ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਨੇ ਡਾ: ਭੀਮ ਰਾਓ ਅੰਬੇਦਕਰ ਦਾ 130ਵਾਂ ਜਨਮ ਦਿਨ ਸ਼ਰਧਾ ਨਾਲ ਮਨਾਇਆ
ਮੋਗਾ 14 ਅਪ੍ਰੈਲ (): ਆਮ ਆਦਮੀ ਪਾਰਟੀ ਦੀ ਇੱਕ ਵਿਸ਼ੇਸ਼ ਮੀਟਿੰਗ ਡਾ: ਭੀਮ ਰਾਓ ਅੰਬੇਦਕਰ ਜੀ ਦਾ ਜਨਮ ਦਿਨ ਮਨਾਉਣ ਲਈ ਹੋਈ। ਆਮ ਆਦਮੀ ਪਾਰਟੀ ਦੇ ਸੂਬਾ ਵਾਈਸ ਪ੍ਰਧਾਨ ਲੀਗਲ ਸੈੱਲ ਨਸੀਬ ਬਾਵਾ ਐਡਵੋਕੇਟ ਨੇ ਇੱਕ ਸਧਾਰਨ ਪ੍ਰੰਤੂ ਪ੍ਰਭਾਵਸ਼ਾਲੀ ਸਮਾਗਮ ਬਾਰੇ ਦੱਸਿਆ ਕਿ ਇਸ ਸਮਾਗਮ ਵਿੱਚ ਆਮ ਆਦਮੀ ਪਾਰਟੀ ਦੇ ਸਾਰੇ ਅਹੁੱਦੇਦਾਰ ਪਾਰਟੀ ਪ੍ਰਧਾਨ ਹਰਮਨ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਇੱਕਤਰ ਹੋਏ ਅਤੇ ਡਾ: ਭੀਮ ਰਾਓ ਅੰਬੇਦਕਰ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਐਸ.ਸੀ ਸੈੱਲ ਜਿ਼ਲ੍ਹਾ ਮੋਗਾ ਦੇ ਪ੍ਰਧਾਨ ਪਿਆਰਾ ਸਿੰਘ ਨੇ ਡਾ: ਅੰਬੇਦਕਰ ਜੀ ਦੀ ਜੀਵਨੀ ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਅੰਬੇਦਕਰ ਸਾਹਿਬ ਇੱਕ ਗਰੀਬ ਪਰਿਵਾਰ ਵਿੱਚ ਪੈਦਾ ਹੋਏ ਪ੍ਰੰਤੂ ਉਨ੍ਹਾਂ ਦੀ ਮਿਹਨਤ ਤੇ ਲਗਨ ਨੇ ਉਨ੍ਹਾਂ ਨੂੰ ਭਾਰਤ ਦਾ ਅਤਿ ਵਿਦਵਾਨ ਅਤੇ ਪੜ੍ਹਿਆ ਲਿਖਿਆ ਵਿਅਕਤੀ ਬਣਾਇਆ। ਇਹ ਭਾਰਤ ਦੇ ਸੁਭਾਗ ਦੀ ਗੱਲ ਹੈ ਕਿ ਉਨ੍ਹਾਂ ਨੂੰ ਭਾਰਤ ਦਾ ਸੰਵਿਧਾਨ ਬਨਾਉਣਾ ਦਾ ਮੌਕਾ ਮਿਲਿਆ। ਜਿ਼ਲ੍ਹਾ ਪ੍ਰਧਾਨ ਹਰਮਨ ਸਿੰਘ ਨੇ ਅੰਬੇਦਕਰ ਜੀ ਦੇ ਜਨਮ ਦਿਨ ਤੇ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਡਾ: ਅੰਬੇਦਕਰ ਜੀ ਨੇ ਭਾਰਤ ਦਾ ਸੰਵਿਧਾਨ ਬਨਾਉਂਦੇ ਹੋਏ ਇੱਥੋਂ ਦੀਆਂ ਅਨੇਕ ਬੋਲੀਆਂ, ਅਨੇਕ ਜਾਤੀਆਂ ਅਤੇ ਅਨੇਕ ਪਰਵਿਰਤੀਆਂ ਦਾ ਖਿਆਲ ਰੱਖਦੇ ਹੋਏ ਪੂਰੇ ਹਿੰਦੋਸਤਾਨ ਨੂੰ ਸੇਧ ਦਿੱਤੀ ਜਿਸ ਨਾਲ ਅੱਜ ਲੋਕਤੰਤਰ ਸਹੀ ਤਰੀਕੇ ਨਾਲ ਚੱਲ ਰਿਹਾ ਹੈ। ਲੀਗਲ ਸੈੱਲ ਦੇ ਸੂਬਾ ਵਾਈਸ ਪ੍ਰਧਾਨ ਨਸੀਬ ਬਾਵਾ ਨੇ ਬਾਬਾ ਸਾਹਿਬ ਜੀ ਨੂੰ ਇੱਕ ਅਤਿ ਮਿਹਨਤੀ ਇਨਸਾਨ ਦਾ ਦਰਜਾ ਦਿੰਦੇ ਹੋਏ ਕਿਹਾ ਕਿ ਕੁਦਰਤ ਨੇ ਸਹੀ ਸਮੇਂ ਤੇ ਇੱਕ ਅਜਿਹਾ ਇਨਸਾਨ ਭਾਰਤ ਦੀ ਚੰਗੀ ਕਿਸਮਤ ਲਈ ਦਿੱਤਾ ਜਿਨ੍ਹਾਂ ਤੋਂ ਬਿਨ੍ਹਾਂ ਸੰਵਿਧਾਨ ਦਾ ਕੰਮ ਨੇਪਰੇ ਚਾੜਨਾਂ ਬਹੁਤ ਮੁਸ਼ਕਲ ਸੀ। ਸੰਵਿਧਾਨ ਨੇ ਹੋਰਨਾਂ ਗੱਲਾਂ ਤੋਂ ਇਲਾਵਾ ਹਰ ਭਾਰਤੀ ਲਈ ਉਸ ਦੇ ਅਧਿਕਾਰ ਅਤੇ ਫਰਜ ਲਈ ਜਾਗਰੂਕ ਕੀਤਾ ਪ੍ਰੰਤੂ ਦੁੱਖ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਤੋਂ ਬਿਨ੍ਹਾਂ ਅੱਜ ਸਿਆਸੀ ਪਾਰਟੀਆਂ ਇਸ ਸੰਵਿਧਾਨ ਨੂੰ ਆਪਣੇ ਫਾਇਦੇ ਲਈ ਤੋੜ ਮਰੋੜ ਕੇ ਪੇਸ਼ ਕਰ ਰਹੀਆਂ ਹਨ ਜਿਸ ਕਾਰਨ ਅੱਜ ਭਾਰਤ ਦਾ ਅੰਨ ਦਾਤਾ ਦਿੱਲੀ ਦੇ ਬਰਡਰਾਂ ਤੇ ਆਪਣੇ ਘਰੇਲੂ ਕੰਮ, ਆਪਣੇ ਪਰਿਵਾਰ ਆਦਿ ਛੱਡ ਕੇ ਬੈਠਾ ਹੈ। ਬਾਵਾ ਨੇ ਆਮ ਆਦਮੀ ਦੇ ਸਾਰੇ ਅਹੁੱਦੇਦਾਰਾਂ ਨੂੰ ਬੇਨਤੀ ਕੀਤੀ ਹੈ ਕਿ ਜੋ ਪਾਰਟੀਆਂ ਇਹ ਬੇਨਿਯਮੀਆਂ ਕਰ ਰਹੀਆਂ ਹਨ ਉਨ੍ਹਾਂ ਨੂੰ ਆਮ ਜਨਤਾ ਵਿੱਚ ਨੰਗਾ ਕੀਤਾ ਜਾਵੇ। ਇਸ ਸਮੇਂ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਅਮਿਤ ਪੁਰੀ ਸੂਬਾ ਯੂਥ ਸਕੱਤਰ, ਸੰਜੀਵ ਕੌਛੜ ਜੁਆਇੰਟ ਸੈਕਟਰੀ ਬੁੱਧੀ ਜੀਵੀ, ਅਜਮੇਰ ਕਾਲਰਾ ਸੂਬਾ ਜੁਆਇੰਟ ਸੈਕਟਰੀ, ਪਿਆਰਾ ਸਿੰਘ ਪ੍ਰਧਾਨ ਐਸ.ਸੀ. ਵਿੰਗ, ਐਡਵੋਕੇਟ ਵਰਿੰਦਰ ਰੱਤੀਆਂ ਪ੍ਰਧਾਨ ਲੀਗਲ ਸੈੱਲ ਮੋਗਾ, ਮਨਪ੍ਰੀਤ ਰਿੰਕੂ ਪ੍ਰਧਾਨ ਬੀ.ਸੀ. ਵਿੰਗ, ਵਿਕਰਮਜੀਤ ਸਿੰਘ ਘਾਤੀ ਜੁਆਇੰਟ ਸੈਕਟਰੀ ਪੰਜਾਬ ਬੀ.ਸੀ. ਵਿੰਗ, ਰਿੰਪੀ ਮਿੱਤਲ ਵਾਈਸ ਪ੍ਰਧਾਨ ਟਰੇਡ ਵਿੰਗ ਪੰਜਾਬ, ਰਜਿੰਦਰ ਖੈਹਰਾ ਪ੍ਰਧਾਨ ਕਿਸਾਨ ਵਿੰਗ ਮੋਗਾ, ਸੁਦਰਸ਼ਨ ਸਿੰਘ ਜਿ਼ਲ੍ਹਾ ਪ੍ਰਧਾਨ ਐਕਸ ਸਰਵਿਸਮੈਨ ਵਿੰਗ, ਦੀਪਕ ਸਮਾਲਸਰ ਸੈਕਟਰੀ ਜਿ਼ਲ੍ਹਾ ਮੋਗਾ, ਤਜਿੰਦਰ ਬਰਾੜ ਕੈਸ਼ੀਅਰ ਜਿ਼ਲ੍ਹਾ ਮੋਗਾ, ਅਮਨ ਰੱਖੜਾ ਜਿ਼ਲ੍ਹਾ ਇੰਚਾਰਜ ਮੀਡੀਆ, ਸੁਰਜੀਤ ਸਿੰਘ ਐਸ.ਸੀ. ਵਿੰਗ, ਬਾਬਾ ਟੇਕ ਸਿੰਘ, ਅਜੈ ਕਥੂਰੀਆ ਪ੍ਰਧਾਨ ਟਰੇਡ ਵਿੰਗ, ਅਵਤਾਰ ਬੰਦੀ ਵਿੰਗ ਮੈਨੇਜਰ ਮੋਗਾ, ਰਵੀ ਗਿੱਲ ਆਦਿ ਹਾਜਰ ਸਨ।