ਜਲਾਲਾਬਾਦ ਪੂਰਬੀ ਦੀ ਸਹਿਕਾਰੀ ਸਭਾ ਦੀ ਸਰਬਸੰਮਤੀ ਨਾਲ ਕੀਤੀ ਚੋਣ ,ਬਲਵਿੰਦਰ ਸਮਰਾ ਪ੍ਰਧਾਨ ਅਤੇ ਨਿਰਮਲ ਸਿੰਘ ਬਿੱਟੂ, ਇੰਟਰਲੌਕ ਟਾਈਲਾਂ ਵਾਲੇ ਹੋਣਗੇ, ਮੀਤ ਪ੍ਰਧਾਨ

ਮੋਗਾ,22 ਮਾਰਚ (ਜਸ਼ਨ):  ਹਲਕਾ ਧਰਮਕੋਟ ਦੇ ਵਿਧਾਇਕ  ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ  ਸਹਿਕਾਰੀ ਸਭਾ ਜਲਾਲਾਬਾਦ ਪੂਰਬੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ ਜਿਸ ਵਿੱਚ ਬਲਵਿੰਦਰ ਸਿੰਘ ਸਮਰਾ ਸਾਬਕਾ ਸਰਪੰਚ ਨੂੰ ਪ੍ਰਧਾਨ ਅਤੇ ਨਿਰਮਲ ਸਿੰਘ ਬਿੱਟੂ ਇੰਟਰਲੌਕ ਟਾਈਲਾਂ ਵਾਲੇ ਨੂੰ ਮੀਤ ਪ੍ਰਧਾਨ ਚੁਣ ਲਿਆ ਗਿਆ । ਇਸ ਮੌਕੇ ਅਮਰਜੀਤ ਸਿੰਘ ਖੇਲਾ ਸਰਪੰਚ, ਗੁਰਮੇਲ ਸਿੰਘ ਬਾਸੀ ਭੱਠੇ ਵਾਲੇ, ਸੁਖਦੇਵ ਸਿੰਘ ਸਮਰਾ ਨੰਬਰਦਾਰ,ਸੁਖਜਿੰਦਰ ਸਿੰਘ ਲੈਂਡਲੌਰਡ  ,ਜਸਵਿੰਦਰ ਸਿੰਘ ਰਾਜਾ ਖਹਿਰਾ, ਜਸਵਿੰਦਰ ਸਿੰਘ ਕਾਕਾ,ਨਿਰਮਲ ਸਿੰਘ ਨਿੰਮਾ ਖਹਿਰਾ, ਅਮਰਜੀਤ ਸਿੰਘ ਡੇਅਰੀ  ਵਾਲੇ ,ਮੁਖਤਿਆਰ ਸਿੰਘ ਕਲੇਰ,ਜਗਸੀਰ ਸਿੰਘ ਸਰਾਂ ,ਕਲਵੰਤ ਕੌਰ ,ਕਮਲਪ੍ਰੀਤ ਕੌਰ ,ਭਗਵਾਨ ਸਿੰਘ, ਸੁਖਮੰਦਰ ਸਿੰਘ ਸਰਾਂ , ਮੈਂਬਰ  ਮਾਸਟਰ ਲਾਲ ਸਿੰਘ ,ਡਾ. ਨਿਰਮਲ ਸਿੰਘ ,ਰਣਜੀਤ ਸਿੰਘ ਸਮਰਾ,ਗਰਨਾਮ ਸਿੰਘ, ਸੁਰਜਨ  ਸਿੰਘ (ਸਾਰੇ ਮੈਂਬਰ  ਪੰਚਾਇਤ)ਗੁਰਮਿਲਾਪ ਸਿੰਘ ,ਦਰਸ਼ਨ ਸਿੰਘ ਸਮਰਾ, ਜਸਵਿੰਦਰ ਸਿੰਘ ਰਾਜਾ ਸਮਰਾ,ਬਾਬੂ ਸਿੰਘ ਸਮਰਾ , ਬਬਲਾ ਕਲੇਰ, ਚਮਕੌਰ ਕਲੇਰ,ਰਮਨਦੀਪ ਸੰਧੂ ,ਸਬੇਗ ਸਿੰਘ ਸਮਰਾ,ਚਮਕੌਰ ਸਰਾਂ ,ਚਮਕੌਰ ਸਿੰਘ ਸਮਰਾ  ,ਰਿੱਚੀ ਬਰਾੜ ,ਰਾਣਾ ਸਮਰਾ,ਭਜਨ ਕਲੇਰ , ਜਸਕਰਨ ਸਮਰਾ ,ਸੁੱਖਾ ਸਰਾਂ , ਕਰਨ ਢਾਬਾ,ਸੇਮਾ ਸਰਾਂ ,ਵਿੱਕੀ ਖੇਲਾ ,ਜੱਸਾ ਸਿੱਧੂ, ਸੇਵਕ  ਖਹਿਰਾ, ਨਵੀ ਸਮਰਾ,ਵਿੱਕੀ ਬਾਵਾ, ਗੁਰਪ੍ਰੀਤ ਸਮਰਾ ,ਗੁਰਵੀਰ ਸਰਾਂ ,ਰਛਪਾਲ ਲਾਲਾ ਬਰਾੜ,ਬਿੱਟੂ ਸਮਰਾ  ,ਜੱਸਾ ਬਾਸੀ ਅਤੇ ਪਿੰਡ ਦੇ  ਮੋਹਤਬਰ ਸੱਜਣ ਹਾਜ਼ਰ  ਸਨ। ਹਲਕਾ ਧਰਮਕੋਟ ਦੇ ਵਿਧਾਇਕ  ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੇ ਪੀ ਏ  ਸੋਹਣਾ ਖੇਲਾ ਨੇ ਸਹਿਕਾਰੀ ਸਭਾ ਦੇ ਮੈਬਰਾਂ ਅਤੇ  ਸਮੂਹ ਨਗਰ ਨਿਵਾਸੀਆਂ ਨੂੰ  ਮੁਬਾਰਕਾਂ ਦਿੰਦਿਆਂ ਆਖਿਆ ਕਿ  ਵਾਹਿਗੁਰੂ  ਮੇਹਰ ਕਰੇ ਅਤੇ  ਪਿੰਡ ਜਲਾਲਾਬਾਦ ਪੂਰਬੀ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰੇ ।ਸਰਪੰਚ ਨੱਥਾ ਸਿੰਘ ਜਲਾਲਾਬਾਦ ਯਾਦਗਾਰੀ ਟਰੱਸਟ ਦੇ ਪ੍ਰਧਾਨ ਨਿਰਮਲ ਸਿੰਘ ਬਿੱਟੂ  ਨੇ ਉਹਨਾਂ ਵਿਚ ਵਿਸ਼ਵਾਸ ਜਿਤਾਉਣ ਲਈ ਵਿਧਾਇਕ  ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦਾ ਧੰਨਵਾਦ ਕੀਤਾ ।