜੁਆਇੰਟ ਸਕੱਤਰ ਰਾਹੁਲ ਮਹਿਲਾਂਦੀਆ, ਸੀਵਰੇਜ ਯੂਨੀਅਨ ਦੇ ਜਨਰਲ ਸਕੱਤਰ ਮੰਗਤ ਰਾਮ, ਚੇਅਰਮੈਨ ਰਾਮ ਕਿਸ਼ਨ , ਸੀਨੀਅਰ ਵਾਈਸ ਪ੍ਰਧਾਨ ਬਿੱਟੂ ਚਾਂਵਰੀਆ, ਰਵੀ ਚਾਵਰੀਆ, ਲਲਿਤ ਕੁਮਾਰ ਅਤੇ ਹੋਰ ਸਾਰੇ ਸਾਥੀ ਹਾਜ਼ਰ ਸਨ। ਇਸ ਸ਼ੁੱਭ ਮੌਕੇ ’ਤੇ ਯੂਨੀਅਨ ਵੱਲੋਂ ਲੱਡੂ ਵੰਡ ਕੇ ਆਏ ਹੋਏ ਸਾਰੇ ਸਾਥੀਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ।