ਕਮਿਸ਼ਨਰ ਫਿਰੋਜਪੁਰ ਡਿਵੀਜਨ ਦਲਜੀਤ ਸਿੰਘ ਮਾਂਗਟ ਵੱਲੋਂ ਪੋਲਿੰਗ ਬੂਥਾਂ ਦੀ ਚੈਕਿੰਗ
ਮੋਗਾ, 28 ਸਤੰਬਰ(ਜਸ਼ਨ): ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅਗਾਮੀ ਵਿਧਾਨ ਸਭਾ ਚੋਣਾਂ-2022 ਨੂੰ ਮੱਦੇਨਜ਼ਰ ਰੱਖਦੇ ਹੋਏ ਪੋਲਿੰਗ ਸਟੇਸ਼ਨਾਂ ਦੀ 100% ਫਿਜੀਕਲ ਵੈਰੀਫਿਕੇਸ਼ਨ ਕੀਤੀ ਜਾਣੀ ਹੈ। ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕਮਿਸ਼ਨਰ ਫਿਰੋਜਪੁਰ ਡਿਵੀਜਨ, ਫਿਰੋਜਪੁਰ ਸ੍ਰ ਦਲਜੀਤ ਸਿੰਘ ਮਾਂਗਟ ਵੱਲੋਂ ਆਪਣੀ ਡਿਵੀਜਨ ਵਿੱਚ ਪੈਂਦੇ ਸਮੂਹ ਜਿਲ੍ਹਿਆਂ ਦੇ 22 ਪੋਲਿੰਗ ਸਟੇਸ਼ਨਾਂ ਲੋਕੇਸ਼ਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਵੱਲੋਂ ਹਰੇਕ ਬੂਥ ਤੇ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰਾਂ ਲਈ ਮੌਜੂਦ ਘੱਟੋ ਘੱਟ ਜਰੂਰੀ ਸਹੂਲਤਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।ਅੱਜ ਉਹਨਾਂ ਵੱਲੋਂ ਜਿਲ੍ਹਾ ਮੋਗਾ ਦੇ ਵਿਧਾਨ ਸਭਾ ਚੋਣ ਹਲਕਾ 073-ਮੋਗਾ ਦੇ ਬੂਥ ਨੰ. 106 ਅਤੇ 107 ਸੈਕਰਡ ਹਾਰਟ ਪਬਲਿਕ ਸਕੂਲ, ਦੁਸਾਂਝ ਰੋਡ, ਮੋਗਾ ਅਤੇ ਬੂਥ ਨੰ. 122 ਤੋਂ 125 ਸਰਕਾਰੀ ਸੀਨੀ, ਸੈਕੰ. ਸਕੂਲ ਗੋਧੇਵਾਲਾ, ਮੋਗਾ ਦੀ ਚੈਕਿੰਗ ਕੀਤੀ ਗਈ ਹੈ। ਚੈਕਿੰਗ ਦੌਰਾਨ ਉਨ੍ਹਾਂ ਵੱਲੋਂ ਪਾਇਆ ਗਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਵੋਟਰਾਂ ਨੂੰ ਮੁਹੱਈਆ ਕਰਵਾਉਣ ਵਾਲੀਆਂ ਸਾਰੀਆਂ ਸਹੂਲਤਾਂ ਉਪਲਬੱਧ ਹਨ।ਇਸ ਮੌਕੇ ਵਿਧਾਨ ਸਭਾ ਚੋਣ ਹਲਕਾ 073-ਮੋਗਾ ਦੇ ਚੋਣਕਾਰ ਰਜਿਸਟਰੇਸ਼ਨ ਅਫਸਰ ਸ਼੍ਰੀ ਸਤਵੰਤ ਸਿੰਘ, ਐਸ.ਡੀ.ਐਮ. ਮੋਗਾ ਅਤੇ ਚੋਣ ਤਹਿਸੀਲਦਾਰ ਸ਼੍ਰੀ ਬਰਜਿੰਦਰ ਸਿੰਘ ਅਤੇ ਸਟਾਫ ਹਾਜਰ ਸਨ।