ਆਮ ਆਦਮੀ ਪਾਰਟੀ ਦੀ ਪਹਿਲੀ ਗਰੰਟੀ, 300 ਯੂਨਿਟ ਪ੍ਰਤੀ ਮਹੀਨਾ ਮਾਫ ਦੀ ਗਰੰਟੀ ਲਈ, ਮੋਗਾ ਦੇ ਚਾਰੇ ਹਲਕਿਆਂ ਦੇ ਲੋਕਾਂ ਚ ਭਾਰੀ ਉਤਸ਼ਾਹ
*ਜਿਲ੍ਹਾ ਮੋਗਾ ਦੇ ਚਾਰੋ ਹਲਕਿਆਂ ਉੱਤੇ ਆਮ ਆਦਮੀ ਪਾਰਟੀ ਰਵਾਇਤੀ ਪਾਰਟੀਆਂ ਉੱਤੇ ਭਾਰੂ
ਮੋਗਾ,7 ਅਗਸਤ ( ਜਸ਼ਨ): ਜਿਲ੍ਹਾ ਮੋਗਾ ਦੇ ਹਲਕਾ ਮੋਗਾ, ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ ਅਤੇ ਧਰਮਕੋਟ ਵਿੱਚ ਆਮ ਆਦਮੀ ਪਾਰਟੀ ਦੇ ਪ੍ਰੋਗਰਾਮ ਕੇਜਰੀਵਾਲ ਦੀ ਗਰੰਟੀ ਦਾ 300 ਯੂਨਿਟ ਹਰ ਘਰ ਨੂੰ ਹਰ ਮਹੀਨੇ ਮਾਫ ਜਿਲ੍ਹੇ ਦੇ ਪ੍ਰੋਗਰਾਮਾਂ ਵਿੱਚ ਪਿੰਡ ਅਤੇ ਸ਼ਹਿਰ ਵਾਸੀਆਂ ਦੇ ਹੋ ਰਹੇ ਵੱਡੇ ਇਕੱਠ ਦਰਸਾਉਂਦੇ ਹਨ ਕਿ 2022 ਚ ਲੋਕ ਰਵਾਇਤੀ ਪਾਰਟੀਆਂ ਨੂੰ ਛੱਡ, ਆਵਦੇ ਬੱਚਿਆਂ ਦੇ ਭਵਿੱਖ ਲਈ ਆਪ ਦੀ ਸਰਕਾਰ ਬਣਾਉਣਗੇ। ਇਹ ਪ੍ਰੋਗਰਾਮ ਲੋਕਾਂ ਨਾਲ ਸੰਪਰਕ ਬਣਾਉਣ ਲਈ ਰੱਖੇ ਜਾ ਰਹੇ ਹਨ। ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਦੁਆਰਾ ਕੀਤੇ ਗਏ ਲੋਕ ਪੱਖੀ ਅਤੇ ਇਮਾਨਦਾਰੀ ਨਾਲ ਕੀਤੇ ਕੰਮਾਂ ਤੋਂ ਖੁਸ਼ ਹਨ। ਪੰਜਾਬ ਦੇ ਲੋਕ ਹੁਣ ਝੂਠੇ ਵਾਦਿਆਂ ਵਾਲੀ ਸਰਕਾਰ ਨਹੀਂ, ਕੰਮ ਕਰਨ ਵਾਲੀ ਸਰਕਾਰ ਚਾਹੁੰਦੇ ਹਨ।
ਜਿਕਰਯੋਗ ਗੱਲ ਹੈ ਆਮ ਆਦਮੀ ਪਾਰਟੀ ਵੱਲੋਂ ਨਿਹਾਲ ਸਿੰਘ ਵਾਲਾ ਤੋਂ ਐਮ. ਐਲ. ਏ. ਮਨਜੀਤ ਸਿੰਘ ਬਿਲਾਸਪੁਰ, ਮੋਗਾ ਨਵਦੀਪ ਸੰਘਾ, ਬਾਘਾਪੁਰਾਣਾ ਤੋਂ ਅਮ੍ਰਿਤਪਾਲ ਸਿੰਘ ਸਿੱਧੂ, ਧਰਮਕੋਟ ਤੋਂ ਦਵਿੰਦਰਜੀਤ ਸਿੰਘ (ਲਾਡੀ ਢੋਸ) ਹਲਕਾ ਇੰਚਾਰਜ ਨਿਯੁਕਤ ਹੋਣ ਤੋਂ ਬਾਅਦ ਮੋਗੇ ਜਿਲ੍ਹੇ ਦੇ ਚਾਰੇ ਹਲਕਿਆਂ 'ਚ ਆਮ ਆਦਮੀ ਪਾਰਟੀ ਦੇ ਪ੍ਰਚਾਰ ਅਤੇ ਲੋਕਾਂ ਦਾ ਉਤਸ਼ਾਹ ਦਰਸਾਉਂਦਾ ਹੈ ਕਿ ਮੋਗੇ ਜਿਲ੍ਹੇ ਦੇ ਚਾਰੋ ਹਲਕਾ ਚ ਆਮ ਆਦਮੀ ਪਾਰਟੀ ਨੂੰ ਲੈ ਕੇ ਲੋਕਾਂ ਇੱਕ ਆਸ ਝਲਕ ਰਹੀ ਹੈ।
ਇਹਨਾਂ ਪ੍ਰੋਗਰਾਮਾਂ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪ੍ਰੈਸ ਕਾਨਫਰੰਸ ਜੋਂ 29 ਜੂਨ ਪੰਜਾਬ ਵਿੱਚ ਬਿਜਲੀ ਦੀ ਪਹਿਲੀ ਗਰੰਟੀ, ਜਿਸ ਵਿੱਚ 24 ਘੰਟੇ ਬਿਜਲੀ ਦੇਣ ਦਾ ਵਾਅਦਾ, 300 ਯੂਨਿਟ ਪ੍ਰਤੀ ਮਹੀਨਾ ਪ੍ਰਤੀ ਘਰ, ਦੇਣ ਦਾ ਵਾਅਦਾ ਅਤੇ ਲੋਕਾਂ ਦੇ ਸਿਰਾਂ ਉਤੇ ਵੱਧ ਬਿਜਲੀ ਦੇ ਬਿਲਾਂ ਦਾ ਬਕਾਏ ਨੂੰ ਮਾਫ ਕਰਨਾ ਸ਼ਾਮਿਲ ਸੀ, ਇਹਨਾਂ ਪ੍ਰੋਗਰਾਮਾਂ ਵਿੱਚ ਲੋਕਾਂ ਨੇ ਆਪਣੇ ਵਿਚਾਰ ਜਿਲ੍ਹਾ ਮੋਗਾ ਦੇ ਹਲਕਾ ਇੰਚਾਰਜਾਂ ਨਾਲ ਸਾਂਝੇ ਕੀਤੇ, ਵੱਖ ਵੱਖ ਵਰਗਾ ਵਿੱਚ ਔਰਤਾਂ, ਨੌਜਵਾਨ, ਬਜੁਰਗਾਂ ਨੇ ਭਾਗ ਲਿਆ ਸਵਾਲ ਕੀਤੇ ਅਤੇ ਆਦਮੀ ਦੇ ਹਲਕਾ ਇੰਚਾਰਜਾਂ ਨਾਲ ਵਿਚਾਰਾਂ ਦੀ ਸਾਂਝ ਪਾਈ, ਲੋਕਾਂ ਦਾ ਕਹਿਣਾ ਸੀ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਲੋਕਾਂ ਦੇ ਨਾਲ ਕਿਸੇ ਨੁਮਾਇੰਦੇ ਨੇ ਆਪਣੇ ਵਿਚਾਰ ਸਾਂਝੇ ਕੀਤੇ ਹੋਣ, ਲੋਕਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਲਈ ਕਿਹਾ। ਇਹਨਾਂ ਪ੍ਰੋਗਰਾਮਾਂ ਦੀ ਚਰਚਾ ਜਿਲ੍ਹੇ ਵਿੱਚ ਆਮ ਹੋ ਰਹੀ ਹੈ, ਲੋਕਾਂ ਦਾ ਰੁਝਾਨ ਆਮ ਆਦਮੀ ਵੱਲ ਦੇਖਣ ਨੂੰ ਸਾਫ ਝਲਕ ਰਿਹਾ ਹੈ। ਜਿਲ੍ਹਾ ਵਾਸੀਆਂ ਦੇ ਕਹਿਣ ਮੁਤਾਬਿਕ ਲੋਕਾਂ ਵਿੱਚ ਦੂਜਿਆਂ ਪਾਰਟੀਆਂ ਨੂੰ ਲੈਕੇ ਜੋਂ ਰੋਸ਼ ਹੈ ਉਸ ਦਾ ਨਤੀਜਾ ਅਗਲੇ 2022 ਦੇ ਚੁਣਾਵਾਂ ਵਿੱਚ ਬਦਲਾਅ ਲਿਆਉਣ ਵੱਲ ਵੱਧ ਰਿਹਾ ਹੈ। ਅੰਤ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜਾਂ ਨੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਲੋਕਾਂ ਨੂੰ ਬਿਜਲੀ ਦੇ 300 ਯੂਨਿਟ ਪ੍ਰਤੀ ਮਹੀਨਾ ਮਾਫ ਕਰਵਾਉਣ ਲਈ ਟੀਮ ਨਾਲ ਸੰਪਰਕ ਕਰਕੇ ਆਪਣੇ ਆਪ ਨੂੰ ਰਜਿਸਟਰਡ ਕਰਵਾਉਣ ਲਈ ਕਿਹਾ। ਇਹ ਪ੍ਰੋਗਰਾਮ ਹਲਕੇ ਦੇ ਪਿੰਡਾਂ ਅਤੇ ਵਾਰਡਾਂ ਵਿੱਚ ਕੀਤੇ ਜਾ ਰਹੇ ਹਨ।