ਆਸਟਰੇਲੀਆ ਅਤੇ ਕਨੇਡਾ ਦੇ ਸਟੂਡੈਂਟ ਵੀਜ਼ਿਆਂ ਦੀ ਭਰਮਾਰ, ਪਿਛਲੇ ਤਿੰਨ ਦਿਨਾਂ ’ਚ ਆਏ 11 ਆਸਟਰੇਲੀਆਂ ਅਤੇ 3 ਕਨੇਡਾ ਦੇ ਵੀਜ਼ੇ: ਦੇਵਪ੍ਰਿਆ ਤਿਆਗੀ

ਮੋਗਾ,5 ਅਕਤੂਬਰ (ਜਸ਼ਨ) : (ਵੀਡੀਓ ਦੇਖਣ ਲਈ ਖ਼ਬਰ ਦੇ ਆਖ਼ੀਰ ਵਿੱਚ ਦਿੱਤਾ ਲਿੰਕ ਕਲਿਕ  ਕਰੋ ਜੀ) ਪਿਛਲੇ 3 ਮਹੀਨਿਆਂ ਦੇ ਬੰਦ ਪਈ ਅੰਬੈਸੀ ਨੇ ਦੁਬਾਰਾ ਕੰਮ ਕਰਨਾ ਸ਼ੁਰੂ ਕੀਤਾ ਅਤੇ ਇਸ ਕੜੀ ਤਹਿਤ ਰਾਈਟ ਵੇ ਏਅਰਲਿੰਕਸ ਨੇ ਪਿਛਲੇ ਤਿੰਨ ਦਿਨ ਵਿਚ 11 ਆਸਟਰੇਲੀਆ ਦੇ ਅਤੇ 3 ਵੀਜ਼ੇ ਕਨੇਡਾ ਦੇ ਲਗਵਾ ਕੇ ਦਿੱਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਈਟ ਵੇ ਏਅਰਲਿੰਕਸ ਦੇ ਮੈਨੇਜਿੰਗ  ਡਾਇਰੈਕਟਰ ਦੇਵਪ੍ਰਿਆ ਤਿਆਗੀ  ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਜਿਹਨਾਂ ਵਿਦਿਆਰਥੀਆਂ ਦੇ ਪਹਿਲਾਂ ਵੀਜ਼ੇ ਰਿਜ਼ੈਕਟ ਹੋ ਚੁੱਕੇ ਹਨ ਜਾਂ ਪੜ੍ਹਾਈ ਪੜ੍ਹਾਈ ਵਿਚ ਗੈਪ ਹੈ ਤਾਂ ਵੀ ਆਸਟਰੇਲੀਆ ਅਤੇ ਕਨੇਡਾ ਦੇ ਸਟੂਡੈਂਟ ਵੀਜ਼ਾ ਅਪਲਾਈ ਕਰ ਸਕਦੇ। ਉਹਨਾਂ ਕਿਹਾ ਕਿ 5.5 ਬੈਂਡ ਵਾਲੇ ਬੱਚੇ ਵੀ 12ਵੀਂ ਕਰਨ ਦੇ ਬਾਅਦ ਆਪਣੇ ਵਿਦੇਸ਼ ਵਿਚ ਪੜ੍ਹਾਈ ਕਰਨ ਦਾ ਸੁਪਨਾ ਸਾਕਾਰ ਕਰ ਸਕਦੇ ਹਨ। ਸ਼੍ਰੀ ਤਿਆਗੀ ਨੇ ਆਖਿਆ ਕਿ ਇਸ ਵਕਤ ਆਸਟਰੇਲੀਆ ਅਤੇ ਕਨੇਡਾ ‘ਚ ਜ਼ਿਆਦਤਰ ਯੂਨੀਵਰਸਿਟੀਆਂ ਅਤੇ ਕਾਲਜ 20 ਤੋਂ 40 ਪ੍ਰਤੀਸ਼ਤ ਤੱਕ ਦੀ ਸਕਾਲਰਸ਼ਿੱਪ ਦੇ ਰਹੇ ਹਨ। ਤਿਆਗੀ ਨੇ ਵਿਦਿਆਰਥੀਆਂ ਨੂੰ ਆਖਿਆ ਕਿ ਉਹ ਇਸ ਸੁਨਹਿਰੀ ਮੌਕੇ ਨੂੰ ਹੱਥੋਂ ਨਾ ਗਵਾਉਣ।******* ਵੀਡੀਓ ਦੇਖਣ ਲਈ ਹੇਠ ਦਿੱਤਾ ਲਿੰਕ ਕਲਿੱਕ ਕਰੋ ਜੀ -