ਪੰਜਾਬ ਸਰਕਾਰ ਬਿਜਲੀ ਸਮਝੌਤੇ ਰੱਦ ਕਰੇ- ਵਿਧਾਇਕ ਬਿਲਾਸਪੁਰ
ਨਿਹਾਲ ਸਿੰਘ ਵਾਲਾ, 1 ਮਈ (ਜਸ਼ਨ) :‘ਪੰਜਾਬ ਸਰਕਾਰ ਆਪਣੇ ਵਾਅਦੇ ਮੁਤਾਬਿਕ ਅਕਾਲੀ ਭਾਜਪਾ ਸਰਕਾਰ ਸਮੇਂ ਹੋਏ ਬਿਜਲੀ ਸਮਝੌਤੇ ਤੁਰੰਤ ਰੱਦ ਕਰੇ, ਕਿਉਂਕਿ ਇਨ੍ਹਾਂ ਸਮਝੌਤਿਆਂ ਦੇ ਕਾਰਨ ਹੀ ਬਿਜਲੀ ਪੈਦਾ ਕਰਨ ਵਾਲੇ ਸੂਬੇ ਪੰਜਾਬ ਵਿਚ ਹੀ ਬੇ ਅਥਾਹ ਮਹਿੰਗੀ ਬਿਜਲੀ ਮਿਲਦੀ ਹੈ, ਜਿਸ ਕਰਕੇ ਬਿਜਲੀ ਦੇ ਬਿੱਲ ਭਰਨੇ ਗਰੀਬ ਲੋਕਾਂ ਦੀ ਪਹੁੰਚ ਤੋਂ ਬਾਹਰ ਦੀ ਗੱਲ ਹੋ ਚੁੱਕੀ ਹੈ।’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਪਾਰਟੀ ਵੱਲੋਂ ਚਲਾਏ ਜਾ ਰਹੇ ਬਿਜਲੀ ਅੰਦੋਲਨ ਤਹਿਤ ਪਿੰਡ ਨਵਾਂ ਮਾਛੀਕੇ ਵਿਖੇ ਬਿਜਲੀ ਦੇ ਬਿੱਲ ਸਾੜਦਿਆਂ ਕੀਤਾ। ਇਸ ਮੌਕੇ ਵਿਧਾਇਕ ਬਿਲਾਸਪੁਰ ਨੇ ਕਿਹਾ ਕਿ ਬੇਹੱਦ ਗੁਰਬਤ ਦੀ ਜ਼ਿੰਦਗੀ ਬਸਰ ਕਰਨ ਵਾਲੇ ਲੋਕਾਂ ਨੂੰ ਹਜਾਰਾਂ ਰੁਪਏ ਦੇ ਬਿੱਲ ਆ ਰਹੇ ਹਨ, ਜੋ ਕਿ ਸਰਕਾਰ ਦੀ ਗਰੀਬ ਲੋਕਾਂ ਪ੍ਰਤੀ ਲਾਪ੍ਰਵਾਹੀ ਦਾ ਨਤੀਜਾ ਹੈ। ਇਸ ਮੌਕੇ ਸਰਕਲ ਇੰਚਾਰਜ ਸੁਖਦੀਪ ਸਿੰਘ ਸਾਧ ਭਾਗੀਕੇ, ਡਾਕਟਰ ਗੋਰਾ ਸਿੰਘ ਮਾਛੀਕੇ, ਡਾਕਟਰ ਬੱਬੂ ਮਾਛੀਕੇ, ਜਗਮੋਹਨ ਸਿੰਘ ਸਰਕਲ ਇੰਚਾਰਜ, ਮਾਸਟਰ ਗੁਰਬਖਸ਼ ਸਿੰਘ ਮਾਛੀਕੇ, ਕੇਵਲ ਸਿੰਘ ਮਾਛੀਕੇ, ਮੈਂਗਲ ਸਿੰਘ, ਗੀਤਾ ਸਿੰਘ ਨਵੇਂ ਮਾਛੀਕੇ, ਪੀਲਾ ਸਿੰਘ ਨਵੇਂ ਮਾਛੀਕੇ, ਕੁਲਵਿੰਦਰ ਸਿੰਘ, ਸੁੱਖਾ ਸਿੰਘ ਡਾਕਟਰ ਲਖਵੀਰ ਸਿੰਘ, ਮਾਸਟਰ ਬੇਅੰਤ ਸਿੰਘ, ਬਿੱਟੂ ਆੜ੍ਹਤੀਆ ਆਦਿ ਹਾਜ਼ਰ ਸਨ।